ਸਾਲ ਭਰ 'ਚ 50 ਵਿਦੇਸ਼ੀ ਰੈਸਟੋਰੈਂਟਸ ਨੂੰ ਲਗਿਆ ਜਿੰਦਾ
Published : May 22, 2018, 6:37 pm IST
Updated : May 22, 2018, 6:37 pm IST
SHARE ARTICLE
foreign restaurants
foreign restaurants

ਪਿਛਲਾ ਸਾਲ ਰੈਸਟੋਰੈਂਟ ਉਦਯੋਗ ਲਈ ਮੰਦਭਾਗਾ ਰਿਹਾ। ਪਿਛਲੇ 12 ਮਹੀਨਿਆਂ ਦੌਰਾਨ ਦੇਸ਼ ਵਿਚ 50 ਦੇ ਕਰੀਬ ਮਸ਼ਹੂਰ ਕੈਜੁਅਲ ਡਾਈਨਿੰਗ ਰੈਸਟੋਰੈਂਟ ਅਤੇ ਹੈਮਬਰਗਰ ਜੁਆਇੰਟਸ...

ਨਵੀਂ ਦਿੱਲੀ, 22 ਮਈ : ਪਿਛਲਾ ਸਾਲ ਰੈਸਟੋਰੈਂਟ ਉਦਯੋਗ ਲਈ ਮੰਦਭਾਗਾ ਰਿਹਾ। ਪਿਛਲੇ 12 ਮਹੀਨਿਆਂ ਦੌਰਾਨ ਦੇਸ਼ ਵਿਚ 50 ਦੇ ਕਰੀਬ ਮਸ਼ਹੂਰ ਕੈਜੁਅਲ ਡਾਈਨਿੰਗ ਰੈਸਟੋਰੈਂਟ ਅਤੇ ਹੈਮਬਰਗਰ ਜੁਆਇੰਟਸ ਬੰਦ ਹੋ ਚੁੱਕੇ ਹਨ। ਲਾਗਤ ਵਧਣ, ਸਸਤੀਆਂ ਦਰਾਂ ਵਾਲੇ ਸਟ੍ਰੀਟ ਆਊਟਲੈਟਸ ਦੀ ਗਿਣਤੀ ਵਧਣ ਅਤੇ ਕਿਰਾਏ ਵਿਚ ਵਾਧੇ ਕਾਰਨ ਇਸ ਉਦਯੋਗ ਨੂੰ ਵੱਡਾ ਧੱਕਾ ਲਗਿਆ ਹੈ।

restaurants restaurants

ਅਮਰੀਕਾ ਦੇ ਡੋਮੀਨੋਜ਼ ਅਤੇ ਡੰਕਿਨ ਡੌਨੱਟਸ ਦੇ ਭਾਰਤ ਵਿਚ ਸਟੋਰ ਚਲਾਉਣ ਵਾਲੇ ਜੁਬੀਲੈਂਟ ਫੂਡਵਰਕਰਸ ਵਲੋਂ ਸਾਲ ਭਰ ਵਿਚ ਘਾਟੇ ਦੀ ਮਾਰ ਸਹਿ ਰਹੇ 26 ਆਊਟਲੈਟਸ ਬੰਦ ਕਰ ਦਿਤੇ ਗਏ ਹਨ। ਟੀ.ਜੀ.ਆਈ. ਫਰਾਈਡੇਜ਼ ਨੇ ਪਿਛਲੇ ਮਹੀਨੇ ਤਿੰਨ ਸਟੋਰ ਬੰਦ ਕੀਤੇ ਜਦਕਿ ਦੋ ਹੋਰ ਅਮਰੀਕੀ ਚੇਨ ਵੇਂਡੀਜ਼ ਅਤੇ ਕ੍ਰਿਸਪੀ ਕ੍ਰੀਮ ਨੂੰ ਵੀ ਅਪਣੇ-ਅਪਣੇ ਸਟੋਰ ਬੰਦ ਕਰਨੇ ਪਏ। ਜੇ.ਐਸ.ਐਮ. ਹਾਸਪਿਟੈਲਿਟੀ ਦੀ ਕੈਲੇਫ਼ੋਰਨੀਆ ਪਿਜ਼ਾ ਕਿਚਨ ਅਤੇ ਦਿੱਲੀ ਦੀ ਕੈਫ਼ੇ ਆਊਟ ਆਫ਼ ਦਾ ਬਾਕਸ ਨੂੰ ਵੀ ਅਪਣੇ ਕੁੱਝ ਸਟੋਰ ਬੰਦ ਕਰਨੇ ਪਏ।

California pizza Kitchen California pizza Kitchen

ਫ਼ੂਡ ਇੰਡਸਟ੍ਰੀਜ਼ ਲਈ ਆਨ ਲਾਈਨ ਪਲੇਟਫ਼ਾਰਮ ਟੈਗਟੇਸਟ ਦੀ ਸਥਾਪਨਾ ਕਰਨ ਵਾਲੇ, ਪ੍ਰਾਈਵੇਟ ਇਕੁਇਟੀ ਅਤੇ ਫ਼ੂਡ ਇੰਡਸਟਰੀਜ਼ ਦੇ ਦਿੱਗਜ ਜਸਪਾਲ ਸਭਰਵਾਲ ਨੇ ਦਸਿਆ, ਮਹਿੰਗਾਈ ਦਰ ਵਧਣ, ਜੀ.ਐਸ.ਟੀ. ਸਿਸਟਮ 'ਚ ਇਨਪੁਟ ਕ੍ਰੈਡਿਟ ਵਾਪਸ ਲਏ ਜਾਣ ਅਤੇ ਬਾਜ਼ਾਰ ਵਿਚ ਵਧ ਰਹੇ ਮੁਕਾਬਲੇ ਵਰਗੇ ਕਾਰਨਾਂ ਕਰ ਕੇ ਵਪਾਰ ਖੇਤਰ ਵਿਚ ਚੁਣੌਤੀਆਂ ਵਧ ਗਈਆਂ ਹਨ। ਉਨ੍ਹਾਂ ਦਸਿਆ ਕਿ ਨੋਟਬੰਦੀ ਤੋਂ ਪਹਿਲਾਂ 2015 ਵਿਚ ਉਦਯੋਗ ਦੀ ਜਿੰਨੀ ਸੇਲ ਰਹੀ ਸੀ ਇਸ ਸਾਲ ਸੇਲ ਉਸ ਤੋਂ ਵੀ ਘੱਟ ਰਹੇਗੀ।

Jubilant foodworksJubilant foodworks

ਉਦਯੋਗ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਹਲਦੀ ਰਾਮ ਵਰਗੇ ਲੋਕਲ ਸਨੈਕਸ ਦੀ ਵਿਕਰੀ ਮੈਕਡੌਨਲਡ ਨਾਲੋਂ ਵਧ ਹੈ। ਇਸ ਲਈ ਭਾਰਤ ਵਿਚ ਹੈਮਬਰਗਰ ਵਰਗੇ ਆਊਟਲੈਟਸ ਲਈ ਬਹੁਤ ਘੱਟ ਸਕੋਪ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 3-4 ਸਾਲ ਵਿਚ ਜਿਹੜੇ ਵਿਦੇਸ਼ੀ ਬਰਗਰ ਦੀ ਚੇਨ ਭਾਰਤ ਵਿਚ ਆਈ ਉਹ ਹੁਣ ਅਪਣੇ ਬਿਜ਼ਨਸ ਵਿਚ ਬਦਲਾਅ ਲਿਆ ਰਹੇ ਹਨ ਅਤੇ ਭਾਰਤ ਵਿਚ ਟਿਕਣ ਲਈ ਸਹੀ ਮਾਡਲ ਦੀ ਭਾਲ ਕਰ ਰਹੇ ਹਨ।

Domino's PizzaDomino's Pizza

ਇਸ ਦੀ ਇਕ ਮਿਸਾਲ ਅਮਰੀਕੀ ਫੈਟ ਬਰਗਰ ਹੈ, ਜਿਸ ਨੇ ਗੁੜਗਾਉਂ 'ਚ ਅਪਣਾ ਇਕਲੌਤਾ ਸੋਟਰ ਬੰਦ ਕਰ ਦਿਤਾ। ਦੁਨੀਆਂ ਦੀ ਵੱਡੀ ਬਰਗਰ ਚੇਨ 'ਚੋਂ ਇਕ ਵੇਂਡੀਜ਼ ਨੇ ਕਿਹਾ ਕਿ ਉਹ ਭਾਰਤ ਵਿਚ 2019 ਤੱਕ 40-50 ਸਟੋਰ ਖੋਲਣਾ ਚਾਹੁੰਦੀ ਹੈ ਪਰ ਅਜੇ ਉਹ ਸਿਰਫ਼ ਦੋ ਸਟੋਰ ਹੀ ਆਪਰੇਟ ਕਰ ਰਹੀ ਹੈ। ਉਹ ਪਹਿਲਾਂ ਹੀ ਅਪਣੇ 3 ਸਟੋਰ ਬੰਦ ਕਰ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement