ਵੱਡੇ ਜਵੈਲਰਸ ਦੇ ਰਹੇ ਡਿਜ਼ੀਟਲ ਵਿਕਰੀ ਨੂੰ ਬੜਾਵਾ, ਆਨਲਾਈਨ ਸੋਨਾ ਖਰੀਦਣ ਦਾ ਵਧਿਆ ਰੁਝਾਨ
Published : Jul 19, 2020, 11:45 am IST
Updated : Jul 19, 2020, 11:45 am IST
SHARE ARTICLE
Gold
Gold

ਕੋਰੋਨਾ ਵਾਇਰਸ ਕਾਰਨ ਆਰਥਿਕ ਉਤਰਾ-ਚੜਾਅ ਦਰਮਿਆਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ-ਚਾਂਦੀ ਦੀ ਮੰਗ ਵਧਦੀ ਜਾ ਰਹੀ ਹੈ

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਆਰਥਿਕ ਉਤਰਾ-ਚੜਾਅ ਦਰਮਿਆਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ-ਚਾਂਦੀ ਦੀ ਮੰਗ ਵਧਦੀ ਜਾ ਰਹੀ ਹੈ। ਪਰ ਲਾਕਡਾਊਨ ਦੀ ਵਜ੍ਹਾ ਨਾਲ ਜਵੈਲਰ ਸਟੋਰ 'ਤੇ ਘੱਟ ਆ ਰਹੇ ਹਨ।

GoldGold

ਅਜਿਹੇ 'ਚ ਗਾਹਕਾਂ ਨੂੰ ਆਨਲਾਈਨ ਸੋਨਾ ਖਰੀਦਣ ਵੱਲ ਪ੍ਰੇਰਿਤ ਕੀਤੀ ਜਾ ਰਿਹਾ ਹੈ। ਵਰਲਡ ਗੋਲਡ ਕਾਊਂਸਿਲ ਵੱਲੋਂ ਜਾਰੀ ਆਨਲਾਈਨ ਗੋਲਡ ਮਾਰਕਿਟ ਇਨ ਇੰਡੀਆ 'ਚ ਕਿਹਾ ਗਿਆ ਕਿ ਕੋਵਿਡ-19 ਨੇ ਰਵਾਇਤੀ ਜਵੈਲਰੀ ਰਿਟੇਲ ਨੂੰ ਬਦਲ ਦਿੱਤਾ ਹੈ।

GoldGold

ਇਸ ਦੇ ਚੱਲਦਿਆਂ ਕੰਜ਼ਿਊਮਰਸ ਦੇ ਇਕ ਵਰਗ 'ਚ ਆਨਲਾਈਨ ਚੈਨਲਾਂ ਜ਼ਰੀਏ ਸੋਨਾ ਖਰੀਦਣ ਦਾ ਰੁਝਾਨ ਵਧਿਆ ਹੈ। ਹਾਲਾਂਕਿ ਗੋਲਡ ਜਵੈਲਰੀ ਦੀ ਆਨਲਾਈਨ ਖਰੀਦ 'ਚ ਕਈ ਤਰ੍ਹਾਂ ਦੀਆਂ ਅੜਚਨਾਂ ਹਨ।

Gold Gold

ਇਸ 'ਚ ਪ੍ਰੋਡਕਟ ਨੂੰ ਛੂਹ ਕੇ ਦੇਖਣ ਦੀ ਇੱਛਾ, ਵਾਪਸੀ ਦੀ ਪਾਲਿਸੀ ਆਦਿ ਸ਼ਾਮਲ ਹੈ। ਵਰਲਡ ਗੋਲਡ ਕਾਊਂਸਿਲ ਦੇ ਐਮਡੀ ਸੋਮ ਸੁੰਦਰਮ ਪੀਆਰ ਨੇ ਕਿਹਾ ਹਾਲਾਂਕਿ ਭਾਰਤ 'ਚ ਆਨਲਾਈਨ ਸੋਨੇ ਦਾ ਬਜ਼ਾਰ 1-2 ਫੀਸਦ ਹੈ।

GoldGold

ਪਰ ਇਸ ਨੂੰ ਡਿਜ਼ੀਟਲ ਕਾਰੋਬਾਰੀਆਂ ਅਤੇ ਵੱਡੇ ਵਿਕਰੇਤਾਵਾਂ ਵੱਲੋਂ ਕਾਫੀ ਬੜਾਵਾ ਮਿਲ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਕਿ ਕੋਵਿਡ-19 ਕਾਰਨ ਪੈਦਾ ਹੋਈਆਂ ਦਿੱਕਤਾਂ ਕਾਰਨ ਜਵੈਲਰਸ ਨੂੰ ਭਾਰਤ 'ਚ ਮੌਜੂਦਾ ਕਾਰੋਬਾਰੀ ਮਾਡਲ ਦਾ ਮੁੜ ਤੋਂ ਮੁਲਾਂਕਣ ਕਰਨ ਲਈ ਮਜ਼ਬੂਰ ਕੀਤਾ ਹੈ।

Gold prices jumped 25 percent in q1 but demand fell by 36 percent in indiaGold 

ਆਨਲਾਈਨ ਖਰੀਦ ਕਰਨ ਵਾਲੇ ਉਪਭੋਗਤਾ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੈ। ਜਦਕਿ ਆਨਲਾਈਨ ਵਿਕਰੀ ਦੇ 45 ਸਾਲ ਤੋਂ ਵੱਧ ਉਮਰ ਦੇ ਉਪਭੋਗਤਾ 20 ਤੋਂ 30 ਫੀਸਦ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement