
ਦੇਸ਼ ਦੇ ਸੱਭ ਤੋਂ ਵੱਡੇ ਬੈਂਕਿੰਗ ਘਪਲੇ ਨੂੰ ਅੰਜਾਮ ਦੇਣ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਿਰੁਧ ਮਹਾਰਾਸ਼ਟਰ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਮਹਾਰਾਸ਼ਟਰ...
ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੇ ਬੈਂਕਿੰਗ ਘਪਲੇ ਨੂੰ ਅੰਜਾਮ ਦੇਣ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਿਰੁਧ ਮਹਾਰਾਸ਼ਟਰ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਨੇ ਮੰਗਲਵਾਰ ਨੂੰ ਰਾਇਗੜ੍ਹ ਜਿਲ੍ਹੇ ਦੇ ਕਲੈਕਟਰ ਨੂੰ ਅਲੀਬਾਗ ਸਥਿਤ ਇਨ੍ਹਾਂ ਦੋਹਾਂ ਦੇ ਗ਼ੈਰ-ਕਾਨੂੰਨੀ ਬੰਗਲੇ ਨੂੰ ਤੋੜਣ ਦਾ ਆਦੇਸ਼ ਦੇ ਦਿਤਾ ਹੈ। ਦਰਅਸਲ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਰਾਮਦਾਸ ਕਦਮ ਨੇ ਰਾਇਗੜ੍ਹ ਦੇ ਗ਼ੈਰ-ਕਾਨੂੰਨੀ ਬੰਗਲਿਆਂ ਨੂੰ ਲੈ ਕੇ ਬੈਠਕ ਤੋਂ ਬਾਅਦ ਡੀਐਮ ਨੂੰ ਇਹ ਆਦੇਸ਼ ਦਿਤਾ ਹੈ।
Mehul and Nirav
ਬੈਠਕ ਤੋਂ ਬਾਅਦ ਰਾਮਦਾਸ ਕਦਮ ਨੇ ਕਿਹਾ ਕਿ ਮੁਰੁਡ ਅਤੇ ਅਲੀਬਾਗ ਵਿਚ ਕੁਲ ਮਿਲਾ ਕੇ 164 ਗ਼ੈਰ-ਕਾਨੂੰਨੀ ਬੰਗਲੇ ਹਨ। ਜਿਸ ਵਿਚ ਕਈ ਬੰਗਲੇ ਬਾਲੀਵੁਡ ਹਸਤੀਆਂ ਅਤੇ ਉਦਯੋਗਪਤੀਆਂ ਦੇ ਵੀ ਹਨ। ਇਥੇ ਤੱਕ ਕਿ ਰਤਨ ਟਾਟਾ, ਆਨੰਦ ਮਹਿੰਦਰਾ, ਮੁਕੁਲ ਦੇਵੜਾ ਅਤੇ ਜ਼ੀਨਤ ਅਮਾਨ ਦੇ ਵੀ ਬੰਗਲੇ ਹਨ। ਮੰਤਰੀ ਨੇ ਕਿਹਾ ਕਿ ਅਲੀਬਾਗ ਦੇ 69 ਅਤੇ ਮੁਰੁਡ ਦੇ 95 ਗ਼ੈਰ-ਕਾਨੂੰਨੀ ਬੰਗਲੇ ਵਿਰੁਧ ਕਾਰਵਾਈ ਹੋਵੇਗੀ ਪਰ ਫਿਲਹਾਲ ਸਰਕਾਰ ਨੇ ਰਾਇਗੜ੍ਹ ਜਿਲ੍ਹਾ ਪ੍ਰਸ਼ਾਸਨ ਨੂੰ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਬੰਗਲੇ ਨੂੰ ਹੀ ਤੋੜਣ ਦਾ ਆਦੇਸ਼ ਦਿਤਾ ਹੈ।
Devendra Fadnavis
ਹਾਲਾਂਕਿ ਮੰਤਰੀ ਨੇ ਕਿਹਾ ਕਿ ਉਲੰਘਣਾ ਕਰ ਬਣਾਏ ਗਏ ਗ਼ੈਰ-ਕਾਨੂੰਨੀ ਬੰਗਲਿਆਂ ਵਿਰੁਧ ਜਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਜਾਰੀ ਰਹੇਗੀ। ਜਿਲ੍ਹਾ ਕਲੈਕਟਰ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਨੀਰਵ ਮੋਦੀ ਦਾ ਬੰਗਲਾ ਕਿਹਿਮ ਪਿੰਡ ਵਿਚ ਹੈ, ਜਦਕਿ ਚੋਕਸੀ ਦਾ ਬੰਗਲਾ ਰਾਇਗੜ੍ਹ ਜਿਲ੍ਹੇ ਦੇ ਅਵਸ ਪਿੰਡ ਵਿਚ ਹੈ।
Ramdas Kadam
ਅਧਿਕਾਰੀਆਂ ਨੇ ਕਿਹਾ ਕਿ ਨੀਰਵ ਮੋਦੀ ਦਾ ਬੰਗਲਾ ਇਸ ਲਈ ਤੋੜਣ ਦਾ ਆਦੇਸ਼ ਦਿਤਾ ਹੈ ਕਿਉਂਕਿ ਉਹ ਕੋਸਟਲ ਰੈਗੁਲੇਸ਼ਨ ਜ਼ੋਨ (ਸੀਆਰਜ਼ੈਡ) ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ। ਉਥੇ ਹੀ ਹੋਰ ਗ਼ੈਰ-ਕਾਨੂੰਨੀ ਬੰਗਲਿਆਂ ਨੂੰ ਤੋਡ਼ਨ ਨੂੰ ਲੈ ਕੇ ਸਵਾਲ 'ਤੇ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਜਿਲ੍ਹਾ ਅਦਾਲਤਾਂ ਜਾਂ ਸੁਪਰੀਮ ਕੋਰਟ ਵਲੋਂ ਆਦੇਸ਼ ਦਿਤੇ ਗਏ ਹਨ ਅਤੇ ਅਜਿਹੇ ਮਾਮਲਿਆਂ ਨੂੰ ਰਾਸ਼ਟਰੀ ਗਰੀਨ ਟ੍ਰੀਬਿਊਨਲ ਵਿਚ ਤਬਦੀਲ ਕਰ ਦਿਤਾ ਹੈ।