
Reliance Jio ਬੀਤੇ ਦਿਨੀਂ IUC ਚਾਰਜ ਨੂੰ ਲੈ ਕੇ ਚਰਚਾ 'ਚ ਸੀ। ਕੰਪਨੀ ਨੇ Jio ਨੂੰ ਹੋਰ ਨੈੱਟਵਰਕ 'ਤੇ ਕਾਲ ਕਰਨ 'ਤੇ 6 ਪੈਸੇ ਪ੍ਰਤੀ ਮਿੰਟ...
ਨਵੀਂ ਦਿੱਲੀ : Reliance Jio ਬੀਤੇ ਦਿਨੀਂ IUC ਚਾਰਜ ਨੂੰ ਲੈ ਕੇ ਚਰਚਾ 'ਚ ਸੀ। ਕੰਪਨੀ ਨੇ Jio ਨੂੰ ਹੋਰ ਨੈੱਟਵਰਕ 'ਤੇ ਕਾਲ ਕਰਨ 'ਤੇ 6 ਪੈਸੇ ਪ੍ਰਤੀ ਮਿੰਟ IUC ਚਾਰਜ ਲਗਾਏ ਸਨ ਪਰ ਉਸ ਤੋਂ ਬਾਅਦ ਕੰਪਨੀ ਨੇ ਆਪਣੇ ਪ੍ਰੀਪੇਡ ਯੂਜ਼ਰਜ਼ ਲਈ All-in-One ਪੇਸ਼ ਕੀਤਾ ਸੀ, ਜਿਸ ਵਿਚ ਨਾਨ-Jio ਨੰਬਰ ਵੀ ਯੂਜ਼ਰਜ਼ ਫ੍ਰੀ ਕਾਲਿੰਗ ਦੀ ਸਹੂਲਤ ਦਾ ਲਾਭ ਉਠਾ ਸਕਦੇ ਹਨ। ਉੱਥੇ ਹੀ ਹੁਣ ਕੰਪਨੀ ਨੇ ਆਪਣੇ JioPhone ਯੂਜ਼ਰਜ਼ ਲਈ ਵੀ All-in-One ਪਲੈਨ ਦਾ ਐਲਾਨ ਕੀਤਾ ਹੈ। ਇਸ ਵਿਚ ਇਕ ਜਾਂ ਦੋ ਨਹੀਂ ਬਲਕਿ ਚਾਰ ਨਵੇਂ ਪਲੈਨ ਸ਼ਾਮਲ ਹਨ। ਸਾਰੇ ਪਲੈਨਜ਼ 'ਚ ਯੂਜ਼ਰਜ਼ Jio ਤੋਂ Jio ਨੰਬਰ 'ਤੇ ਅਨਲਿਮਟਿਡ ਕਾਲਿੰਗ ਦਾ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਨਾਨ Jio ਨੰਬਰ 'ਤੇ ਕਾਲਿੰਗ ਲਈ ਅਲੱਗ ਤੋਂ ਮਿੰਟਾਂ ਦੀ ਸਹੂਲਤ ਪ੍ਰਾਪਤ ਹੋਵੇਗੀ।
Jio unveils rs 102 prepaid recharge plan for amarnath yatra pilgrims
75 ਰੁਪਏ ਦਾ ਪਲੈਨ
JioPhone ਲਈ ਪੇਸ਼ ਕੀਤੇ ਗਏ All-in-One ਪਲੈਨ 'ਚ ਸਭ ਤੋਂ ਸਸਤਾ ਪਲੈਨ 75 ਰੁਪਏ ਦਾ ਹੈ ਤੇ ਇਸ ਵਿਚ ਅਨਲਿਮਟਿਡ ਵਾਇਰਸ ਤੇ ਡਾਟੇ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਮਿਲਣ ਵਾਲੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ ਵਿਚ ਨਾਨ ਜੀਓ ਨੰਬਰ 'ਤੇ ਕਾਲਿੰਗ ਲਈ ਅਲੱਗ ਤੋਂ ਮਿੰਟਾਂ ਦੀ ਸਹੂਲਤ ਪ੍ਰਾਪਤ ਹੋਵੇਗੀ।
Jio
75 ਰੁਪਏ ਦਾ ਪਲਾਨ
JioPhone ਲਈ ਪੇਸ਼ ਕੀਤੇ ਗਏ All-in-One ਪਲਾਨ 'ਚ ਸਭ ਤੋਂ ਸਸਤਾ ਪਲਾਨ 75 ਰੁਪਏ ਦਾ ਹੈ ਤੇ ਇਸ ਵਿਚ ਅਨਲਿਮਟਿਡ ਵਾਇਰਸ ਤੇ ਡੈਟਾ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਮਿਲਣ ਵਾਲੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ ਵਿਚ ਨਾਨ-ਜਿਓ ਨੰਬਰ 'ਤੇ ਕਾਲਿੰਗ ਲਈ 500 ਮਿੰਟ ਮਿਲਣਗੇ। ਇਸ ਤੋਂ ਇਲਾਵਾ 3 ਜੀਬੀ ਡੈਟਾ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ। ਇਸ ਪਲਾਨ ਦਾ ਵੈਲੀਡਿਟੀ 28 ਦਿਨ ਹੈ।
JIO
125 ਰੁਪਏ ਦਾ ਪਲਾਨ
ਇਸ ਪਲੈਨ ਦੀ ਵੈਲੀਡਿਟੀ 28 ਦਿਨ ਹੈ ਤੇ ਇਸ ਵਿਚ ਜੀਓ ਤੋਂ ਜੀਓ ਨੰਬਰ 'ਤੇ ਫ੍ਰੀ ਕਾਲਿੰਗ ਲਈ ਨਾਨ ਜੀਓ ਨੰਬਰ 'ਤੇ 500 ਮਿੰਟ ਦੀ ਸਹੂਲਤ ਮਿਲੇਗੀ। ਇਸ ਪਲੈਨ 'ਚ ਯੂਜ਼ਰਜ਼ 14 ਜੀਬੀ ਡਾਟੇ ਦਾ ਵੀ ਲਾਭ ਉਠਾ ਸਕਦੇ ਹਨ।
jio
155 ਰੁਪਏ ਤੇ 185 ਰੁਪਏ ਦਾ ਪਲੈਨ
ਇਨ੍ਹਾਂ ਦੋਵਾਂ ਪਲੈਨਾਂ 'ਚ ਵੀ ਜੀਓ ਤੋਂ ਜੀਓ ਨੰਬਰ 'ਤੇ ਫ੍ਰੀ ਕਾਲਿੰਗ ਤੇ ਨਾਨ ਜੀਓ ਨੰਬਰ 'ਤੇ 500 ਮਿੰਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 155 ਰੁਪਏ ਦੇ ਪਲੈਨ 'ਚ ਯੂਜ਼ਰਜ਼ 28 ਜੀਬੀ ਡਾਟੇ ਤੇ 185 ਰੁਪਏ ਦੇ ਪਲੈਨ 'ਚ 56 ਜੀਬੀ ਡਾਟੇ ਦਾ ਲਾਭ ਉਠਾਇਆ ਜਾ ਸਕਦਾ ਹੈ। ਦੋਵਾਂ ਪਲੈਨਜ਼ ਦੀ ਵੈਲੀਡਿਟੀ 28 ਦਿਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।