World Sugar : ਗੰਨੇ ਦੀ ਫਸਲ ’ਤੇ ਪਈ ਐਲ ਨੀਨੋ ਦੀ ਮਾਰ, ਦੁਨੀਆ ਭਰ ’ਚ ਵਧੀਆਂ ਖੰਡ ਦੀਆਂ ਕੀਮਤਾਂ
Published : Nov 19, 2023, 5:22 pm IST
Updated : Nov 19, 2023, 5:22 pm IST
SHARE ARTICLE
Sugar
Sugar

ਦੁਨੀਆਂ ਭਰ ’ਚ ਖੰਡ ਦੀਆਂ ਕੀਮਤਾਂ 2011 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਪੁੱਜੀਆਂ, ਚੀਨੀ ਦਾ ਭੰਡਾਰ 2009 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ

World Sugar : ਖੰਡ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਦੋ ਮਹੀਨਿਆਂ ਦੌਰਾਨ ਕੌਮਾਂਤਰੀ ਬਾਜ਼ਾਰ ’ਚ ਖੰਡ ਦੀਆਂ ਕੀਮਤਾਂ ’ਚ 55 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆਂ ਭਰ ’ਚ ਖੰਡ ਦੀਆਂ ਕੀਮਤਾਂ 2011 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹਨ। ਦੁਨੀਆਂ ਦੇ ਦੂਜੇ ਅਤੇ ਤੀਜੇ ਸਭ ਤੋਂ ਵੱਡੇ ਨਿਰਯਾਤਕ ਭਾਰਤ ਅਤੇ ਥਾਈਲੈਂਡ ’ਚ ਅਸਧਾਰਨ ਤੌਰ ’ਤੇ ਖੁਸ਼ਕ ਮੌਸਮ ਕਾਰਨ ਗੰਨੇ ਦੀ ਫਸਲ ਨੂੰ ਹੋਏ ਨੁਕਸਾਨ ਤੋਂ ਬਾਅਦ ਕੌਮਾਂਤਰੀ ਗਲੋਬਲ ਖੰਡ ਦੀ ਸਪਲਾਈ ਸੁੰਗੜ ਗਈ ਹੈ।

ਇਹ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਲਈ ਇਕ ਨਵਾਂ ਝਟਕਾ ਹੈ, ਜੋ ਪਹਿਲਾਂ ਹੀ ਚੌਲਾਂ ਵਰਗੇ ਮੁੱਖ ਭੋਜਨ ਦੀ ਕਮੀ ਨਾਲ ਜੂਝ ਰਹੇ ਹਨ। ਇਸ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਵਧੀ ਹੈ। ਕੁਦਰਤੀ ਤੌਰ ’ਤੇ ਹੋਣ ਵਾਲੀ ਜਲਵਾਯੂ ਵਰਤਾਰੇ ਅਲ ਨੀਨੋ, ਯੂਕਰੇਨ ’ਚ ਜੰਗ ਅਤੇ ਕਮਜ਼ੋਰ ਮੁਦਰਾਵਾਂ ਕਾਰਨ ਭੋਜਨ ਦੀ ਅਸੁਰੱਖਿਆ ਵਧੀ ਹੈ। ਪਛਮੀ ਸੰਸਾਰ ਦੇ ਅਮੀਰ ਦੇਸ਼ ਉੱਚ ਖਰਚਿਆਂ ਨੂੰ ਬਰਦਾਸ਼ਤ ਕਰ ਸਕਦੇ ਹਨ, ਪਰ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀ ਸੰਗਠਨ (ਐੱਫ.ਏ.ਓ.) ਦਾ ਅੰਦਾਜ਼ਾ ਹੈ ਕਿ 2023-24 ਸੀਜ਼ਨ ’ਚ ਕੌਮਤਰੀ ਖੰਡ ਉਤਪਾਦਨ ਦੋ ਫੀ ਸਦੀ ਤਕ ਘੱਟ ਹੋ ਸਕਦਾ ਹੈ। ਐਫ਼.ਏ.ਓ. ਦੇ ਕੌਮਾਂਤਰੀ ਕਮੋਡਿਟੀ ਬਾਜ਼ਾਰ ਖੋਜਕਰਤਾ ਫੈਬੀਓ ਪਾਲਮੇਰੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਗਲੋਬਲ ਖੰਡ ਉਤਪਾਦਨ ਲਗਭਗ 35 ਲੱਖ ਟਨ ਘਟ ਜਾਵੇਗਾ। ਖੰਡ ਦੀ ਵਰਤੋਂ ਬਾਇਓਫਿਊਲ ਜਿਵੇਂ ਕਿ ਈਥਾਨੌਲ ਲਈ ਵੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ, ਇਸ ਲਈ 2009 ਤੋਂ ਬਾਅਦ ਗਲੋਬਲ ਖੰਡ ਦੇ ਭੰਡਾਰ ਸਭ ਤੋਂ ਘੱਟ ਹਨ।

ਬ੍ਰਾਜ਼ੀਲ ਖੰਡ ਦਾ ਸਭ ਤੋਂ ਵੱਡਾ ਨਿਰਯਾਤਕ ਹੈ, ਪਰ ਇਸ ਦਾ ਉਤਪਾਦਨ 2024 ਦੇ ਅੰਤ ’ਚ ਹੀ ਕਮੀਆਂ ਨੂੰ ਪੂਰਾ ਕਰਨ ’ਚ ਮਦਦ ਕਰੇਗਾ। ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਦਾ ਮੰਨਣਾ ਹੈ ਕਿ ਇਸ ਸਾਲ ਭਾਰਤ ਦਾ ਖੰਡ ਉਤਪਾਦਨ ਅੱਠ ਫੀ ਸਦੀ ਘੱਟ ਸਕਦਾ ਹੈ। ਭਾਰਤ ਖੰਡ ਦਾ ਸਭ ਤੋਂ ਵੱਡਾ ਖਪਤਕਾਰ ਵੀ ਹੈ ਅਤੇ ਹੁਣ ਇਥੇ ਖੰਡ ਦੇ ਨਿਰਯਾਤ ’ਤੇ ਪਾਬੰਦੀ ਲਗਾਈ ਜਾ ਰਹੀ ਹੈ।

ਥਾਈਲੈਂਡ ਸ਼ੂਗਰ ਪਲਾਂਟਰਜ਼ ਐਸੋਸੀਏਸ਼ਨ ਦੇ ਨੇਤਾ ਨਰਦੀਪ ਅਨੰਤਸੁਕ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ’ਚ ਐਲ ਨੀਨੋ ਅਸਰ ਨੇ ਨਾ ਸਿਰਫ ਗੰਨੇ ਦੀ ਕਟਾਈ ਦੀ ਮਾਤਰਾ ਨੂੰ ਘਟਾ ਦਿਤਾ ਹੈ, ਬਲਕਿ ਫਸਲ ਦੇ ਮਿਆਰ ’ਚ ਵੀ ਤਬਦੀਲੀ ਕੀਤੀ ਹੈ। ਅਮਰੀਕੀ ਖੇਤੀਬਾੜੀ ਵਿਭਾਗ ਦੀ ਰੀਪੋਰਟ ਮੁਤਾਬਕ ਥਾਈਲੈਂਡ ’ਚ ਅਕਤੂਬਰ ਦੌਰਾਨ ਉਤਪਾਦਨ 15 ਫੀ ਸਦੀ ਤਕ ਘਟ ਸਕਦਾ ਹੈ। ਖੇਤੀਬਾੜੀ ਡੇਟਾ ਅਤੇ ਵਿਸ਼ਲੇਸ਼ਣ ਫਰਮ ਗਰੋ ਇੰਟੈਲੀਜੈਂਸ ਦੇ ਸੀਨੀਅਰ ਖੋਜ ਵਿਸ਼ਲੇਸ਼ਕ ਕੈਲੀ ਗੌਗਰੀ ਨੇ ਕਿਹਾ ਕਿ ਬ੍ਰਾਜ਼ੀਲ ’ਚ ਗੰਨੇ ਦਾ ਉਤਪਾਦਨ ਪਿਛਲੇ ਸਾਲ ਨਾਲੋਂ 20 ਫ਼ੀ ਸਦੀ ਵੱਧ ਹੋਣ ਦਾ ਅਨੁਮਾਨ ਹੈ, ਪਰ ਵਿਸ਼ਵਵਿਆਪੀ ਖੰਡ ਦੀ ਸਪਲਾਈ ’ਚ ਮਾਰਚ ਤਕ ਰਾਹਤ ਨਹੀਂ ਮਿਲ ਸਕੇਗੀ।

(For more news apart World Sugar, stay tuned to Rozana Spokesman)

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement