ਭਾਰਤ ਦੇ 40 ਸਭ ਤੋਂ ਅਮੀਰਾਂ ਦੇ ਬਰਾਬਰ ਹੈ ਐਲਨ ਮਸਕ ਦੀ ਨੈਟਵਰਥ
ਨਵੀਂ ਦਿੱਲੀ : ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਜਾਇਦਾਦ 750 ਬਿਲੀਅਨ ਡਾਲਰ ਤੋਂ ਪਾਰ ਹੋ ਗਈ ਹੈ। ਮਸਕ ਨੈੱਟਵਰਥ ਦਾ ਇਹ ਅੰਕੜਾ ਛੂਹਣ ਵਾਲੇ ਦੁਨੀਆਂ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ 16 ਦਸੰਬਰ ਨੂੰ ਮਸਕ ਦੀ ਜਾਇਦਾਦ 600 ਬਿਲੀਅਨ (ਡਾਲਰ 54 ਲੱਖ ਕਰੋੜ ਰੁਪਏ) ਉੱਤੇ ਪਹੁੰਚੀ ਸੀ।
ਇਹ ਵਾਧਾ ਡੈਲਾਵੇਅਰ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਆਇਆ, ਜਿਸ ਨੇ ਮਸਕ ਦਾ 56 ਬਿਲੀਅਨ ਡਾਲਰ ਦਾ ਟੈਸਲਾ ਪੇ ਪੈਕੇਜ ਵਧ ਕੇ 139 ਬਿਲੀਅਨ ਡਾਲਰ ਹੋ ਗਿਆ। ਫੋਰਬਸ ਬਿਲੀਅਨੇਅਰਜ਼ ਇੰਡੈਕਸ ਵਿੱਚ ਮਸਕ ਦੀ ਨੈੱਟਵਰਥ ਇਸ ਸਮੇਂ 649 ਬਿਲੀਅਨ ਡਾਲਰ ਦਿਖ ਰਹੀ ਹੈ। ਇਹ ਭਾਰਤ ਦੇ ਟਾਪ 40 ਸਭ ਤੋਂ ਅਮੀਰਾਂ ਦੀ ਕੁੱਲ ਵੈਲਥ ਦੇ ਬਰਾਬਰ ਹੈ। ਇਸ ਨਾਲ ਹੀ ਮਸਕ ਦੀ ਵੈਲਥ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਦੁਨੀਆਂ ਦੇ ਸਭ ਤੋਂ ਅਮੀਰ ਟੈਕ ਬਿਲੀਅਨੇਅਰਾਂ ਦੀ ਕੁੱਲ ਜਾਇਦਾਦ ਤੋਂ ਵੱਧ ਹੈ।
