
ਕੰਪਨੀਆਂ ਨੂੰ ਅਜਿਹੀਆਂ ਦਵਾਈਆਂ ਦੇ ਲੇਬਲ ਅਤੇ ਪੈਕੇਜਿੰਗ ’ਤੇ ਇਸ ਸਬੰਧੀ ਚੇਤਾਵਨੀ ਦੇਣ ਦੀ ਹਦਾਇਤ ਜਾਰੀ
ਨਵੀਂ ਦਿੱਲੀ: ਕੇਂਦਰੀ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੁੱਝ ਮੈਡੀਕਲ ਸਮੱਗਰੀ ਸਰਦੀ-ਜ਼ੁਕਾਮ ਰੋਕੂ ਦਵਾਈਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ।
ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਰਾਜੀਵ ਰਘੂਵੰਸ਼ੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੂੰ ਕਿਹਾ ਹੈ ਕਿ ਉਹ ਕਲੋਰਫੇਨੀਰਾਮਾਈਨ ਮੈਲੇਟ ਆਈ.ਪੀ. 2 ਐਮ.ਜੀ. + ਫੇਨੀਲੇਫਰੀਨ ਐਚ.ਸੀ.ਐਲ. ਆਈ.ਪੀ. 5 ਐਮ.ਜੀ. ਡਰਾਪ / ਐਮ.ਐਲ. ਦੇ ‘ਫਿਕਸਡ ਡਰੱਗ ਕੰਬੀਨੇਸ਼ਨ’ (FDC) ਦੇ ਨਿਰਮਾਤਾਵਾਂ ਨੂੰ ਚੇਤਾਵਨੀ ਦੇਣ ਕਿ ‘ਐਫ.ਡੀ.ਸੀ. ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਕੀਤੀ ਜਾਣੀ ਚਾਹੀਦੀ।’
ਡੀ.ਸੀ.ਜੀ.ਆਈ. ਨੇ ਚਿੱਠੀ ’ਚ ਕਿਹਾ ਕਿ ਪ੍ਰੋਫੈਸਰ ਕੋਕਤੇ ਕਮੇਟੀ ਨੇ ਐਫ.ਡੀ.ਸੀ. ਨੂੰ ਤਰਕਸੰਗਤ ਐਲਾਨ ਕੀਤਾ ਸੀ ਅਤੇ ਇਸ ਦੀ ਸਿਫਾਰਸ਼ ਦੇ ਅਧਾਰ ’ਤੇ ਇਸ ਦਫਤਰ ਨੇ 18 ਮਹੀਨਿਆਂ ਦੇ ਨੀਤੀਗਤ ਫੈਸਲੇ ਤਹਿਤ 17 ਜੁਲਾਈ, 2015 ਨੂੰ FDC ਦੇ ਨਿਰੰਤਰ ਨਿਰਮਾਣ ਅਤੇ ਮਾਰਕੀਟਿੰਗ ਲਈ ਕੋਈ ਇਤਰਾਜ਼ ਨਹੀਂ ਪੱਤਰ (NOC) ਜਾਰੀ ਕੀਤਾ ਸੀ।
ਉਨ੍ਹਾਂ ਕਿਹਾ, ‘‘ਇਸ ਨੇ ਬਾਅਦ ’ਚ ਬੱਚਿਆਂ ਲਈ ਸਰਦੀ ਜ਼ੁਮਾਨ ਰੋਕੂ ਦਵਾਈਆਂ ਦੇ ਵਿਗਾੜ ਨੂੰ ਉਤਸ਼ਾਹਤ ਕਰਨ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ।’’
ਇਸ ਮਾਮਲੇ ’ਤੇ 6 ਜੂਨ ਨੂੰ ਹੋਈ ਵਿਸ਼ਾ ਮਾਹਰ ਕਮੇਟੀ ਦੀ ਮੀਟਿੰਗ ’ਚ ਵਿਚਾਰ ਵਟਾਂਦਰੇ ਕੀਤੇ ਗਏ ਸਨ। ਚਿੱਠੀ ’ਚ ਕਿਹਾ ਗਿਆ ਹੈ, ‘‘ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਐਫ.ਡੀ.ਸੀ. ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਅਨੁਸਾਰ ਕੰਪਨੀਆਂ ਨੂੰ ਲੇਬਲ ਅਤੇ ਪੈਕੇਜਿੰਗ ’ਤੇ ਇਸ ਸਬੰਧੀ ਚੇਤਾਵਨੀ ਦਾ ਜ਼ਿਕਰ ਕਰਨਾ ਚਾਹੀਦਾ ਹੈ।’’