
ਨਕਦੀ ਸੰਕਟ ਦੇ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਹਮਲਾ ਤੇਜ਼ ਕਰਦਿਆਂ ਵਿਰੋਧੀ ਪੱਖ ਨੇ ਇਲਜ਼ਾਮ ਲਗਾਇਆ ਹੈ ਕਿ 2000 ਦਾ ਨੋਟ ਜਮ੍ਹਾਂਖ਼ੋਰਾਂ ਦੀ ਮਦਦ ਲਈ ਲਿਆਂਦਾ ਗਿਆ ਸੀ...
ਨਵੀਂ ਦਿੱਲੀ : ਨਕਦੀ ਸੰਕਟ ਦੇ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਹਮਲਾ ਤੇਜ਼ ਕਰਦਿਆਂ ਵਿਰੋਧੀ ਪੱਖ ਨੇ ਇਲਜ਼ਾਮ ਲਗਾਇਆ ਹੈ ਕਿ 2000 ਦਾ ਨੋਟ ਜਮ੍ਹਾਂਖ਼ੋਰਾਂ ਦੀ ਮਦਦ ਲਈ ਲਿਆਂਦਾ ਗਿਆ ਸੀ। ਉਥੇ ਹੀ ਬੈਂਕਾਂ ਨੇ ਕਿਹਾ ਹੈ ਕਿ ਏਟੀਐਮ 'ਚ ਨਕਦੀ ਹਾਲਤ ਸੁਧਰੀ ਹੈ। ਐਸਬੀਆਈ ਰਿਸਰਚ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿਸਟਮ 'ਚ ਨਕਦੀ ਦੀ ਕਮੀ 70,000 ਕਰੋੜ ਰੁਪਏ ਦਰਜ ਕੀਤੀ ਗਈ ਹੈ। ਇਹ ਨਕਦੀ ਏਟੀਐਮ 'ਚ ਮਾਸਿਕ ਨਿਕਾਸੀ ਦੀ ਇਕ - ਤਿਹਾਈ ਹੈ।
2000 notes
ਅਧਿਕਾਰੀਆਂ ਨੇ ਕਿਹਾ ਕਿ ਨਕਦੀ ਦੀ ਹਾਲਤ ਤੇਜ਼ੀ ਨਾਲ ਸੁਧਰ ਰਹੀ ਹੈ। 2.2 ਲੱਖ ਏਟੀਐਮਜ਼ 'ਚੋਂ 80 ਫ਼ੀ ਸਦੀ ਏਟੀਐਮਜ਼ ਇਕੋ ਜਿਹੇ ਤਰੀਕੇ ਨਾਲ ਕੰਮ ਕਰ ਰਹੇ ਹਨ। ਇਕ ਦਿਨ ਪਹਿਲਾਂ ਹੀ ਸਰਕਾਰ ਨੇ ਮੰਨ ਲਿਆ ਸੀ ਕਿ ਨਕਦੀ ਦੀ ਮੰਗ ਅਚਾਨਕ ਵਧੀ ਹੈ। ਕਈ ਸੂਬਿਆਂ 'ਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ 'ਚ ਏਟੀਐਮਜ਼ 'ਚ ਨਕਦੀ ਨਹੀਂ ਹੈ।
Decrease of money in market
ਵਿੱਤ ਮੰਤਰਾਲਾ ਦੇ ਉੱਚ ਅਧਿਕਾਰੀਆਂ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਨਾਲ ਵੀਡੀਉ ਕਾਨਫਰੰਸਿੰਗ ਕੀਤੀ। ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਏਟੀਐਮ 'ਚ 500 ਰੁਪਏ ਦੇ ਨੋਟ ਪਾਉਣ। ਭਾਰਤੀ ਸਟੇਟ ਬੈਂਕ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ 'ਚ ਉਸ ਦੇ ਏਟੀਐਮਜ਼ 'ਚ ਨਕਦੀ ਹਾਲਤ ਸੁਧਰੀ ਹੈ। ਉਥੇ ਹੀ ਕੁੱਝ ਹੋਰ ਬੈਂਕਾਂ ਪੰਜਾਬ ਨੈਸ਼ਨਲ ਬੈਂਕ, ਕੈਨਰਾ ਬੈਂਕ ਅਤੇ ਐਕਸਿਸ ਬੈਂਕ ਦਾ ਕਹਿਣਾ ਹੈ ਕਿ ਨਕਦੀ ਸੰਕਟ ਕੁੱਝ ਚੋਣਵੇਂ ਇਲਾਕੀਆਂ ਤਕ ਸੀਮਤ ਹੈ।
P. Chidambaram
ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਕਿਹਾ ਕਿ ਨੋਟਬੰਦੀ ਦਾ ਭੂਤ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਫਿਰ ਸਤਾਉਣ ਲੱਗ ਗਿਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ 2,000 ਦੇ ਨੋਟ ਸਿਰਫ਼ ਜਮ੍ਹਾਂਖ਼ੋਰਾਂ ਲਈ ਛਾਪੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਹੁਣ ਹੋਏ ਘੋਟਾਲਿਆਂ ਤੋਂ ਬਾਅਦ ਲੋਕਾਂ ਦਾ ਬੈਂਕਿੰਗ ਸਿਸਟਮ ਨੂੰ ਲੈ ਕੇ ਭਰੋਸਾ ਘੱਟ ਗਿਆ ਹੋਵੇ ਅਤੇ ਉਹ ਅਪਣਾ ਹੋਰ ਪੈਸਾ ਬੈਂਕ 'ਚ ਜਮ੍ਹਾਂ ਨਾ ਕਰਵਾ ਰਹੇ ਹੋਣ।
Decrease of money in market
ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਸਕਲ ਘਰੇਲੂ ਉਤਪਾਦ ਦੀ ਵਾਧਾ ਦਰ 9.8 ਫ਼ੀ ਸਦੀ ਹੋਵੇ ਤਾਂ ਮਾਰਚ 2018 ਤਕ ਜਨਤਾ ਕੋਲ ਮੌਜੂਦ ਨਕਦੀ 19,400 ਅਰਬ ਰੁਪਏ ਤੋਂ ਉੱਤੇ ਹੋਵੇਗੀ, ਜਦਕਿ ਅਸਲੀ ਉਪਲਬਧਤਾ 17,500 ਅਰਬ ਰੁਪਏ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਡਿਜਿਟਲ ਲੈਣ-ਦੇਣ ਦਾ ਸਰੂਪ 1,200 ਅਰਬ ਰੁਪਏ ਹੈ, ਜੋ ਨਵੰਬਰ 2016 ਦੀ ਨੋਟਬੰਦੀ ਦੇ ਤੁਰਤ ਬਾਅਦ ਦੇ ਮਹੀਨੀਆਂ ਨਾਲੋਂ ਕਾਫ਼ੀ ਘੱਟ ਹੈ।