
ਹਾਲ ਹੀ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਆਨ ਦਿੱਤਾ ਸੀ ਕਿ ਰੁਪਿਆ ਨਹੀਂ ਡਿੱਗ ਰਿਹਾ, ਸਗੋਂ ਡਾਲਰ ਮਜ਼ਬੂਤ ਹੋ ਰਿਹਾ ਹੈ।
ਮੁੰਬਈ: ਵਿਦੇਸ਼ੀ ਬਾਜ਼ਾਰਾਂ 'ਚ ਡਾਲਰ ਦੀ ਮਜ਼ਬੂਤੀ ਅਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਵਿਚਾਲੇ ਅੰਤਰਬੈਂਕ ਮੁਦਰਾ ਬਾਜ਼ਾਰ 'ਚ ਬੁੱਧਵਾਰ ਨੂੰ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 61 ਪੈਸੇ ਦੀ ਗਿਰਾਵਟ ਨਾਲ ਪਹਿਲੀ ਵਾਰ 83 ਪੈਸੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦਾ ਡਿੱਗਣਾ ਜਾਰੀ ਹੈ। ਹਾਲਾਂਕਿ ਹਾਲ ਹੀ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਆਨ ਦਿੱਤਾ ਸੀ ਕਿ ਰੁਪਿਆ ਨਹੀਂ ਡਿੱਗ ਰਿਹਾ, ਸਗੋਂ ਡਾਲਰ ਮਜ਼ਬੂਤ ਹੋ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਅਤੇ ਨਿਵੇਸ਼ਕਾਂ 'ਚ ਜੋਖਮ ਦੀ ਧਾਰਨਾ ਕਮਜ਼ੋਰ ਹੋਣ ਦਾ ਅਸਰ ਰੁਪਏ 'ਤੇ ਵੀ ਪਿਆ ਹੈ।
ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.32 'ਤੇ ਮਜ਼ਬੂਤੀ ਨਾਲ ਖੁੱਲ੍ਹਿਆ। ਬਾਅਦ ਵਿਚ ਰੁਪਏ ਦੀ ਸ਼ੁਰੂਆਤੀ ਤੇਜ਼ੀ ਜਾਰੀ ਰਹੀ ਅਤੇ ਕਾਰੋਬਾਰ ਦੇ ਅੰਤ ਵਿਚ ਇਹ 82.40 ਪ੍ਰਤੀ ਡਾਲਰ ਦੇ ਪਿਛਲੇ ਬੰਦ ਮੁੱਲ ਦੇ ਮੁਕਾਬਲੇ 61 ਪੈਸੇ ਦੀ ਗਿਰਾਵਟ ਨਾਲ 83.01 ਪ੍ਰਤੀ ਡਾਲਰ 'ਤੇ ਬੰਦ ਹੋਇਆ।
ਇਸ ਦੌਰਾਨ ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਦਾ ਅੰਦਾਜ਼ਾ ਲਗਾਉਣ ਵਾਲਾ ਡਾਲਰ ਸੂਚਕ ਅੰਕ 0.31 ਫੀਸਦੀ ਵਧ ਕੇ 112.48 'ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.82 ਫੀਸਦੀ ਵਧ ਕੇ 90.77 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਤੋਂ ਇਲਾਵਾ ਬੀਐੱਸਈ ਦਾ ਸੈਂਸੈਕਸ 146.59 ਅੰਕ ਵਧ ਕੇ 59,107.19 ਅੰਕ 'ਤੇ ਪਹੁੰਚ ਗਿਆ।