ਇਕ ਸਾਲ ’ਚ ਇੱਥੇ FD ਤੋਂ 4 ਗੁਣਾ ਮਿਲਿਆ ਰਿਟਰਨ! ਹੁਣ ਵੀ ਹੈ ਪੈਸਾ ਬਣਾਉਣ ਦਾ ਮੌਕਾ
Published : May 22, 2020, 10:35 am IST
Updated : May 22, 2020, 10:35 am IST
SHARE ARTICLE
Pharma sector return more than 4 times of fixed deposit
Pharma sector return more than 4 times of fixed deposit

ਰਿਟਰਨ ਦੇਣ ਦੇ ਮਾਮਲੇ ’ਚ ਪਹਿਲੇ ਨੰਬਰ...

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ (Coronavirus Pandemic)  ਕਾਰਨ ਜੇ ਕਿਸੇ ਸੈਕਟਰ ਨੂੰ ਫ਼ਾਇਦਾ ਹੋਇਆ ਹੈ ਤਾਂ ਉਹ ਫਾਰਮਾ ਸੈਕਟਰ (Pharma Sector)  ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਇਸ ਸੈਕਟਰ ਵਿਚ ਚੰਗੀ ਤੇਜ਼ੀ ਨਹੀਂ ਦੇਖਣ ਨੂੰ ਮਿਲੀ ਸੀ ਪਰ ਹੁਣ ਜ਼ਬਰਦਸਤ ਵਾਪਸੀ ਹੋਈ ਹੈ। ਬੀਤੇ ਇਕ ਸਾਲ ਵਿਚ ਸਭ ਤੋਂ ਜ਼ਿਆਦਾ ਰਿਟਰਨ ਦੀ ਗੱਲ ਕਰੀਏ ਤਾਂ ਫਾਰਮਾ ਸੈਕਟਰ ਇਸ ਲਿਸਟ ਵਿਚ ਦੂਜੇ ਨੰਬਰ ਤੇ ਹੈ।

Fixed Deposit Fixed Deposit

ਰਿਟਰਨ ਦੇਣ ਦੇ ਮਾਮਲੇ ’ਚ ਪਹਿਲੇ ਨੰਬਰ ਤੇ ਗੋਲਡ ਫੰਡਸ ਹੈ। ਗੋਲਡ ਨੂੰ ਵੀ ਮੌਜੂਦਾ ਸੰਕਟ ਵਿਚ ਫ਼ਾਇਦਾ ਮਿਲਿਆ ਹੈ। ਬੀਤੇ ਤਿੰਨ ਮਹੀਨਿਆਂ ਵਿਚ ਡ੍ਰਗ ਕੰਪਨੀਆਂ ਦੇ ਸ਼ੇਅਰਾਂ ਵਿਚ ਜ਼ਬਰਦਸਤ ਉਛਾਲ ਆਇਆ ਹੈ। ਇਸ ਦੇ ਕਈ ਕਾਰਨ ਹਨ। ਦਵਾਈਆਂ ਨੂੰ ਲੈ ਕੇ ਅਮਰੀਕੀ ਬਜ਼ਾਰ ਵਿਚ ਰੈਗੁਲੇਟਰੀ ਨਿਯਮਾਂ ਨੂੰ ਆਸਾਨ ਬਣਾਇਆ ਗਿਆ ਹੈ। ਸਸਤੇ ਵੈਲਿਯੂਏਸ਼ਨ ਦਾ ਵੀ ਇਸ ਸੈਕਟਰ ਨੂੰ ਸਾਥ ਮਿਲਿਆ ਹੈ।

Fixed Deposit Fixed Deposit

ਫਾਈਨੈਨਸ਼ੀਅਲ ਪਲਾਨਰਸ ਅਤੇ ਮਿਊਚੁਅਲ ਫੰਡ ਮੈਨੇਜਰਸ ਦਾ ਮੰਨਣਾ ਹੈ ਕਿ ਇਸ ਸੈਕਟਰ ਲਈ ਆਉਟਲੁਕ (Pharma Sector Outlook)  ਅਤੇ ਸਕੀਮਾਂ ਬਿਹਤਰ ਹਨ ਕਿਉਂ ਕਿ ਇਸ ਸਮੇਂ ਪੂਰੀ ਦੁਨੀਆ ਵਿਚ ਦਵਾਈਆਂ ਅਤੇ ਵੈਕਸੀਨ ਦੀ ਸਭ ਤੋਂ ਵਧ ਮੰਗ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਹੜੀਆਂ ਕੰਪਨੀਆਂ ਵੈਕਸੀਨ ਦੇ ਖੇਤਰ ਵਿਚ ਕੰਮ ਕਰਦੀਆਂ ਹਨ ਉਹਨਾਂ ਨੂੰ ਮੌਜੂਦਾ ਸੰਕਟ ਦਾ ਸਭ ਤੋਂ ਵੱਧ ਲਾਭ ਮਿਲੇਗਾ।

Fixed Deposit Fixed Deposit

ਕੁਲ ਮਿਲਾ ਕੇ ਫਾਰਮਾ ਸੈਕਟਰ ਲਈ ਆਉਟਲੁਕ ਕਾਫੀ ਚੰਗੀ ਹੈ। ਪਿਛਲੇ ਇਕ ਸਾਲ ਵਿਚ ਫਾਰਮਾ ਸੈਕਟਰ ਵਿਚ ਰਿਟਰਨ (Return in Pharma Sector) ਦੀ ਗੱਲ ਕਰੀਏ ਤਾਂ ਇਹ 27.55 ਫ਼ੀਸਦੀ ਦੇ ਕਰੀਬ ਰਿਹਾ ਹੈ। ਉੱਥੇ  ਪਿਛਲੇ ਤਿੰਨ ਮਹੀਨਿਆਂ ਵਿਚ 8.05 ਫ਼ੀਸਦੀ ਅਤੇ ਇਕ ਮਹੀਨੇ ਵਿਚ 3.07 ਫ਼ੀਸਦੀ ਰਿਹਾ ਹੈ। ਇਸ ਪ੍ਰਕਾਰ S&P BSE ਤੇ ਹੈਲਥਕੇਅਰ ਇੰਡੈਕਸ (Healthcare Index) ਵਿਚ 15.84 ਫ਼ੀਸਦੀ ਦਾ ਰਿਟਰਨ ਨਜ਼ਰ ਆ ਰਿਹਾ ਹੈ।

MoneyMoney

ਪਿਛਲੇ ਤਿੰਨ ਮਹੀਨਿਆਂ ਵਿਚ ਇਹ 6.33 ਫ਼ੀਸਦੀ ਅਤੇ ਇਕ ਮਹੀਨੇ ਵਿਚ 3.70 ਫ਼ੀਸਦੀ ਹੈ। ਮਿਊਚੁਅਲ ਫੰਡ ਐਡਵਾਇਜ਼ਰਸ ਦਾ ਕਹਿਣਾ ਹੈ ਕਿ ਇਹਨਾਂ ਸੈਕਟਰਾਂ ਵਿਚ ਅੱਗੇ ਵੀ ਬਿਹਤਰ ਰਿਟਰਨ ਮਿਲਣ ਦੇ ਆਸਾਰ ਹਨ। ਹੁਣ ਨਿਵੇਸ਼ਕਾਂ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਹਨਾਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ? ਐਡਵਾਇਜ਼ਰਸ ਇਸ ਤੇ ਕਈ ਪ੍ਰਕਾਰ ਦੀ ਸਲਾਹ ਦੇ ਰਹੇ ਹਨ।

MoneyMoney

ਕੁੱਝ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਕੋਲ ਮੌਕਾ ਹੈ ਕਿ ਉਹ ਮੌਜੂਦਾ ਤੇਜ਼ੀ ਦਾ ਫ਼ਾਇਦਾ ਚੁਕਣ। ਅਜਿਹੇ ਵਿਚ ਇਸ ਸੈਕਟਰ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਪਰ ਕੁੱਝ ਦਾ ਕਹਿਣਾ ਹੈ ਕਿ ਜਿਹੜੇ ਨਿਵੇਸ਼ਕ ਰਿਸਕ ਲੈਣ ਲਈ ਤਿਆਰ ਹਨ ਉਹਨਾਂ ਨੂੰ ਇਸ ਵਿਚ ਨਿਵੇਸ਼ ਕਰ ਲੈਣਾ ਚਾਹੀਦਾ ਹੈ। ਜੇ ਨਿਵੇਸ਼ ਦੇ ਕੋਲ ਸਰਪਲਸ ਰਕਮ ਹੈ ਤਾਂ ਉਹਨਾਂ ਲਈ ਨਿਵੇਸ਼ ਕਰਨਾ ਆਸਾਨ ਹੋਵੇਗਾ ਕਿਉਂ ਕਿ ਮੌਜੂਦਾ ਲਿਕਿਵਡਿਟੀ ਨੂੰ ਘਟ ਕਰ ਕੇ ਨਿਵੇਸ਼ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ।

ਆਮਤੌਰ ਤੇ ਜ਼ਿਆਦਾਤਰ ਮਿਊਚੁਅਲ ਫੰਡ ਐਡਵਾਇਜ਼ਰਸ ਰਿਟੇਲ ਇੰਵੈਸਟਰਸ ਲਈ ਸੈਕਟਰ ਸਕੀਮਸ ਦੀ ਸਲਾਹ ਨਹੀਂ ਦਿੰਦੇ ਹਨ। ਜੇ ਕੋਈ ਨਿਵੇਸ਼ਕ ਅਗਲੇ 10 ਸਾਲ ਵਿਚ ਰਿਟਰਨ ਦੀ ਉਮੀਦ ਕਰਦਾ ਹੈ ਤਾਂ ਉਹਨਾਂ ਨੂੰ ਫਾਰਮਾ ਵਰਗੇ ਕਿਸੇ ਨਿਵੇਸ਼ ਸੈਕਟਰ ਵਿਚ ਅਪਣੇ ਪੋਰਟਫੋਲਿਓ  (Investment Portfolio) ਦਾ 5 ਤੋਂ 10 ਫ਼ੀਸਦੀ ਹੀ ਨਿਵੇਸ਼ ਕਰਨਾ ਚਾਹੀਦਾ ਹੈ। ਇਸ ਨਾਲ ਉਹਨਾਂ ਦਾ ਪੋਰਟਫੋਲਿਓ ਡਾਇਵਰਸੀਫਾਈ (Portfolio Diversification) ਹੋ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement