
ਪੰਜਾਬ 'ਚ ਸਤੰਬਰ 'ਚ ਕਰੀਬ 3 ਲੱਖ ਨਵੇਂ ਗ੍ਰਾਹਕ ਜੋੜੇ
ਚੰਡੀਗੜ•/ਜਲੰਧਰ (ਸਪੋਕਸਮੈਨ ਸਮਾਚਾਰ ਸੇਵਾ) : ਰਿਲਾਇੰਸ ਜਿਓ 1.30 ਕਰੋੜ ਗ੍ਰਾਹਕਾਂ ਦੇ ਉੱਚਤਮ ਗ੍ਰਾਹਕ ਆਧਾਰ ਦੇ ਨਾਲ ਪੰਜਾਬ 'ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਆਪਣਾ ਗ੍ਰਾਹਕ ਆਧਾਰ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਨਿਯਾਮਕ ਪ੍ਰਾਧਿਕਰਨ (ਟ੍ਰਾਈ) ਵਲੋਂ ਜਾਰੀ ਕੀਤੇ ਗਏ ਨਿਵੇਕਲੇ ਦੂਰਸੰਚਾਰ ਸਬਸਕ੍ਰਿਪੱਸ਼ਨ ਆਂਕੜਿਆਂ ਮੁਤਾਬਕ ਜਿਓ ਨੇ ਲਗਾਤਾਰ ਪੰਜਾਬ 'ਚ ਆਪਣਾ ਦਬਦਬਾ ਬਣਾਇਆ ਹੋਇਆ ਹੈ।
Jio
ਪੰਜਾਬ 'ਚ ਆਪਣੇ ਸਭ ਤੋਂ ਵੱਡੇ ਤੇ ਵਿਸਤ੍ਰਿਤ ਟਰੂ 4ਜੀ ਨੈਟਵਰਕ ਕਾਰਨ, ਸੂਬੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੋਣ ਕਰ ਕੇ ਅਤੇ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ 'ਚ ਜਿਓ ਫੋਨ ਦੀ ਸਫਲਤਾ ਦੇ ਨਾਲ ਵੱਡੀ ਗਿਣਤੀ 'ਚ ਅਪਣਾਏ ਜਾਣ ਦੇ ਚਲਦੇ ਜਿਓ ਨੇ ਸਤੰਬਰ ਮਹੀਨੇ 'ਚ ਹੀ ਕਰੀਬ 3 ਲੱਖ ਨਵੇਂ ਗ੍ਰਾਹਕ ਜੋੜੇ ਹਨ। ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ ਅਤੇ ਪੰਚਕੂਲਾ ਵੀ ਸ਼ਾਮਲ ਹਨ। ਟ੍ਰਾਈ ਦੀ ਰਿਪੋਰਟ ਮੁਤਾਬਕ 30 ਸਤੰਬਰ 2019 ਤਕ, ਜਿਓ, ਪੰਜਾਬ 'ਚ 1 ਕਰੋੜ 30 ਲੱਖ ਗ੍ਰਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਅਪਰੇਟਰ ਹੈ
Reliance jio
, ਜਿਸਦੇ ਬਾਅਦ ਵੋਡਾਫੋਨ ਆਈਡਿਆ 1 ਕਰੋੜ 12 ਲੱਖ ਗ੍ਰਾਹਕਾਂ ਨਾਲ ਦੂਜੇ ਨੰਬਰ 'ਤੇ, ਕਰੀਬ ਇਕ ਕਰੋੜ ਗ੍ਰਾਹਕਾਂ ਦੇ ਨਾਲ ਏਅਰਟੈਲ ਤੀਜੇ ਨੰਬਰ 'ਤੇ ਅਤੇ ਬੀਐਸਐਨਐਲ 55 ਲੱਖ ਗ੍ਰਾਹਕਾਂ ਦੇ ਨਾਲ ਚੌਥੇ ਨੰਬਰ 'ਤੇ ਹੈ। ਕੰਪਨੀ ਮੁਤਾਬਕ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸਦਾ ਮਜਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈਟਵਰਕ ਹੈ। ਇਹ ਸੂਬੇ 'ਚ ਰਿਵਾਇਤੀ 2ਜੀ, 3ਜੀ ਜਾਂ 4ਜੀ ਨੈਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡੇਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਵਹਨ ਕਰਦਾ ਹੈ।
Jio
ਜਿਓ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕੱਲਾ ਟੂ4ਜੀ ਨੈੱਟਵਰਕ ਹੈ ਜਿਸ ਵਿਚ 79 ਤਹਿਸੀਲਾਂ, 82 ਉਪ ਤਹਿਸੀਲਾਂ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਿਲ ਹਨ ਜਿਨ੍ਹਾਂ ਵਿਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਵੀ ਸ਼ਾਮਲ ਹਨ। ਬਿਹਤਰੀਨ ਗੁਣਵੱਤਾ ਵਾਲੇ ਡੇਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਰਹਿੰਦੇ ਹੋਏ ਜਿਓ ਨੇ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ ਪੰਜਾਬ ਵਿਚ ਸਭ ਤੋਂ ਤੇਜ਼ 4ਜੀ ਦੂਰਸੰਚਾਰ ਨੈੱਟਵਰਕ ਦੇ ਤੌਰ 'ਤੇ ਸਫਲਤਾ ਪ੍ਰਾਪਤ ਕੀਤੀ ਹੈ।
ਟਰਾਈ ਦੇ ਨਵੇਂ ਅੰਕੜਿਆਂ ਅਨੁਸਾਰ ਜਿਓ ਪੰਜਾਬ ਸੇਵਾ ਖੇਤਰ ਵਿਚ ਆਪਣੇ ਨੈੱਟਵਰਕ 'ਤੇ 23.1 ਐੱਮਬੀਪੀਐੱਸ ਦੀ ਔਸਤ 4ਜੀ ਡਾਊਨਲੋਡ ਸਪੀਡ ਦਰਜ ਕੀਤੀ ਜੋ ਕਿ ਆਪਣੇ ਮੁੱਖ ਵਿਰੋਧੀ ਤੋਂ ਲਗਭਗ ਦੁੱਗਣੀ ਹੈ। ਪੰਜਾਬ 'ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਮਹੱਤਵਪੂਰਨ ਕਾਰਨ ਨੌਜਵਾਨਾਂ 'ਚ ਇਸਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾੱਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜਿਟਲ ਪਾਰਟਨਰ ਚੁਣਿਆ ਹੈ।
JIO
ਜਿਓ ਨੇ ਨਾ ਸਿਰਫ ਬਿਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਡਿਜਿਟਲ ਲਾਈਫ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ। ਟ੍ਰਾਈ ਦੀ ਨਿਵੇਕਲੀ ਰਿਪੋਰਟਾਂ ਮੁਤਾਬਿਕ, ਜਿਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸਦੇ ਕੋਲ ਟੈਲਿਕਾਮ ਪ੍ਰਦਰਸ਼ਨ ਭਾਵ ਰੈਵਿਨਿਊ ਮਾਰਕੀਟ ਸ਼ੇਅਰ (ਆਰਐਮਐਸ) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀਐਮਐਸ) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਸ਼ਿਖਰ ਸਥਾਨ ਹੈ। ਇਸ ਸਾਲ ਜਨਵਰੀ 'ਚ ਪਹਿਲੇ ਗ੍ਰਾਹਕ ਬਾਜਾਰ ਹਿੱਸੇਦਾਰੀ (ਸੀਐਮਐਸ) 'ਚ ਸ਼ਿਖਰ ਸਥਾਨ ਹਾਸਲ ਕਰਨ ਦੇ ਬਾਅਦ, ਰਿਲਾਇੰਸ ਜਿਓ ਨੇ ਨਿਵੇਕਲੀ ਟ੍ਰਾਈ ਰਿਪੋਰਟਾਂ ਮੁਤਾਬਿਕ ਰੈਵੇਨਿਊ ਮਾਰਕੀਟ ਸ਼ੇਅਰ (ਆਰਐਮਐਸ) 'ਚ ਵੀ ਸਾਰੀਆਂ ਟੈਲੀਕਾਮ ਕੰਪਨੀਆਂ ਨੁੰ ਪਿੱਛੇ ਛੱਡ ਦਿਤਾ ਹੈ।