ਆਨਲਾਇਨ ਸ਼ਾਪਿੰਗ ਵੈਬਸਾਈਟ ebay ਧਮਾਕੇਦਾਰ ਸੇਲ ਲੈ ਕੇ ਆਈ ਹੈ। ਇਸ ਸੇਲ 'ਚ ਆਈਫੋਨ, ਸ਼ਿਆਓਮੀ , ਅਸੁਸ, LG, ਮੋਟੋ ਸਮੇਤ ਕਈ ਕੰਪਨੀਆਂ ਦੇ ਮਹਿੰਗੇ ਪ੍ਰੋਡਕਟ ਸੱਭ..
ਆਨਲਾਇਨ ਸ਼ਾਪਿੰਗ ਵੈਬਸਾਈਟ ebay ਧਮਾਕੇਦਾਰ ਸੇਲ ਲੈ ਕੇ ਆਈ ਹੈ। ਇਸ ਸੇਲ 'ਚ ਆਈਫੋਨ, ਸ਼ਿਆਓਮੀ , ਅਸੁਸ, LG, ਮੋਟੋ ਸਮੇਤ ਕਈ ਕੰਪਨੀਆਂ ਦੇ ਮਹਿੰਗੇ ਪ੍ਰੋਡਕਟ ਸੱਭ ਤੋਂ ਘੱਟ ਕੀਮਤ 'ਤੇ ਮਿਲ ਰਹੇ ਹਨ। ਕੰਪਨੀ ਨੇ ਇਸ ਨੂੰ ਫਲੈਸ਼ ਸੇਲ ਨਾਂ ਦਿਤਾ ਹੈ, ਜੋ 20 ਤੋਂ 26 ਮਾਰਚ ਤੱਕ ਚਲੇਗੀ।
ਸੇਲ 'ਚ ਹਰ ਦਿਨ ਨਵੇਂ ਡਿਸਕਾਊਂਟ ਦਿੱਤੇ ਜਾਣਗੇ। ਯਾਨੀ ਹਰ ਆਫ਼ਰ ਸਿਰਫ਼ ਇਕ ਦਿਨ ਲਈ ਹੋਵੇਗਾ। ਇਸ ਸੇਲ ਨਾਲ iPhone 6 ਨੂੰ ਸਿਰਫ਼ 13,190 ਰੁ 'ਚ ਅਤੇ ਐਪਲ ਮੈਕਬੁਕ ਨੂੰ 29,990 ਰੁ 'ਚ ਖ਼ਰੀਦ ਸਕਦੇ ਹੋ। ਹਾਲਾਂਕਿ, ਫ਼ੋਨ ਦੇ ਸਾਰੇ ਮਾਡਲ ਰੀਫਰਬਿਸ਼ ਹਨ।
ਕੀ ਹੁੰਦੇ ਹਨ ਰੀਫਰਬਿਸ਼ ਸਮਾਰਟਫੋਨ?
ਜੋ ਸਮਾਰਟਫ਼ੋਨ ਚੰਗੀ ਕੰਡੀਸ਼ਨ 'ਚ ਹੁੰਦੇ ਹਨ ਉਨ੍ਹਾਂ ਨੂੰ ਕੰਪਨੀ ਖ਼ਰੀਦ ਲੈਂਦੀ ਹੈ। ਉਥੇ ਹੀ, ਜਿਨ੍ਹਾਂ ਨਵੇਂ ਸਮਾਰਟਫ਼ੋਨ 'ਤੇ ਐਕਸਚੇਂਜ ਆਫ਼ਰ ਹੁੰਦਾ ਹੈ ਉਸ ਦੇ ਚਲਦੇ ਕੰਪਨੀ ਦੇ ਕੋਲ ਕਈ ਪੁਰਾਣੇ ਹੈਂਡਸੈੱਟ ਆ ਜਾਂਦੇ ਹਨ। ਇਸ ਸਮਾਰਟਫ਼ੋਨ ਨੂੰ ਫਿਰ ਤੋਂ ਨਵੇਂ ਵਰਗਾ ਬਣਾਇਆ ਜਾਂਦਾ ਹੈ।
ਇਸ ਦੇ ਲਈ ਇਨ੍ਹਾਂ ਨੂੰ Gadgetwood ਵਾਰੰਟੀ ਕਾਰਡ ਵੀ ਦਿਤਾ ਜਾਂਦਾ ਹੈ। ਇਹ ਵਾਰੰਟੀ 6 ਮਹੀਨੇ ਜਾਂ ਉਸ ਤੋਂ ਜ਼ਿਆਦਾ ਲਈ ਹੁੰਦੀ ਹੈ। ਅਜਿਹੇ ਸਮਾਰਟਫ਼ੋਨ ਨੂੰ ਰੀਫਰਬਿਸ਼ ਕਿਹਾ ਜਾਂਦਾ ਹੈ। ਯਾਨੀ ਕੰਪਨੀ ਇਨ੍ਹਾਂ ਨੂੰ ਘੱਟ ਕੀਮਤ 'ਚ ਫਿਰ ਤੋਂ ਸੇਲ ਕਰਦੀ ਹੈ।