ਜਲਦ ਲਾਂਚ ਹੋਵੇਗਾ BMW ਦਾ ਮੋਟਰਸਾਈਕਲ, 50 ਹਜ਼ਾਰ 'ਚ ਕਰਵਾਉ ਬੁਕਿੰਗ
Published : Apr 20, 2018, 11:44 am IST
Updated : Apr 20, 2018, 11:44 am IST
SHARE ARTICLE
BMW motorcycle will launch soon
BMW motorcycle will launch soon

BMW ਮੋਟਰ ਨੇ ਅਪਣੀ ਨਵੀਂ ਬਾਈਕਸ G310 R ਅਤੇ G310 GS ਦੀ ਬੁਕਿੰਗ ਸ਼ੁਰੂ ਕਰ ਦਿਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਬੁਕਿੰਗ ਕੇਵਲ ਗੈਰਸਰਕਾਰੀ ਰੂਪ ਨਾਲ ਸਿਰਫ਼...

ਨਵੀਂ ਦਿੱਲੀ: BMW ਮੋਟਰ ਨੇ ਅਪਣੀ ਨਵੀਂ ਬਾਈਕਸ G310 R ਅਤੇ G310 GS ਦੀ ਬੁਕਿੰਗ ਸ਼ੁਰੂ ਕਰ ਦਿਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਬੁਕਿੰਗ ਕੇਵਲ ਗੈਰਸਰਕਾਰੀ ਰੂਪ ਨਾਲ ਸਿਰਫ਼ ਦਿੱਲੀ 'ਚ BMW ਗਾਹਕਾਂ ਵਲੋਂ ਹੀ ਸਵੀਕਾਰ ਕੀਤੀ ਜਾ ਰਹੀ ਹੈ। ਜੋ ਲੋਕ BMW ਦੇ ਮੌਜੂਦਾ ਗਾਹਕ ਹਨ ਉਹ 50,000 ਰੁਪਏ 'ਚ G310 R ਅਤੇ G310 GS ਨੂੰ ਬੁੱਕ ਕਰਵਾ ਸਕਦੇ ਹਨ ਪਰ ਹੋਰ ਗਾਹਕਾਂ ਨੂੰ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ, ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਛੇਤੀ ਹੀ ਜਦੋਂ ਤਕ BMW ਆਧਿਕਾਰਕ ਰੂਪ ਤੋਂ ਇਹਨਾਂ ਬਾਈਕਾਂ ਦੀ ਬੁਕਿੰਗ ਸ਼ੁਰੂ ਕਰ ਸਕਦੀ ਹੈ। ਉਂਜ ਇਹ ਦੋਹਾਂ ਹੀ ਬਾਇਕਸ TVS ਦੇ ਹੌਸੂਰ ਪਲਾਂਟ 'ਚ ਬਣ ਰਹੀਆਂ ਹਨ। 

BMW G310 RBMW G310 R

BMW G310 R: ਇਸ ਬਾਈਕ ਦੀ ਸੰਭਾਵੀ ਲਾਗਤ 2.30 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। BMW ਭਾਰਤ ਨੇ ਇਸ ਬਾਈਕ ਨੂੰ ਇਸ ਸਾਲ  ਦੇ ਵਿਚਕਾਰ ਲਾਂਚ ਕੀਤੀ ਜਾ ਸਕਦੀ ਹੈ। ਇੰਜਨ ਦੀ ਗੱਲ ਕਰੋ ਤਾਂ ਇਸ ਬਾਈਕ 'ਚ ਸਿੰਗਲ ਸਲੰਡਰ 4 ਸਟਰੋਕ 313cc ਦਾ ਇੰਜਨ ਹੋਵੇਗਾ ਜੋ 34bhp ਦੀ ਪਾਵਰ ਅਤੇ 28nm ਟਾਰਕ ਜਨਰੇਟ ਕਰੇਗਾ। ਇੰਨਾ ਹੀ ਨਹੀਂ ਇਸ 'ਚ 6 ਸਪੀਡ ਮੈਨਿਉਅਲ/ਆਟੋ ਟਰਾਂਸਮਿਸ਼ਨ ਦਿਤੇ ਹੋਣਗੇ। ਇਹ ਇੰਜਨ ਪਾਵਰ ਦੇ ਨਾਲ ਬਿਹਤਰ ਪਰਫ਼ਾਰਮੈਂਸ ਦੇਵੇਗੀ।

BMW G310 GSBMW G310 GS

ਇਸ ਬਾਈਕ ਦੀ ਸੰਭਾਵੀ ਮਾਈਲੇਜ ਕਰੀਬ 30-35kmpl ਹੋਵੇਗੀ। ਇਸ ਬਾਈਕ ਦੀ ਟਾਪ ਸਪੀਡ 170km/hr ਹੈ। ਦੋਹਰਾ ਚੈਨਲ ਸੁਰੱਖਿਆ ਲਈ ਐੱਚ ਬੀ ਐਸ ਸਿਸਟਮ ਨਾਲ ਲੈਸ ਹੋਵੇਗਾ। ਬਾਈਕ ਦੇ ਰਿਅਰ ਟਾਇਰ 'ਚ 300mm ਅਤੇ ਅਗਲੇ 'ਚ 240mm ਦਾ ਡਿਸਕ ਬ੍ਰੇਕ ਮਿਲੇਗਾ। ਇਸ ਦਾ ਕੁੱਲ ਭਾਰ 158kg ਹੈ। 

BMW G310 GSBMW G310 GS

BMW G310 GS: BMW G310 R ਦੀ ਸੰਭਾਵੀ ਕੀਮਤ 2.75 ਲੱਖ ਤੋਂ ਸ਼ੁਰੂ ਹੋਵੇਗੀ। G310 GS ਇਕ ਐਂਡਵੈਂਚਰ ਟੂਅਰਿੰਗ ਬਾਈਕ ਹੈ। ਕੰਪਨੀ ਨੇ ਇਸ ਬਾਈਕ ਨੂੰ BMW ਮੋਟੌਰ੍ਟਰਡ ਜਰਮਨੀ 'ਚ ਡਿਵੈਲਪ ਕੀਤਾ ਹੈ ਅਤੇ ਇਸ ਨੂੰ ਭਾਰਤ 'ਚ ਟੀਵੀਐਸ ਦੇ ਹੌਸੂਰ ਪਲਾਂਟ 'ਚ ਤਿਆਰ ਕੀਤਾ ਜਾਵੇਗਾ। 

BMW G310 GSBMW G310 GS

ਇੰਜਨ ਦੀ ਗੱਲ ਕਰੀਏ ਤਾਂ ਇਸ 'ਚ 313cc, ਲਿਕਵਿਡ - ਕੂਲਡ, ਸਿੰਗਲ ਸਲੰਡਰ, 4 ਵਾਲਵ ਅਤੇ ਰਿਵਰਸਡ DOHC ਸਲੰਡਰ ਇੰਜਨ ਦਿਤਾ ਜਾਵੇਗਾ। ਇਹ ਇੰਜਨ 34hp ਦੀ ਪਾਵਰ ਅਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਨ 6 ਸਪੀਡ ਮੈਨੁਅਲ ਟਰਾਂਸਮਿਸ਼ਨ ਨਾਲ ਐਡਵੈਂਚਰ ਟੂਅਰਿੰਗ ਨੇਚਰ ਨਾਲ ਲੈਸ ਹੈ। ਇਹ ਬਾਈਕ ਇਸ ਸਾਲ ਦੇ ਮੱਧ ਤਕ ਜਾਂ ਅੰਤ ਤਕ ਲਾਂਚ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement