Aadhaar Card ਨੂੰ ਮੁਫ਼ਤ 'ਚ ਅਪਡੇਟ ਕਰਨ ਦਾ ਆਖਰੀ ਮੌਕਾ, ਜਲਦੀ ਕਰੋ ਇਹ ਕੰਮ
Published : Apr 21, 2024, 5:51 pm IST
Updated : Apr 21, 2024, 5:51 pm IST
SHARE ARTICLE
Aadhaar Card Free Update
Aadhaar Card Free Update

ਕਿਵੇਂ ਅੱਪਡੇਟ ਕਰੀਏ ਆਧਾਰ ਕਾਰਡ ?

Aadhaar Card Free Update Process And Deadline: ਦੇਸ਼ ਭਰ 'ਚ ਆਧਾਰ ਕਾਰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਆਮ ਆਦਮੀ ਦਾ 'ਆਧਾਰ' ਕਿਹਾ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਜ਼ਮੀਨ ਅਤੇ ਘਰ ਖਰੀਦਣ ਤੱਕ ਦੇ ਕਈ ਕੰਮਾਂ ਵਿੱਚ ਇਸਦੀ ਜ਼ਰੂਰਤ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਆਪਣਾ ਆਧਾਰ ਕਾਰਡ ਮੁਫਤ ਵਿੱਚ ਅਪਡੇਟ ਕਰਨ ਦਾ ਮੌਕਾ ਨਾ ਗੁਆਓ। ਦਸਤਾਵੇਜ਼ਾਂ ਨੂੰ ਅੱਪਡੇਟ ਕਰਨ ਦੀ ਇਹ ਸਹੂਲਤ UIDAI ਵੱਲੋਂ ਮੁਫ਼ਤ ਦਿੱਤੀ ਜਾ ਰਹੀ ਹੈ।

ਕਦੋਂ ਤੱਕ ਆਪਣਾ ਆਧਾਰ ਕਾਰਡ ਮੁਫ਼ਤ ਵਿੱਚ ਅੱਪਡੇਟ ਕਰਵਾ ਸਕਦੇ ਹੋ?

 ਦੱਸ ਦੇਈਏ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯਾਨੀ UIDAI ਨੇ 10 ਸਾਲ ਤੋਂ ਜ਼ਿਆਦਾ ਪਹਿਲਾਂ ਬਣੇ ਆਧਾਰ ਕਾਰਡ ਨੂੰ ਮੁਫਤ 'ਚ ਅਪਡੇਟ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਹਾਲਾਂਕਿ, ਪਿਛਲੇ ਮਹੀਨੇ ਯਾਨੀ ਮਾਰਚ ਵਿੱਚ ਇਸ ਸੇਵਾ ਨੂੰ ਮੁਫਤ ਵਿੱਚ ਵਰਤਣ ਦੀ ਆਖਰੀ ਮਿਤੀ 14 ਮਾਰਚ ਤੋਂ ਵਧਾ ਕੇ 14 ਜੂਨ, 2024 ਕਰ ਦਿੱਤੀ ਗਈ ਸੀ। ਜੇਕਰ ਤੁਸੀਂ ਆਧਾਰ ਕਾਰਡ ਵਿੱਚ ਕੋਈ ਵੀ ਵੇਰਵਿਆਂ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਿਨਾਂ ਕਿਸੇ ਫੀਸ ਦੇ ਇਸ ਨੂੰ ਕਰਵਾ ਸਕਦੇ ਹੋ।

ਕਿਵੇਂ ਅੱਪਡੇਟ ਕਰੀਏ ਆਧਾਰ ਕਾਰਡ ?

ਤੁਹਾਨੂੰ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ 'ਤੇ ਲਾਗਇਨ ਕਰਨਾ ਹੋਵੇਗਾ।
ਹੋਮਪੇਜ 'ਤੇ ਮਾਈ ਆਧਾਰ ਪੋਰਟਲ 'ਤੇ ਜਾ ਕੇ ਅੱਗੇ ਵਧੋ।
ਆਧਾਰ ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਏ OTP ਦੀ ਵਰਤੋਂ ਕਰਕੇ ਲੌਗ ਇਨ ਕਰੋ।
ਆਪਣੇ ਵੇਰਵਿਆਂ ਦੀ ਜਾਂਚ ਕਰੋ ਅਤੇ ਸਹੀ ਬਾਕਸ 'ਤੇ ਟਿੱਕ ਕਰੋ।
ਜੇਕਰ ਜਨਸੰਖਿਆ ਸੰਬੰਧੀ ਜਾਣਕਾਰੀ ਗਲਤ ਹੈ ਤਾਂ ਡ੍ਰੌਪ-ਡਾਉਨ ਮੀਨੂ ਤੋਂ ਪਛਾਣ ਦਸਤਾਵੇਜ਼ ਚੁਣੋ ਅਤੇ ਦਸਤਾਵੇਜ਼ ਅਪਲੋਡ ਕਰੋ।

 ਕਦੋਂ ਅਦਾ ਕਰਨੀ ਪਵੇਗੀ ਫੀਸ ?

ਇਹ ਮੁਫਤ ਅਪਡੇਟਿੰਗ ਸੇਵਾ ਸਿਰਫ myAadhaar ਪੋਰਟਲ 'ਤੇ ਦਿੱਤੀ ਜਾ ਰਹੀ ਹੈ। ਜੋ ਲੋਕ ਆਧਾਰ ਜਾਂ CSC ਕੇਂਦਰਾਂ 'ਤੇ ਜਾ ਕੇ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਵੇਰਵੇ ਅਪਡੇਟ ਕਰਵਾਉਣ ਲਈ 50 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।

Location: India, Delhi

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement