
ਮਾਹਰਾਂ ਮੁਤਾਬਕ ਚੀਨ ਤੇ ਅਮਰੀਕਾ, ਭਾਰਤ ਤੇ ਮਲੇਸ਼ੀਆ ਅਤੇ ਯੂਰਪੀ ਸੰਘ...
ਨਵੀਂ ਦਿੱਲੀ: ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਇਕ ਸਰਵੇ ਮੁਤਾਬਕ ਪਾਮ ਤੇਲ ਦੀਆਂ ਕੀਮਤਾਂ ਵਿਚ 17.9 ਫ਼ੀਸਦੀ ਵਾਧਾ ਹੋ ਸਕਦਾ ਹੈ ਇਸ ਦਾ ਪ੍ਰਭਾਵ ਹੋਰ ਕੁਕਿੰਗ ਤੇਲ ਕੀਮਤਾਂ ਤੇ ਵੀ ਪੈ ਸਕਦਾ ਹੈ। ਇੰਡੋਨੇਸ਼ੀਆ ਨੇ ਇਸ ਸਾਲ 1 ਕਰੋੜ ਕਿਲੋਲੀਟਰ ਬਾਇਓਡੀਜ਼ਲ ਉਤਪਾਦਨ ਕਰਨ ਦਾ ਟੀਚਾ ਰੱਖਿਆ ਹੈ, ਜਦੋਂ ਕਿ ਮਲੇਸ਼ੀਆ ਨੇ 17 ਲੱਖ ਤੋਂ 20 ਲੱਖ ਟਨ ਬਾਇਓਡੀਜ਼ਲ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਲਈ ਪਾਮ ਤੇਲ ਦਾ ਇਸਤੇਮਾਲ ਹੋਵੇਗਾ।
Photo
ਮਾਹਰਾਂ ਮੁਤਾਬਕ ਚੀਨ ਤੇ ਅਮਰੀਕਾ, ਭਾਰਤ ਤੇ ਮਲੇਸ਼ੀਆ ਅਤੇ ਯੂਰਪੀ ਸੰਘ ਤੇ ਇੰਡੋਨੇਸ਼ੀਆ ਦਰਮਿਆਨ ਜਾਰੀ ਵਪਾਰ ਵਿਵਾਦ ਕਾਰਨ ਵੀ ਇਸ ਸਾਲ ਬਰਾਮਦ ਪ੍ਰਭਾਵਿਤ ਹੋਵੇਗੀ। ਹਾਲਾਂਕਿ, ਉਤਪਾਦਨ 'ਚ ਵਾਧਾ ਹੋਣ ਨਾਲ ਕੀਮਤਾਂ 'ਚ ਨਰਮੀ ਹੋ ਸਕਦੀ ਹੈ ਪਰ ਇਹ ਪਾਮ ਤੇਲ ਉਤਪਾਦਕਾਂ ਦੇ ਬਾਇਓਡੀਜ਼ਲ ਪ੍ਰੋਗਰਾਮ 'ਤੇ ਨਿਰਭਰ ਕਰਦਾ ਹੈ। ਭਾਰਤ ਹਰ ਸਾਲ ਵੱਡੀ ਮਾਤਰਾ 'ਚ ਖਾਣ ਵਾਲੇ ਤੇਲ ਇੰਪੋਰਟ ਕਰਦਾ ਹੈ।
Photo
ਇੰਡੋਨੇਸ਼ੀਆ ਤੇ ਮਲੇਸ਼ੀਆ 'ਚ ਬਾਇਓਡੀਜ਼ਲ ਦੀ ਖਪਤ ਵਧਣ ਕਾਰਨ ਬਾਜ਼ਾਰ 'ਚ ਸਪਲਾਈ 'ਚ ਕਮੀ ਹੋਣ ਦਾ ਖਦਸ਼ਾ ਹੈ। ਭਾਰਤ ਆਪਣੀ ਸਾਲਾਨਾ 2.5 ਕਰੋੜ ਟਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਲਗਭਗ 1.5 ਕਰੋੜ ਟਨ ਕੁਕਿੰਗ ਤੇਲ ਦਰਾਮਦ ਕਰਦਾ ਹੈ। ਇਸ 'ਚ 90 ਲੱਖ ਟਨ ਪਾਮ ਤੇਲ ਅਤੇ ਬਾਕੀ 60 ਲੱਖ ਟਨ ਸੋਇਆਬੀਨ ਤੇ ਸੂਰਜਮੁਖੀ ਦਾ ਤੇਲ ਦਰਾਮਦ ਹੁੰਦਾ ਹੈ। ਇੰਡੋਨੇਸ਼ੀਆ ਤੇ ਮਲੇਸ਼ੀਆ ਉਹ ਦੋ ਦੇਸ਼ ਹਨ ਜੋ ਭਾਰਤ ਨੂੰ 'ਪਾਮ ਤੇਲ' ਦੀ ਸਪਲਾਈ ਕਰਦੇ ਹਨ।
Photo
ਮਲੇਸ਼ੀਆ ਨਾਲ ਵਿਵਾਦ ਅਤੇ ਇਨ੍ਹਾਂ 'ਚ ਬਾਇਓਡੀਜ਼ਲ ਪ੍ਰੋਗਰਾਮ ਕਾਰਨ ਬਾਜ਼ਾਰ 'ਚ ਸਪਲਾਈ ਘੱਟ ਰਹਿ ਸਕਦੀ ਹੈ। ਇਸ ਵਿਚਕਾਰ ਅਰਜਨਟੀਨਾ ਨੇ ਸੋਇਆ ਤੇਲ 'ਤੇ ਬਰਾਮਦ ਡਿਊਟੀ 25 ਤੋਂ ਵਧਾ ਕੇ 30 ਫੀਸਦੀ ਕੀਤੀ ਹੈ, ਜਿਸ ਨਾਲ ਇੱਥੋਂ ਦਰਾਮਦ ਮਹਿੰਗੀ ਪੈ ਰਹੀ ਹੈ। ਇਸ ਤੋਂ ਇਲਾਵਾ ਦੇਸ਼ 'ਚ ਭਾਰੀ ਬਾਰਸ਼ ਕਾਰਨ ਸੋਇਆਬੀਨ ਦੀ ਫਸਲ ਨੁਕਸਾਨੇ ਜਾਣ ਅਤੇ ਇਸ ਸਾਲ ਹਾੜ੍ਹੀ 'ਚ ਤੇਲ ਬੀਜਾਂ ਦੀ ਖੇਤੀ ਉਮੀਦਾਂ ਤੋਂ ਘੱਟ ਰਹਿਣ ਨਾਲ ਦਰਾਮਦ 'ਤੇ ਨਿਰਭਰਤਾ ਹੋਰ ਵਧਣ ਦੀ ਸੰਭਾਵਨਾ ਹੈ।
Photo
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦਸੰਬਰ 'ਚ ਜਾਰੀ ਕੀਤੇ ਗਏ ਬਿਜਾਈ ਅੰਕੜਿਆਂ ਮੁਤਾਬਕ, ਇਸ ਸਾਲ ਤੇਲ ਬੀਜਾਂ ਦੀ ਫਸਲ ਦਾ ਰਕਬਾ 68.24 ਲੱਖ ਹੈਕਟੇਅਰ ਹੈ, ਜੋ ਪਿਛਲੇ ਸਾਲ ਨਾਲੋਂ 2.47 ਲੱਖ ਹੈਕਟੇਅਰ ਘੱਟ ਹੈ। ਭਾਰਤੀ ਸੋਇਆਬੀਨ ਪ੍ਰੋਸੈਸਰਜ਼ ਐਸੋਸੀਏਸ਼ਨ ਮੁਤਾਬਕ, ਇਸ ਸਾਲ ਦੇਸ਼ 'ਚ ਸੋਇਆਬੀਨ ਦਾ ਉਤਪਾਦਨ 89.94 ਲੱਖ ਟਨ ਰਹਿ ਸਕਦਾ ਹੈ, ਜੋ ਪਿਛਲੇ ਸਾਲ 109.33 ਲੱਖ ਟਨ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।