ਕੀ ਤੁਸੀਂ ਜਾਣਦੇ ਹੋ ਨੈਸ਼ਨਲ ਪੈਨਸ਼ਨ ਸਕੀਮ (NPS) ਬਾਰੇ
Published : Apr 20, 2018, 3:41 pm IST
Updated : Apr 20, 2018, 3:43 pm IST
SHARE ARTICLE
National Pension Scheme
National Pension Scheme

ਹਰ ਰੋਜ਼ਗਾਰਦਾਤਾ ਦੀ ਨੌਕਰੀ ਦੇ ਕੁੱਝ ਸਾਲ 'ਚ ਇਹ ਚਿੰਤਾ ਹੋ ਜਾਂਦੀ ਹੈ ਕਿ ਅਜ ਤਾਂ ਠੀਕ ਹੈ ਪਰ ਜਦੋਂ ਨੌਕਰੀ ਨਹੀਂ ਹੋਵੇਗੀ ਤਾਂ ਕਮਾਈ ਕਿਵੇਂ ਹੋਵੇਗੀ। ਯਾਨੀ...

ਨਵੀਂ ਦਿੱਲੀ :  ਹਰ ਰੋਜ਼ਗਾਰਦਾਤਾ ਦੀ ਨੌਕਰੀ ਦੇ ਕੁੱਝ ਸਾਲ 'ਚ ਇਹ ਚਿੰਤਾ ਹੋ ਜਾਂਦੀ ਹੈ ਕਿ ਅਜ ਤਾਂ ਠੀਕ ਹੈ ਪਰ ਜਦੋਂ ਨੌਕਰੀ ਨਹੀਂ ਹੋਵੇਗੀ ਤਾਂ ਕਮਾਈ ਕਿਵੇਂ ਹੋਵੇਗੀ। ਯਾਨੀ ਸੇਵਾਮੁਕਤੀ ਤੋਂ ਬਾਅਦ ਦੀ ਕਮਾਈ ਦੀ ਚਿੰਤਾ। ਇਸ ਦਾ ਹੱਲ ਐਨਪੀਐਸ (ਨੈਸ਼ਨਲ ਪੈਨਸ਼ਨ ਸਕੀਮ) ਜ਼ਰੀਏ ਕੀਤਾ ਜਾ ਸਕਦਾ ਹੈ। ਐਨਪੀਐਸ ਦਾ ਮਤਲਬ ਹੈ ਨੈਸ਼ਨਲ ਪੈਨਸ਼ਨ ਸਕੀਮ। ਐਨਪੀਐਸ ਇਕ ਪੈਨਸ਼ਨ ਯੋਜਨਾ ਹੈ। ਇਸ ਯੋਜਨਾ 'ਚ ਅਪਣੇ ਸੇਵਾਮੁਕਤੀ ਤੋਂ ਬਾਅਦ ਦੇ ਜੀਵਨ ਲਈ ਨਿਵੇਸ਼ ਕੀਤਾ ਜਾਂਦਾ ਹੈ। ਮਨੁੱਖ ਦੇ ਨਿਵੇਸ਼ ਅਤੇ ਉਸ ਉਤੇ ਮਿਲਣ ਵਾਲੇ ਰਿਟਰਨ ਨਾਲ ਐਨਪੀਐਸ ਖ਼ਾਤਾ ਵਧਦਾ ਹੈ। 

National Pension Scheme National Pension Scheme

ਸੇਵਾਮੁਕਤ ਹੋਣ ਤੋਂ ਬਾਅਦ ਇਸ ਪੈਸੇ ਨਾਲ ਸਰਕਾਰ ਪੈਨਸ਼ਨ ਦਿੰਦੀ ਹੈ। ਇੱਥੇ ਸੇਵਾਮੁਕਤੀ ਦੀ ਉਮਰ ਨੂੰ 60 ਸਾਲ ਮੰਨਿਆ ਜਾ ਰਿਹਾ ਹੈ। ਸੇਵਾਮੁਕਤ ਹੋਣ 'ਤੇ ਜਾਂ 60 ਸਾਲ ਦੀ ਉਮਰ ਹੋਣ 'ਤੇ ਖ਼ਾਤਾ ਬੰਦ ਕਰਨ ਦਾ ਵਿਕਲਪ ਹੁੰਦਾ ਹੈ।  ਖ਼ਾਤਾ ਬੰਦ ਕਰਦੇ ਸਮੇਂ ਇਕਮੁਸ਼ਤ ਜਾਂ ਜ਼ਰੂਰਤ ਦੇ ਹਿਸਾਬ ਨਾਲ ਰੁਪਏ ਵੀ ਕੱਢਿਆ ਜਾ ਸਕਦਾ ਹੈ। ਬਚੇ ਹੋਏ ਪੈਸੇ ਨਾਲ ਇਕ ਸਲਾਨਾ ਉਤਪਾਦ (annuity plan)  ਖ਼ਰੀਦਣਾ ਪੈਂਦਾ ਹੈ। 

National Pension Scheme National Pension Scheme

ਧਿਆਨ ਦਿਉ ਪੂਰੀ ਕੀਮਤ ਦੀ ਵਰਤੋਂ ਵੀ ਐਨਊਟੀ ਪਲਾਨ ਵੀ ਖ਼ਰੀਦ ਸਕਦੇ ਹੋ। ਐਨਊਟੀ ਪਲਾਨ (ਸਲਾਨਾ) ਦੇ ਤਹਿਤ ਇਕ ਬੀਮਾ ਕੰਪਨੀ ਨੂੰ ਇਕਮੁਸ਼ਤ ਪੈਸਾ ਦਿਤਾ ਜਾਂਦਾ ਹੈ ਅਤੇ ਇਸ ਦੇ ਬਦਲੇ ਉਹ ਕੰਪਨੀ ਪੂਰੀ ਜ਼ਿੰਦਗੀ ਪੈਨਸ਼ਨ ਦੇਣ ਦੀ ਪ੍ਰਬੰਧ ਕਰਦੀ ਹੈ। ਇਸ ਨੂੰ ਅਜਿਹਾ ਵੀ ਸਮਝਿਆ ਜਾ ਸਕਦਾ ਹੈ ਕਿ ਜੇਕਰ ਇਸ ਖ਼ਾਤੇ 'ਚ 10 ਲੱਖ ਰੁਪਏ ਹੈ ਅਤੇ ਉਸ ਸਮੇਂ ਵਿਆਜ 6 ਫ਼ੀ ਸਦੀ ਹੈ। 

National Pension Scheme National Pension Scheme

ਕੰਪਨੀ 10 ਲੱਖ ਰੁਪਏ ਲੈ ਕੇ ਤੁਹਾਨੂੰ ਪੂਰੀ ਜ਼ਿੰਦਗੀ ਹਰ ਸਾਲ 60,000 (10 ਲੱਖ X 6%) ਰੁਪਏ ਦੇਵੇਗੀ। ਜੇਕਰ ਮਹੀਨਾਵਾਰ ਦੀ ਕਮਾਈ ਦਾ ਵਿਕਲਪ ਚੁਣਿਆ ਜਾਂਦਾ ਹੈ ਤਾਂ ਹਰ ਮਹੀਨੇ 5,000 ਰੁਪਏ ਮਿਲਣਗੇ। ਇਕ ਗੱਲ ਹੋਰ, ਸਲਾਨਾ ਜਾਂ ਅੇਨਿਊਟੀ ਪਲਾਨ ਕਈ ਫਾਰਮੈਟ 'ਚ ਆਉਂਦੇ ਹਨ। ਜਿਵੇਂ ਕਿ ਤੁਸੀਂ ਚਾਹੋ ਤਾਂ ਤੁਹਾਡੇ ਬਾਅਦ ਤੁਹਾਡੇ ਪਤੀ ਜਾਂ ਪਤਨੀ ਨੂੰ ਵੀ ਪੈਨਸ਼ਨ ਜਾਰੀ ਰਹਿ ਸਕਦੀ ਹੈ। ਤੁਸੀਂ ਅਪਣੀ ਜ਼ਰੂਰਤ ਮੁਤਾਬਕ ਵਿਕਲਪ ਚੁਣ ਸਕਦੇ ਹੋ। 

National Pension Scheme National Pension Scheme

ਐਨਪੀਐਸ 'ਚ ਹੁੰਦੇ ਹਨ ਚਾਰ ਸੈਕਟਰ
ਐਨਪੀਐਸ ਖ਼ਾਤਾ ਖੋਲ੍ਹਣ ਦੇ ਕਈ ਤਰੀਕੇ ਹਨ। ਤੁਸੀਂ ਕਿਸ ਤਰੀਕੇ ਨਾਲ ਖ਼ਾਤਾ ਖੋਲ੍ਹਦੇ  ਹੋ, ਉਸ ਗੱਲ ਤੋਂ ਤੈਅ ਹੁੰਦਾ ਹੈ ਕਿ ਤੁਸੀਂ ਕਿਵੇਂ ਐਨਪੀਐਸ ਦੇ ਤਹਿਤ ਆਉਂਦੇ ਹਨ। ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ, ਰਾਜ ਸਰਕਾਰ ਦੇ ਕਰਮਚਾਰੀਆਂ ਲਈ, ਨਿਜੀ ਖ਼ੇਤਰ ਦੇ ਕਰਮਚਾਰੀਆਂ ਲਈ, ਆਮ ਨਾਗਰਿਕਾਂ (ਸਿਟੀਜ਼ਨ) ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement