ਹੀਰੋ ਜਲਦ ਕਰ ਸਕਦੈ ਅਪਣੀ ਪ੍ਰੀਮੀਅਮ ਬਾਈਕ ਲਾਂਚ
Published : Apr 20, 2018, 12:39 pm IST
Updated : Apr 20, 2018, 12:39 pm IST
SHARE ARTICLE
Hero Bike
Hero Bike

ਦੁਨੀਆਂ ਦੀ ਸੱਭ ਤੋਂ ਵੱਡੀ ਮੋਟਰਸਾਈਕਲ ਨਿਰਮਾਤਾ ਹੀਰੋ ਮੋਟੋਕਾਰਪ ਛੇਤੀ ਹੀ ਭਾਰਤ 'ਚ ਅਪਣੀ ਐਕਸਟ੍ਰੀਮ 200R ਨੂੰ ਲਾਂਚ ਕਰ ਸਕਦਾ ਹੈ। ਗੈਰ-ਰਸਮੀ ਰੂਪ ਨਾਲ ਇਸ...

ਦੁਨੀਆਂ ਦੀ ਸੱਭ ਤੋਂ ਵੱਡੀ ਮੋਟਰਸਾਈਕਲ ਨਿਰਮਾਤਾ ਹੀਰੋ ਮੋਟੋਕਾਰਪ ਛੇਤੀ ਹੀ ਭਾਰਤ 'ਚ ਅਪਣੀ ਐਕਸਟ੍ਰੀਮ 200R ਨੂੰ ਲਾਂਚ ਕਰ ਸਕਦਾ ਹੈ। ਗੈਰ-ਰਸਮੀ ਰੂਪ ਨਾਲ ਇਸ ਬਾਈਕ ਦੀ ਬੂਕਿੰਗ ਵੀ ਸ਼ੁਰੂ ਕਰ ਦਿਤੀ ਗਈ ਹੈ। ਬੈਂਗਲੋਰ ਦੇ ਹੀਰੋ ਡੀਲਰ ਨੇ ਡਰਾਈਵਸਪਾਰਕ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੰਪਨੀ ਇਸ ਨੂੰ ਇਸ ਮਹੀਨੇ ਜਾਂ ਮਈ ਦੇ ਨੇੜੇ ਤੇੜੇ ਲਾਂਚ ਕਰ ਸਕਦੀ ਹੈ।

Hero BikeHero Bike

ਦਸ ਦਈਏ ਕਿ 2018 ਹੀਰੋ ਐਕਸਟਰੀਮ 200R ਨੂੰ ਹਾਲ ਹੀ 'ਚ ਖ਼ਤਮ ਹੋਏ ਆਟੋ ਐਕਸਪੋ 2018 'ਚ ਸ਼ੋਅਕੇਸ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਨੇ ਇਸ ਨੂੰ ਲਾਂਚ ਕਰਨ ਦਾ ਮਨ ਬਣਾ ਲਿਆ ਹੈ। ਹਾਲਾਂਕਿ ਕੰਪਨੀ ਹੁਣ ਇਸ ਦੀ ਬੂਕਿੰਗ ਅਤੇ ਲਾਂਚ ਦੀ ਜਾਣਕਾਰੀ ਦੀ ਕੋਈ ਆਧਿਕਾਰਕ ਜਾਣਕਾਰੀ ਦੇਣ ਤੋਂ ਕਤਰਾ ਰਹੀ ਹੈ।

Hero BikeHero Bike

ਹੀਰੋ ਨੇ 2018 ਐਕਸਟ੍ਰੀਮ 200R ਨੂੰ ਇਕ ਪ੍ਰੀਮੀਅਮ ਬਾਈਕ ਦੇ ਤੌਰ 'ਤੇ ਪੇਸ਼ ਕੀਤਾ ਸੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਕਈ ਪ੍ਰੀਮੀਅਮ ਅਤੇ ਸੈਗਮੈਂਟ ਫ਼ਰਸਟ ਫ਼ੀਚਰਜ਼ ਨਾਲ ਉਤਾਰੇਗੀ।

Hero BikeHero Bike

2018 ਐਕਸਟਰੀਮ 200R ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਈਨ ਐਕਸਟ੍ਰੀਮ ਸਪੋਰਟਸ ਦੀ ਤਰ੍ਹਾਂ ਹੀ ਹੈ ਅਤੇ ਇਸ 'ਚ ਥੋੜ੍ਹੇ ਬਦਲਾਅ ਕੀਤੇ ਗਏ ਹਨ, ਜਿਸ ਵਜ੍ਹਾ ਨਾਲ ਇਹ ਕਾਫ਼ੀ ਫ਼ਰੈਸ਼ ਨਜ਼ਰ ਆਉਂਦੀ ਹੈ।

Hero BikeHero Bike

2018 ਐਕਸਟ੍ਰੀਮ 200R 'ਚ ਫ਼ੀਚਰਜ਼ ਦੇ ਤੌਰ 'ਤੇ ਕੰਪਨੀ ਨੇ LED DRL, LED ਟੇਲਲਾਈਟ, ਡਿਜਿਟਲ ਇਨਸਟ੍ਰੂਮੈਂਟ ਕੰਸੋਲ, ਸਪੀਡੋਮੀਟਰ ਡਿਜਿਟਲ ਪਾਰਟ, ਐਲਾਏ ਵਹੀਲਜ਼ ਦਿਤੇ ਗਏ ਹਨ।

Hero BikeHero Bike

ਇੰਜਨ ਸਪੈਸਿਫ਼ੀਕੇਸ਼ਨਜ਼ ਦੀ ਗੱਲ ਕਰੀਏ ਤਾਂ 2018 ਹੀਰੋ ਐਕਸਟ੍ਰੀਮ 200R 'ਚ 200 ਸੀਸੀ ਸਿੰਗਲ -ਸਲੰਡਰ, ਏਅਰ - ਕੂਲਡ ਇੰਜਨ ਦਿਤਾ ਗਿਆ ਹੈ ਜੋ ਕਿ 8000 ਆਰਪੀਐਮ 'ਤੇ 18.4 ਬੀਐਚਪੀ ਦੀ ਪਾਵਰ ਅਤੇ 6500 ਆਰਪੀਐਮ 'ਤੇ 17.1 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਨ 5 ਸਪੀਡ ਗਿਅਰਬਾਕਸ ਨਾਲ ਲੈਸ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement