ਸਰਕਾਰ ਨੇ ਜਮ੍ਹਾਂਖੋਰੀ ਰੋਕਣ ਲਈ ਦਾਲਾਂ ਨੂੰ ਸਟਾਕ ਕਰਨ ਦੀ ਹੱਦ ਮਿੱਥੀ
Published : Jun 21, 2024, 10:11 pm IST
Updated : Jun 21, 2024, 10:11 pm IST
SHARE ARTICLE
Tur dal and Kabuli Chana
Tur dal and Kabuli Chana

ਪੰਜ ਟਨ ਤੋਂ ਵੱਧ ਤੁੜ ਦਾਲ ਅਤੇ ਛੋਲਿਆਂ ਨੂੰ ਸਟਾਕ ਨਹੀਂ ਕਰ ਸਕਣਗੇ ਪ੍ਰਚੂਨ ਵਿਕਰੀਕਰਤਾ

ਨਵੀਂ ਦਿੱਲੀ: ਸਰਕਾਰ ਨੇ ਜਮ੍ਹਾਂਖੋਰੀ ਨੂੰ ਰੋਕਣ ਅਤੇ ਕੀਮਤਾਂ ’ਤੇ ਕਾਬੂ ਪਾਉਣ ਲਈ ਤੁੜ ਦਾਲ ਅਤੇ ਛੋਲਿਆਂ ’ਤੇ ਇਸ ਸਾਲ ਸਤੰਬਰ ਤਕ ਸਟਾਕ ਹੱਦ ਲਾਗੂ ਕਰ ਦਿਤੀ ਹੈ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਨੇ ਸਟਾਕ ਹੱਦ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੀਕਰਤਾਵਾਂ, ਵੱਡੇ ਚੇਨ ਪ੍ਰਚੂਨ ਵਿਕਰੀਕਰਤਾਵਾਂ, ਮਿੱਲ ਮਾਲਕਾਂ ਅਤੇ ਦਰਾਮਦਕਾਰਾਂ ’ਤੇ ਲਾਗੂ ਹੋਵੇਗਾ। 

ਇਸ ਕਦਮ ਦਾ ਉਦੇਸ਼ ‘ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਨੂੰ ਰੋਕਣਾ ਅਤੇ ਤੁੜ ਅਤੇ ਛੋਲਿਆਂ ਨੂੰ ਖਪਤਕਾਰਾਂ ਦੀ ਪਹੁੰਚ ’ਚ ਲਿਆਉਣਾ’ ਹੈ। ਲਾਇਸੈਂਸ ਜ਼ਰੂਰਤਾਂ, ਸਟਾਕ ਹੱਦਾਂ ਅਤੇ ਆਵਾਜਾਈ ਪਾਬੰਦੀਆਂ ਨੂੰ ਹਟਾਉਣ ਵਾਲੇ ਵਿਸ਼ੇਸ਼ ਭੋਜਨ (ਸੋਧ) ਹੁਕਮ, 2024 ਦੇ ਹੁਕਮ ਨੂੰ 21 ਜੂਨ, 2024 ਤੋਂ ਤੁਰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਇਸ ਹੁਕਮ ਦੇ ਤਹਿਤ, ਤੁੜ ਅਤੇ ਕਾਬੁਲੀ ਛੋਲਿਆਂ ਸਮੇਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 30 ਸਤੰਬਰ, 2024 ਤਕ ਛੋਲਿਆਂ ਲਈ ਸਟਾਕ ਹੱਦ ਮਿੱਥੀ ਗਈ ਹੈ। 

ਹਰ ਦਾਲ ’ਤੇ ਵਿਅਕਤੀਗਤ ਤੌਰ ’ਤੇ ਲਾਗੂ ਸਟਾਕ ਹੱਦ ਥੋਕ ਵਿਕਰੀਕਰਤਾਵਾਂ ਲਈ 200 ਟਨ, ਪ੍ਰਚੂਨ ਵਿਕਰੀਕਰਤਾਵਾਂ ਲਈ ਪੰਜ ਟਨ ਅਤੇ ਵੱਡੇ ਚੇਨ ਪ੍ਰਚੂਨ ਵਿਕਰੀਕਰਤਾਵਾਂ ਲਈ ਡਿਪੂਆਂ ’ਤੇ 200 ਟਨ ਹੋਵੇਗੀ। ਮਿੱਲ ਮਾਲਕਾਂ ਲਈ ਇਹ ਹੱਦ ਉਤਪਾਦਨ ਦੇ ਆਖਰੀ ਤਿੰਨ ਮਹੀਨਿਆਂ ਜਾਂ ਸਾਲਾਨਾ ਸਥਾਪਿਤ ਸਮਰੱਥਾ ਦਾ 25 ਫ਼ੀ ਸਦੀ, ਜੋ ਵੀ ਵੱਧ ਹੋਵੇ, ਲਈ ਹੋਵੇਗੀ। 

ਆਯਾਤਕਾਂ ਨੂੰ ਕਸਟਮ ਕਲੀਅਰੈਂਸ ਦੀ ਮਿਤੀ ਤੋਂ 45 ਦਿਨਾਂ ਤੋਂ ਵੱਧ ਸਮੇਂ ਲਈ ਆਯਾਤ ਕੀਤੇ ਸਟਾਕ ਨੂੰ ਨਹੀਂ ਰਖਣਾ ਚਾਹੀਦਾ। ਸਬੰਧਤ ਕਾਨੂੰਨੀ ਸੰਸਥਾਵਾਂ ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਪੋਰਟਲ ’ਤੇ ਸਟਾਕ ਦੀ ਸਥਿਤੀ ਦਾ ਐਲਾਨ ਕਰਨਾ ਪਏਗਾ। ਬਿਆਨ ’ਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਕੋਲ ਨਿਰਧਾਰਤ ਸੀਮਾ ਤੋਂ ਵੱਧ ਹੈ ਤਾਂ ਉਨ੍ਹਾਂ ਨੂੰ ਇਸ ਨੂੰ 12 ਜੁਲਾਈ, 2024 ਤਕ ਨਿਰਧਾਰਤ ਸਟਾਕ ਹੱਦ ’ਤੇ ਲਿਆਉਣਾ ਹੋਵੇਗਾ।

ਸਰਕਾਰ ਨੇ ਅੱਜ ਕਿਹਾ ਕਿ ਤੁੜ ਅਤੇ ਛੋਲਿਆਂ ’ਤੇ ਸਟਾਕ ਹੱਦ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਦਾ ਹਿੱਸਾ ਹੈ। ਖਪਤਕਾਰ ਮਾਮਲਿਆਂ ਦਾ ਵਿਭਾਗ ਸਟਾਕ ਸੂਚਨਾ ਪੋਰਟਲ ਰਾਹੀਂ ਦਾਲਾਂ ਦੇ ਸਟਾਕ ਦੀ ਨੇੜਿਉਂ ਨਿਗਰਾਨੀ ਕਰ ਰਿਹਾ ਹੈ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement