
ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਇਸ ਸ਼ੱਕ ਨੂੰ ਖ਼ਾਜ ਕਰ ਦਿਤਾ ਹੈ ਕਿ ਉਹ ਭਵਿੱਖ 'ਚ ਆਧਾਰ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਕਰ ਸਕਦਾ ਹੈ...
ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਇਸ ਸ਼ੱਕ ਨੂੰ ਖ਼ਾਜ ਕਰ ਦਿਤਾ ਹੈ ਕਿ ਉਹ ਭਵਿੱਖ 'ਚ ਆਧਾਰ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਕਰ ਸਕਦਾ ਹੈ। ਯੂਆਈਡੀਏਆਈ ਨੇ ਕਿਹਾ ਕਿ ਲੋਕਾਂ ਦਾ ਇਕ ਵਰਗ ਕਾਲਪਨਿਕ ਡਰ ਦਿਖਾ ਕੇ ਇਸ ਰਾਸ਼ਟਰੀ ਪਹਿਚਾਣ ਪ੍ਰੋਗਰਾਮ ਨੂੰ ਫ਼ੇਲ੍ਹ ਕਰਨਾ ਚਾਹੁੰਦਾ ਹੈ।
Aadhaar Card
ਯੂਆਈਡੀਏਆਈ ਨੇ ਅਪਣੇ ਬਿਆਨ 'ਚ ਪ੍ਰਕਾਸ਼ਤ ਮੀਡੀਆ ਰਿਪੋਰਟਾਂ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਹਾਈ ਕੋਰਟ 'ਚ ਅਧਿਕਾਰਕ ਵਕੀਲ ਰਾਕੇਸ਼ ਦਿਵੇਦੀ ਦੇ ਬਿਆਨ 'ਤੇ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਯੂਆਈਡੀਏਆਈ ਦੇ ਵਕੀਲ ਰਾਕੇਸ਼ ਦਿਵੇਦੀ ਨੇ ਕਲ ਹਾਈ ਕੋਰਟ 'ਚ ਕਿਹਾ ਕਿ ਗੂਗਲ ਅਧਾਰ ਨੂੰ ਫ਼ੇਲ੍ਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਠੀਕ ਨਹੀਂ ਹੈ।
UIDAI
ਯੂਆਈਡੀਏਆਈ ਨੇ ਕਿਹਾ, ਸੀਨੀਅਰ ਵਕੀਲ ਦਿਵੇਦੀ ਨੇ ਕਿਹਾ ਸੀ ਕਿ ਜਿੱਥੋਂ ਤਕ ਗੂਗਲ, ਫ਼ੇਸਬੁਕ ਜਾਂ ਟਵਿੱਟਰ ਦਾ ਸਵਾਲ ਹੈ, ਉਨ੍ਹਾਂ ਦੀ ਤੁਲਨਾ ਅਧਾਰ ਨਾਲ ਨਹੀਂ ਕੀਤੀ ਜਾ ਸਕਦੀ।