ਆਦਿਤਯ ਬਿਰਲਾ ਰਿਟੇਲ ਨੂੰ ਖ਼ਰੀਦਣ ਦੀ ਤਿਆਰੀ 'ਚ ਐਮੇਜ਼ਾਨ
Published : Aug 21, 2018, 10:26 am IST
Updated : Aug 21, 2018, 10:26 am IST
SHARE ARTICLE
Amazon
Amazon

ਦੁਨੀਆ ਦੀ ਸੱਭ ਤੋਂ ਵੱਡੀ ਆਨਲਾਈਨ ਖੁਦਰਾ ਕਾਰੋਬਾਰੀ ਕੰਪਨੀ ਐਮੇਜ਼ਾਨ, ਗੋਲਡਮੈਨ ਸੈਸ਼ ਅਤੇ ਸਮਾਰਾ ਕੈਪੀਟਲ ਨਾਲ ਮਿਲ ਕੇ ਭਾਰਤ 'ਚ ਆਦਿਤਯ ਬਿਰਲਾ ਰਿਟੇਲ ਲਿਮਟਿਡ..........

ਨਵੀਂ ਦਿੱਲੀ : ਦੁਨੀਆ ਦੀ ਸੱਭ ਤੋਂ ਵੱਡੀ ਆਨਲਾਈਨ ਖੁਦਰਾ ਕਾਰੋਬਾਰੀ ਕੰਪਨੀ ਐਮੇਜ਼ਾਨ, ਗੋਲਡਮੈਨ ਸੈਸ਼ ਅਤੇ ਸਮਾਰਾ ਕੈਪੀਟਲ ਨਾਲ ਮਿਲ ਕੇ ਭਾਰਤ 'ਚ ਆਦਿਤਯ ਬਿਰਲਾ ਰਿਟੇਲ ਲਿਮਟਿਡ ਦੀ ਸੁਪਰਮਾਰਕੀਟ ਚੇਨ ਨੂੰ 4500 ਤੋਂ 5000 ਕਰੋੜ ਰੁਪਏ 'ਚ ਖ਼ਰੀਦਣ ਦੀ ਤਿਆਰੀ 'ਚ ਹੈ। ਜਾਣਕਾਰੀ ਮੁਤਾਬਕ ਮੰਗਲਮ ਬਿਰਲਾ ਦੀ ਨਿੱਜੀ ਕੰਪਨੀ ਆਦਿਤਯ ਬਿਰਲਾ ਰਿਟੇਲ ਲਿਮਟਿਡ ਅਤੇ ਸਮਾਰਾ ਦਰਮਿਆਨ ਜੂਨ ਦੇ ਅੰਤ 'ਚ ਦੋਪੱਖੀ ਸੌਦੇ 'ਤੇ ਸਮਝੌਤਾ ਕੀਤਾ ਗਿਆ ਹੈ। ਅਜਿਹਾ ਹੋਣ 'ਤੇ ਭਾਰਤੀ ਰਿਟੇਲ ਬਾਜ਼ਾਰ 'ਚ ਤੇਜ਼ ਬਦਲਾਅ ਦੇਣ ਨੂੰ ਮਿਲ ਸਕਦਾ ਹੈ।

ਨਾਲ ਹੀ ਭਾਰਤ 'ਚ ਖ਼ਰੀਦਦਾਰੀ ਦੇ ਤਰੀਕੇ 'ਚ ਬਦਲਾਅ ਅਤੇ ਦੇਸੀ ਰਿਟੇਲ ਕੰਪਨੀਆਂ ਦੀ ਸਖ਼ਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ। ਸਮਾਰਾ ਕੈਪੀਟਲ, ਗੋਲਡਮੈਨ ਸੈਸ਼ ਅਤੇ ਐਮੇਜ਼ਾਨ ਮਿਲ ਕੇ ਇਕ ਸਾਂਝੀ ਕੰਪਨੀ ਖੜ੍ਹੀ ਕਰਨਗੇ। ਇਹ ਤਿੰਨੇ ਮਿਲ ਕੇ ਜੋ ਕੰਪਨੀ ਬਣਾਉਣਗੇ, ਉਸ 'ਚ ਐਮੇਜ਼ਾਨ ਦੀ ਹਿੱਸੇਦਾਰੀ 49 ਫ਼ੀ ਸਦੀ ਹੋਵੇਗੀ, ਜੋ ਇਕ ਰਣਨੀਤਿਕ ਹਿੱਸੇਦਾਰੀ ਦੇ ਤੌਰ 'ਤੇ ਹੋਵੇਗੀ। ਇਸ ਨਵੀਂ ਕੰਪਨੀ ਦੀ ਰੂਪਰੇਖਾ ਜਾਂ ਅਕਾਰ ਤੈਅ ਕਰਨ 'ਤੇ ਤਿੰਨਾਂ ਕੰਪਨੀਆਂ ਕੰਮ ਕਰ ਰਹੀਆਂ ਹਨ ਅਤੇ ਉਮੀਦ ਹੈ ਕਿ ਇਸ ਦਾ ਰਸਮੀ ਐਲਾਨ ਇਸ ਮਹੀਨੇ ਦੇ ਅੰਤ 'ਚ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਹੋ ਸਕਦਾ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement