
ਸੋਨਾ ਹੋਇਆ ਮਹਿੰਗਾ
ਨਵੀਂ ਦਿੱਲੀ: ਡਾਲਰ ਦੀ ਕਮਜ਼ੋਰੀ ਅਤੇ ਅਮਰੀਕਾ-ਚੀਨ ਵਪਾਰ ਜੰਗ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 1,650 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 1 ਲੱਖ ਰੁਪਏ ਪ੍ਰਤੀ ਤੋਲਾ ਹੋਣ ਦੇ ਬਹੁਤ ਨੇੜੇ ਪਹੁੰਚ ਗਈ।
ਕੁੱਲ ਭਾਰਤੀ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਸੋਮਵਾਰ ਨੂੰ 99,800 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਸ਼ੁਕਰਵਾਰ ਨੂੰ ਸੋਨਾ 20 ਰੁਪਏ ਦੀ ਗਿਰਾਵਟ ਨਾਲ 98,150 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਸਥਾਨਕ ਬਾਜ਼ਾਰਾਂ ’ਚ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,600 ਰੁਪਏ ਦੀ ਤੇਜ਼ੀ ਨਾਲ 99,300 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ।
ਪਿਛਲੇ ਸਾਲ 31 ਦਸੰਬਰ ਤੋਂ ਲੈ ਕੇ ਹੁਣ ਤਕ ਸੋਨੇ ਦੀਆਂ ਕੀਮਤਾਂ 20,850 ਰੁਪਏ ਯਾਨੀ 26.41 ਫੀ ਸਦੀ ਪ੍ਰਤੀ 10 ਗ੍ਰਾਮ ਵਧ ਚੁਕੀਆਂ ਹਨ। ਚਾਂਦੀ ਦੀ ਕੀਮਤ ਵੀ 500 ਰੁਪਏ ਦੀ ਤੇਜ਼ੀ ਨਾਲ 98,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਸ਼ੁਕਰਵਾਰ ਨੂੰ ਸੋਨਾ 98,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਿਹਾ ਸੀ।