
ਪੈਟਰੋਲ ਦੀਆਂ ਕੀਮਤਾਂ ਵਿਚ 23 ਤੋਂ 25 ਪੈਸੇ ਦਾ ਵਾਧਾ ਹੋਇਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 24 ਤੋਂ 27 ਪੈਸੇ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ: ਦੇਸ਼ ਭਰ ਵਿਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਰੋਜਾਨਾ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਬਦਲਦੀਆਂ ਨਜ਼ਰ ਆ ਰਹੀਆਂ ਹਨ। ਅਜਿਹੀ ਸਥਿਤੀ ਵਿਚ ਅੱਜ ਸ਼ੁੱਕਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 23 ਤੋਂ 25 ਪੈਸੇ ਦਾ ਵਾਧਾ ਹੋਇਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 24 ਤੋਂ 27 ਪੈਸੇ ਦਾ ਵਾਧਾ ਹੋਇਆ ਹੈ।
ਸੂਬਿਆਂ ਵਿਚ ਪੈਟਰੋਲ ਦੀ ਕੀਮਤ
ਪੈਟਰੋਲ ਦੀਆਂ ਕੀਮਤਾਂ ਦਿੱਲੀ ਵਿਚ 25 ਪੈਸੇ, ਮੁੰਬਈ ਵਿਚ 24 ਪੈਸੇ, ਕੋਲਕਾਤਾ ਵਿਚ 24 ਪੈਸੇ ਅਤੇ ਚੇਨਈ ਵਿਚ 22 ਪੈਸੇ ਵਧੀਆਂ ਹਨ।
ਇੰਡੀਅਨ ਆਇਲ ਵੈਬਸਾਈਟ ਦੇ ਮੁਤਾਬਿਕ ਬੀਤੇ ਦਿਨੀ ਦਿੱਲੀ, ਮੁੰਬਈ ਵਿਚ ਤੇਲ ਦੀਆ ਲਗਾਤਾਰ ਵੜ੍ਹ ਹੋਇਆ ਹੈ ਤੇ ਅੱਜ ਹੀ ਪੈਟਰੋਲ ਦੇ ਰੇਟ ਵੱਧ ਗਏ ਹਨ।
ਦਿੱਲੀ ਵਿੱਚ ਪੈਟਰੋਲ ਦੀ ਕੀਮਤ 85.45 ਰੁਪਏ ਪ੍ਰਤੀ ਲੀਟਰ ਹੈ
ਮੁੰਬਈ ਵਿੱਚ ਇਹ 92.04 ਰੁਪਏ ਹੈ।
ਕੋਲਕਾਤਾ ਵਿੱਚ ਪੈਟਰੋਲ ਦੀ ਦਰ 86.87 ਰੁਪਏ ਪ੍ਰਤੀ ਲੀਟਰ
ਚੇਨਈ ਵਿੱਚ ਇਹ 88.07 ਰੁਪਏ ਪ੍ਰਤੀ ਲੀਟਰ