ਪੂਰੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਈ-ਕਾਮਰਸ ਸਾਈਟਾਂ ਨੇ ਲੋਕਾਂ ਨੂੰ ਅਪਣੇ ਵੱਲ ਆਕਰਸ਼ਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ ਦਿਤੀਆਂ ਹਨ। ਐਮੇਜ਼ਾਨ ਦਾ ਬਿਨਾਂ ...
ਪੂਰੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਈ-ਕਾਮਰਸ ਸਾਈਟਾਂ ਨੇ ਲੋਕਾਂ ਨੂੰ ਅਪਣੇ ਵੱਲ ਆਕਰਸ਼ਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ ਦਿਤੀਆਂ ਹਨ। ਐਮੇਜ਼ਾਨ ਦਾ ਬਿਨਾਂ ਕਿਸੇ ਸਵਾਲ ਦੇ 30 ਦਿਨਾਂ ਦੇ ਅੰਦਰ ਸਮਾਨ ਵਾਪਸ ਕਰਨਾ ਵੀ ਇਸ 'ਚੋਂ ਇਕ ਹੈ, ਜਿਸ ਦਾ ਉਪਭੋਗਤਾ ਜਮ ਕੇ ਫ਼ਾਇਦਾ ਉਠਾਉਂਦੇ ਹਨ। ਇਸ ਦੇ ਚਲਦਿਆਂ ਕਈ ਵਾਰ ਐਮੇਜ਼ਾਨ ਦੀ ਕੋਰੀਅਰ ਕੰਪਨੀ, ਵਿਕ੍ਰੇਤਾ ਅਤੇ ਸਮਾਨ ਬਣਾਉਣ ਵਾਲਿਆਂ ਨਾਲ ਨੋਕ-ਝੋਕ ਵੀ ਹੋਈ ਹੈ ਪਰ ਐਮੇਜ਼ਾਨ ਨੇ ਵਾਰ-ਵਾਰ ਸਮਾਨ ਵਾਪਸ ਕਰਨ ਵਾਲੇ ਲੋਕਾਂ ਨਾਲ ਨਜਿੱਠਣ ਲਈ ਜੋ ਰਸਤਾ ਅਪਣਾਇਆ ਹੈ, ਉਹ ਕੋਈ ਵੀ ਉਪਭੋਗਤਾ ਪਸੰਦ ਨਹੀਂ ਕਰੇਗਾ।
ਖ਼ਬਰਾਂ ਮੁਤਾਬਕ ਐਮੇਜ਼ਾਨ ਯੂ.ਐਸ.ਏ. ਨੇ ਅਜਿਹੇ ਉਪਭੋਗਾਤਾਵਾਂ ਨੂੰ ਬੈਨ ਕਰਨਾ ਸ਼ੁਰੂ ਕਰ ਦਿਤਾ ਹੈ, ਜੋ ਬਹੁਤ ਜ਼ਿਆਦਾ ਵਾਰ ਸਮਾਨ ਵਾਪਸ ਦਿੰਦੇ ਹਨ। ਹਾਲਾਂ ਕਿ ਇਸ ਨੀਤੀ 'ਚ ਦਿੱਕਤ ਇਹ ਹੈ ਕਿ ਫਿਲਹਾਲ ਸਾਫ਼ ਨਹੀਂ ਹੈ ਕਿ ਕਿਸ ਗਿਣਤੀ ਜਾਂ ਅਨੁਪਾਲ ਨੂੰ ਜ਼ਿਆਦਾ ਮੰਨਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਕੁਲ 10 ਫ਼ੀ ਸਦੀ ਉਤਪਾਦਾਂ ਨੂੰ ਵਾਪਸ ਕਰਨ ਵਾਲਿਆਂ ਨੂੰ ਬੈਨ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਲੋਕ ਦੁਚਿੱਤੀ 'ਚ ਹਨ। ਸੋਸ਼ਲ ਮੀਡੀਆ 'ਤੇ ਉਪਭੋਗਾਤਾਵਾਂ ਨੇ ਇਸ ਨਾਲ ਜੁੜੇ ਅਪਣੇ ਕਿੱਸੇ ਦੱਸੇ ਹਨ ਅਤੇ ਐਮੇਜ਼ਾਨ ਤੋਂ ਸਫ਼ਾਈ ਮੰਗੀ ਹੈ। (ਏਜੰਸੀ)