25% ਕੀਮਤ ਦੇ ਕੇ ਖ਼ਰੀਦੋ Redmi Note 5 Pro, Redmi Note 5 'ਤੇ ਵੀ ਆਫ਼ਰ
Published : Mar 21, 2018, 12:45 pm IST
Updated : Mar 21, 2018, 12:46 pm IST
SHARE ARTICLE
Xiaomi Redmi
Xiaomi Redmi

Xiaomi Redmi ਦੇ ਅੱਜ ਦੋ ਸਮਾਰਟਫ਼ੋਨ ਦੀ ਸੇਲ ਚਲ ਰਹੀ ਹੈ। ਇਨ੍ਹਾਂ ਦੋਹਾਂ ਹੀ ਸਮਾਰਟਫ਼ੋਨ 'ਤੇ ਖ਼ਾਸ ਆਫ਼ਰ ਦਿਤਾ ਜਾ ਰਿਹਾ ਹੈ।

Xiaomi Redmi ਦੇ ਅੱਜ ਦੋ ਸਮਾਰਟਫ਼ੋਨ ਦੀ ਸੇਲ ਚਲ ਰਹੀ ਹੈ। ਇਨ੍ਹਾਂ ਦੋਹਾਂ ਹੀ ਸਮਾਰਟਫ਼ੋਨ 'ਤੇ ਖ਼ਾਸ ਆਫ਼ਰ ਦਿਤਾ ਜਾ ਰਿਹਾ ਹੈ। Redmi Note 5 ਅਤੇ Redmi Note 5 pro ਨੂੰ ਕੇਵਲ 25 ਫ਼ੀ ਸਦੀ ਦੀ ਡਾਊਨਪੇਮੈਂਟ ਦੇ ਕੇ ਖ਼ਰੀਦਿਆ ਜਾ ਸਕਦਾ ਹੈ। ਬਾਕੀ ਬਚੀ ਹੋਈ 75 ਫ਼ੀ ਸਦੀ ਕੀਮਤ ਦੀ ਕਿਸਤ 'ਚ ਪੇਮੈਂਟ ਕਰਨੀ ਹੋਵੇਗੀ। ਇਸ 'ਤੇ ਕੋਈ ਵਿਆਜ ਨਹੀਂ ਦੇਣਾ ਹੋਵੇਗਾ। ਮਤਲਬ ਬਾਕੀ ਬਚੀ ਕੀਮਤ 'ਨੋ ਕਾਸਟ ਈਐਮਆਈ' ਦਾ ਆਫ਼ਰ ਹੈ। 

RedmiRedmi

ਇਹ ਆਫ਼ਰ HDFC ਬੈਂਕ ਦੇ ਕਰੈਡਿਟ ਕਾਰਡ 'ਤੇ ਦਿਤਾ ਜਾ ਰਿਹਾ ਹੈ। Redmi Note 5 ਦੇ 3GB ਰੈਮ ਵਾਲੇ ਵੈਰੀਐਂਟ ਦੀ ਕੀਮਤ 9,999 ਰੁਪਏ ਹੈ। ਜੇਕਰ ਕੋਈ ਰੈਡਮੀ Note 5 ਦਾ 3GB ਵਾਲਾ ਵੈਰੀਐਂਟ ਖ਼ਰੀਦਦਾ ਹੈ ਤਾਂ ਉਸ ਨੂੰ 2499 ਰੁ ਦੇ ਕੇ ਖ਼ਰੀਦ ਸਕਦਾ ਹੈ। ਇਸ ਦੇ ਬਾਅਦ ਉਸ ਨੂੰ 417 ਰੁਪਏ ਮਹੀਨੇ ਦੀ 18 ਈਐਮਆਈ ਦੇਣੀ ਹੋਣਗੀਆਂ।  ਇਸ ਲਈ ਖ਼ਰੀਦਦਾਰਾਂ ਨੂੰ ਐਚਡੀਐਫ਼ਸੀ ਬੈਂਕ ਦੇ ਕਰੈਡਿਟ ਕਾਰਡ ਨਾਲ ਪੇਮੈਂਟ ਕਰਨਾ ਹੋਵੇਗਾ। ਇਸ ਆਫ਼ਰ ਦਾ ਫ਼ਾਇਦਾ flipkart ਤੋਂ ਫ਼ੋਨ ਖ਼ਰੀਦਣ 'ਤੇ ਚੁਕਿਆ ਜਾ ਸਕਦਾ ਹੈ। ਇਹ ਆਫ਼ਰ Redmi Note 5 ਦੇ 4GB ਰੈਮ ਵਾਲੇ ਵੈਰੀਐਂਟ 'ਤੇ ਵੀ ਹੈ। ਇਸ ਦੇ ਇਲਾਵਾ Redmi Note 5 pro ਦੇ ਵੀ ਦੋਹਾਂ ਮਾਡਲਾਂ 'ਤੇ ਹੈ। ਦੋਹਾਂ ਦੇ ਨਾਲ ਅਲਟਰਾ ਸਲਿਮ ਕੇਸ ਵੀ ਮੁਫ਼ਤ ਮਿਲ ਰਿਹਾ ਹੈ।

RedmiRedmi

Redmi Note 5 ਫ਼ੀਚਰ: ਰੈਡਮੀ ਨੋਟ 5 'ਚ 5.99 ਇੰਚ ਦੀ ਫੁਲ ਵਿਜ਼ਨ ਡਿਸਪਲੇ ਦਿਤੀ ਗਈ ਹੈ। ਇਸ ਨੂੰ 4 ਰੰਗ ਵੈਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਫ਼ਰੰਟ ਕੈਮਰੇ ਦੇ ਨਾਲ ਵੀ LED ਫ਼ਲੈਸ਼ ਲਾਈਟ ਦਿਤੀ ਗਈ ਹੈ।  ਕੰਪਨੀ ਦਾ ਦਾਅਵਾ ਹੈ ਕਿ ਘੱਟ ਰੋਸ਼ਨੀ 'ਚ ਵੀ ਇਸ ਨਾਲ ਚੰਗੀ ਫ਼ੋਟੋਗਰਾਫ਼ੀ ਕੀਤੀ ਜਾ ਸਕਦੀ ਹੈ। ਉਥੇ ਹੀ ਇਸ 'ਚ LED ਫ਼ਲੈਸ਼ ਲਾਈਟ ਦੇ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿਤਾ ਗਿਆ ਹੈ। 

RedmiRedmi

ਫ਼ੋਨ ਨੂੰ ਦਮਦਾਰ ਬਣਾਉਣ ਲਈ ਇਸ 'ਚ ਸਨੈਪਡਰੈਗਨ 625 ਪ੍ਰੋਸੈੱਸਰ ਦਿਤਾ ਗਿਆ ਹੈ। Redmi Note 5 ਦੇ 3GB ਰੈਮ ਵਾਲੇ ਵੈਰੀਐਂਟ 'ਚ 32GB ਦੀ ਇੰਟਰਨਲ ਮੈਮਰੀ ਦਿਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟਫ਼ੋਨ ਨੂੰ 380 ਵੋਲਟੇਜ਼ ਤਕ ਦੀ ਲਾਈਟ 'ਤੇ ਚਾਰਜ ਕੀਤਾ ਜਾ ਸਕਦਾ ਹੈ। ਇਸ 'ਚ 4,000 mAH ਦੀ ਬੈਟਰੀ ਦਿਤੀ ਗਈ ਹੈ। 

RedmiRedmi

ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਉਥੇ ਹੀ 4GB ਰੈਮ ਅਤੇ 64GB ਇੰਟਰਨਲ ਮੈਮਰੀ ਵਾਲੇ ਵੈਰੀਐਂਟ ਦੀ ਕੀਮਤ 11,999 ਰੁਪਏ ਹੈ। Redmi Note 5 pro ਦੇ 6GB ਰੈਮ ਅਤੇ 64GB ਇੰਟਰਨਲ ਮੈਮਰੀ ਵਾਲੇ ਵੈਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ 4GB ਰੈਮ ਅਤੇ 64GB ਇੰਟਰਨਲ ਮੈਮਰੀ ਵਾਲੇ ਵੈਰੀਐਂਟ ਨੂੰ 13,999 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement