
18 ਮਾਰਚ ਨੂੰ ਸੋਨੇ ਦੀ ਕੀਮਤ 649 ਰੁਪਏ ਚੜ੍ਹ ਕੇ 40,375 ਰੁਪਏ ਦੇ ਪੱਧਰ 'ਤੇ...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਰ ਕੇ ਦੁਨੀਆਭਰ ਦੀ ਇਕਨਾਮਿਕ ਮਾਰਕਿਟ ਵਿਚ ਜ਼ਬਰਦਸਤ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਰਫ਼ਰਾ ਬਜ਼ਾਰ ਵੀ ਇਸ ਤੋਂ ਬਚਿਆ ਨਹੀਂ ਹੈ। ਇਸ ਹਫ਼ਤੇ ਸੋਨੇ ਦੀਆਂ ਕੀਮਤਾਂ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ।
Gold
ਇੰਡੀਆ ਬੁਲਿਅਨ ਐਂਡ ਜਵੈਲਰਸ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ 22 ਕੈਰੇਟ ਦੀ ਸ਼ੁੱਧਤਾ ਵਾਲੇ ਸੋਨੇ ਦੇ ਭਾਅ 41,849 ਰੁਪਏ ਪ੍ਰਤੀ ਦਸ ਗ੍ਰਾਮ ਤੇ ਸਨ ਜੋ ਕਿ ਇਸ ਹਫ਼ਤੇ ਦੇ ਪਹਿਲੇ ਦਿਨ ਭਾਰੀ ਕਮੀ ਨਾਲ 39,835 ਰੁਪਏ ਪ੍ਰਤੀ ਦਸ ਗ੍ਰਾਮ ਤੇ ਆ ਗਿਆ। ਹਫ਼ਤੇ ਦੇ ਪੰਜਵੇਂ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਚੜ੍ਹ ਕੇ ਫਿਰ ਤੋਂ 41,169 ਰੁਪਏ ਪ੍ਰਤੀ ਦਸ ਗ੍ਰਾਮ ਦੇ ਸੈਸ਼ਨ ਤੇ ਪਹੁੰਚ ਗਿਆ।
Gold
ਇਸ ਤਰ੍ਹਾਂ ਸੋਨੇ ਦੀਆਂ ਕੀਮਤਾਂ ਵਿਚ ਇਸ ਹਫ਼ਤੇ 1334 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ। 13 ਮਾਰਚ ਨੂੰ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਵਿੱਚ ਸੋਨਾ 41,849 ਰੁਪਏ ਪ੍ਰਤੀ ਦਸ ਗ੍ਰਾਮ ਸੀ। 16 ਮਾਰਚ ਨੂੰ ਪਹਿਲੇ ਸੈਸ਼ਨ ਵਿਚ, 22 ਕੈਰਟ ਸੋਨੇ ਦੀ ਕੀਮਤ 39835 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ। 17 ਮਾਰਚ ਨੂੰ ਸੋਨਾ 109 ਰੁਪਏ ਦੀ ਤੇਜ਼ੀ ਨਾਲ 39,726 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।
Silver
18 ਮਾਰਚ ਨੂੰ ਸੋਨੇ ਦੀ ਕੀਮਤ 649 ਰੁਪਏ ਚੜ੍ਹ ਕੇ 40,375 ਰੁਪਏ ਦੇ ਪੱਧਰ 'ਤੇ ਪਹੁੰਚ ਗਈ। 19 ਮਾਰਚ ਦੇ ਦਿਨ ਸੋਨੇ ਦੀ ਦਰ 41 ਰੁਪਏ ਦੀ ਮਾਮੂਲੀ ਗਿਰਾਵਟ ਦੇ ਨਾਲ 40,334 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। 20 ਮਾਰਚ ਨੂੰ ਸੋਨੇ ਦੀ ਕੀਮਤ 835 ਰੁਪਏ ਚੜ੍ਹ ਕੇ 41,169 ਰੁਪਏ ਪ੍ਰਤੀ ਦਸ ਗ੍ਰਾਮ ਰਹੀ। 16 ਮਾਰਚ ਨੂੰ ਪਹਿਲੇ ਸੈਸ਼ਨ ਵਿੱਚ ਚਾਂਦੀ ਦੀ ਕੀਮਤ 36,640 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
Gold
17 ਮਾਰਚ- ਚਾਂਦੀ 1,495 ਰੁਪਏ ਦੀ ਭਾਰੀ ਗਿਰਾਵਟ ਨਾਲ 35,145 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 18 ਮਾਰਚ ਦੇ ਹਫਤੇ ਦੇ ਤੀਜੇ ਸੈਸ਼ਨ ਵਿਚ ਚਾਂਦੀ ਦੀ ਕੀਮਤ 35,515 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 19 ਮਾਰਚ - ਚਾਂਦੀ ਮਾਮੂਲੀ ਗਿਰਾਵਟ ਦੇ ਨਾਲ 35,220 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 20 ਮਾਰਚ- ਚਾਂਦੀ ਦੀ ਕੀਮਤ 1,920 ਰੁਪਏ ਦੀ ਤੇਜ਼ੀ ਨਾਲ 37,140 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।