
ਟਵਿਟਰ ਦੇ ਸਹਿ-ਸੰਸਥਾਪਕ ਬਿਜ ਸਟੋਨ ਨੇ ਦਿੱਲੀ ਦੇ ਇਕ ਸਿਹਤ ਆਧਾਰਿਤ ਸਟਾਰਟ- ਅਪ ਵਿਚ ਨਿਜੀ ਤੌਰ 'ਤੇ ਨਿਵੇਸ਼ ਕੀਤਾ ਹੈ
ਨਵੀਂ ਦਿੱਲੀ : ਟਵਿਟਰ ਦੇ ਸਹਿ-ਸੰਸਥਾਪਕ ਬਿਜ ਸਟੋਨ ਨੇ ਦਿੱਲੀ ਦੇ ਇਕ ਸਿਹਤ ਆਧਾਰਿਤ ਸਟਾਰਟ- ਅਪ ਵਿਚ ਨਿਜੀ ਤੌਰ 'ਤੇ ਨਿਵੇਸ਼ ਕੀਤਾ ਹੈ, ਜਿਸ ਦੇ ਐਪ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਆਧਾਰਿਤ ਚੈਟਬੋਟ ਦੀ ਵਰਤੋਂ ਕੀਤੀ ਜਾਂਦੀ ਹੈ। ਸਟੋਨ ਅਜਿਹੇ ਭਵਿੱਖ ਦੇ ਨਿਰਮਾਣ 'ਚ ਯੋਗਦਾਨ ਚਾਹੁੰਦੇ ਹਨ, ਜਿਥੇ ਏਆਈ ਨੂੰ ਮਨੁੱਖ ਜਾਤੀ ਦੇ ਸਕਾਰਾਤਮਕ ਵਿਕਾਸ ਦੇ ਤੌਰ 'ਤੇ ਵੇਖਿਆ ਜਾਵੇ।
Twitter co-founder invests in Delhi-based AI startup Visit‘ਵਿਜਿਟ’ ਨਾਮਕ ਸਿਹਤ ਸੇਵਾ ਆਨਲਾਈਨ ਪਲੇਟਫ਼ਾਰਮ ਦੀ ਸ਼ੁਰੂਆਤ 2016 ਵਿਚ ਕੀਤੀ ਗਈ ਸੀ ਜਿਸ 'ਤੇ ਲੋਕਾਂ ਨੂੰ ਚਿਕਿਤਸਾ ਮਾਹਿਰਾਂ ਅਤੇ ਜਨਰਲ ਚਿਕਿਤਸਕਾਂ ਨਾਲ ਸਲਾਹ-ਮਸ਼ਵਰੇ ਲਈ ਉਨ੍ਹਾਂ ਨੂੰ ਚੁਣਨ ਦਾ ਵਿਕਲਪ ਮਿਲਦਾ ਹੈ। ਇਸ ਨੇ ਹਾਲ ਹੀ ਵਿਚ ਇਕ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਆਧਾਰਿਤ ‘ਚੈਟਬੋਟ’ ਦੀ ਸ਼ੁਰੂਆਤ ਕੀਤੀ ਜੋ ਡਾਕਟਰਾਂ ਨਾਲ ਸਲਾਹ-ਮਸ਼ਵਰੇ ਲੈਣ ਵਿਚ ਰੋਗੀਆਂ ਦੀ ਮਦਦ ਲਈ ਡਿਜੀਟਲ ਸਹਾਇਕ ਦੇ ਰੂਪ ਵਿਚ ਕਾਰਗਰ ਸਾਬਤ ਹੁੰਦਾ ਹੈ।
Twitter co-founder invests in Delhi-based AI startup Visit ਸਟੋਨ ਨੇ ਕਿਹਾ, ‘‘ਇਸ ਲਈ ਮੈਂ ਇਸ ਤਕਨੀਕ ਨਾਲ ਮਨੁੱਖ ਜਾਤੀ ਦੇ ਮੁਨਾਫ਼ੇ ਨੂੰ ਲੈ ਕੇ ਆਸਵੰਦ ਹਾਂ। ਵਿਜਿਟ ਵਿਚ ਨਿਵੇਸ਼ ਕਰ ਕੇ ਮੈਂ ਭਵਿੱਖ ਦੇ ਨਿਰਮਾਣ ਵਿਚ ਛੋਟਾ ਜਿਹਾ ਯੋਗਦਾਨ ਦੇ ਰਿਹਾ ਹਾਂ ਜਿਥੇ ਏਆਈ ਨੂੰ ਮਨੁੱਖ ਜਾਤੀ ਦੇ ਸਕਾਰਾਤਮਕ ਵਿਕਾਸ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਜਿਸ ਦੇ ਨਾਲ ਅਸਲੀਅਤ 'ਚ ਜੀਵਨ ਪਧਰ 'ਚ ਸੁਧਾਰ ਹੁੰਦਾ ਹੈ।’’
Twitter co-founder invests in Delhi-based AI startup Visit‘ਵਿਜਿਟ’ ਦੀ ਸ਼ੁਰੂਆਤ ਬਿਟਸ ਪਿਲਾਨੀ ਦੇ ਚਾਰ ਵਿਦਿਆਰਥੀਆਂ ਨੇ ਕੀਤੀ ਸੀ ਜਿਸ ਵਿਚ 24 ਸਾਲ ਦੇ ਵੈਭਵ ਵੀ ਸ਼ਾਮਲ ਹਨ। ਉਨ੍ਹਾਂ ਦੇ ਕਾਰੋਬਾਰ 'ਚ ਮੈਪਮਾਈਇੰਡੀਆ ਨੇ ਵੀ ਨਿਵੇਸ਼ ਕੀਤਾ ਹੈ। ਕੰਪਨੀ ਦਾ ਦਫ਼ਤਰ ਦਖਣੀ ਦਿੱਲੀ ਦੇ ਉਖਲਾ ਵਿਚ ਹੈ। ਵੈਭਵ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਕਾਰੋਬਾਰ ਵਿਚ ਨਿਵੇਸ਼ ਕਰਨ ਵਾਲੇ ਭਾਰਤੀਆਂ ਵਿਚ ਸਨੈਪਡੀਲ ਦੇ ਸਹਿ-ਸੰਸਥਾਪਕ ਕੁਨਾਲ ਬਹਿਲ ਅਤੇ ਰੋਹਿਤ ਬੰਸਲ ਵੀ ਸ਼ਾਮਲ ਹਨ।