
ਜੱਜ ਬੀਐਚ ਲੋਇਆ ਦੀ ਮੌਤ ਮਾਮਲੇ 'ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫ਼ੈਸਲਾ ਸੁਣਾਇਆ ਪਰ ਇਸ ਤੋਂ ਕੁੱਝ ਦੇਰ ਬਾਅਦ ਹੀ ਸੁਪਰੀਮ ਕੋਰਟ ਦੀ ਵੈਬਸਾਈਟ...
ਨਵੀਂ ਦਿੱਲੀ : ਜੱਜ ਬੀਐਚ ਲੋਇਆ ਦੀ ਮੌਤ ਮਾਮਲੇ 'ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫ਼ੈਸਲਾ ਸੁਣਾਇਆ ਪਰ ਇਸ ਤੋਂ ਕੁੱਝ ਦੇਰ ਬਾਅਦ ਹੀ ਸੁਪਰੀਮ ਕੋਰਟ ਦੀ ਵੈਬਸਾਈਟ (supremecourt.nic.in) ਡਾਊਨ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਬ੍ਰਾਜ਼ੀਲ ਦੇ ਹੈਕਰਾਂ ਨੇ ਹੈਕ ਕੀਤਾ ਹੈ। ਜਾਣਕਾਰੀ ਮੁਤਾਬਕ, ਵੈਬਸਾਈਟ ਡਾਊਨ ਹੋਣ ਤੋਂ ਬਾਅਦ ਤੋਂ ਇਸ 'ਤੇ ਹੈਕਿੰਗ ਦਾ ਮੈਸੇਜ਼ ਵੀ ਦਿਖਾਈ ਦੇ ਰਿਹਾ ਸੀ।
Supreme Court Website Hacked
ਹਾਲਾਂਕਿ ਬਾਅਦ 'ਚ ਇਸ 'ਤੇ ‘ਸਾਈਟ ਅੰਡਰ ਮੈਂਟਨੈਂਨਸ’ ਦਾ ਮੈਸੇਜ਼ ਡਿਸਪਲੇ ਹੋਣ ਲੱਗਾ। ਦਸ ਦਈਏ ਕਿ ਪਿਛਲੇ ਸਾਲ 9 ਮਹੀਨੇ 'ਚ 114 ਸਰਕਾਰੀ ਵੈਬਸਾਈਟਾਂ ਹੈਕ ਹੋਈਆਂ ਸਨ।
Supreme Court Website Hacked
ਪਿਛਲੇ ਦਿਨੀਂ ਰੱਖਿਆ ਅਤੇ ਗ੍ਰਹਿ ਮੰਤਰਾਲਾ ਦੀ ਵੈਬਸਾਈਟ 'ਤੇ ਚਾਈਨੀਜ਼ ਅੱਖਰ ਨਜ਼ਰ ਆਏ ਸਨ, ਜਿਸ ਤੋਂ ਬਾਅਦ ਇਨ੍ਹਾਂ ਦੇ ਹੈਕ ਹੋਣ ਦੀ ਗੱਲ ਆਖੀ ਜਾ ਰਹੀ ਸੀ। ਹਾਲਾਂਕਿ ਇਸ ਵੈਬਸਾਈਟ ਦਾ ਰੱਖ ਰਖਾਅ ਕਰਨ ਵਾਲੀ ਸੰਸਥਾ ਨੈਸ਼ਨਲ ਇੰਫ਼ਾਰਮੈਟਿਕਸ ਸੈਂਟਰ (ਐਨਆਈਸੀ) ਨੇ ਦਾਅਵਾ ਕੀਤਾ ਸੀ ਕਿ ਅਜਿਹਾ ਸਿਰਫ਼ ਤਕਨੀਕੀ ਗੜਬੜੀ ਕਾਰਨ ਹੋਇਆ ਸੀ।
Supreme Court Website under maintenance
ਰੱਖਿਆ ਮੰਤਰਾਲਾ ਵੈਬਸਾਈਟ ਦੀ ਹੈਕਿੰਗ ਦੀ ਰਿਪੋਰਟ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਕਰ ਕਿਹਾ ਸੀ ਕਿ ਇਸ ਹਾਲਤ ਤੋਂ ਨਜਿੱਠਣ ਲਈ ਜ਼ਰੂਰੀ ਕਦਮ ਚੁਕੇ ਗਏ ਹਨ। ਵੈਬਸਾਈਟ ਛੇਤੀ ਰੀ-ਸਟੋਰ ਹੋ ਜਾਵੇਗੀ। ਅੱਗੇ ਅਜਿਹੀ ਘਟਨਾਵਾਂ ਨਾ ਹੋਵੇ, ਇਸ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।