ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਦਿੱਲੀ-ਬਰਮਿੰਘਮ ਉਡਾਣ ਨੂੰ ਰਿਆਦ ਵਲ ਮੋੜਿਆ ਗਿਆ: ਏਅਰ ਇੰਡੀਆ 
Published : Jun 22, 2025, 10:44 pm IST
Updated : Jun 22, 2025, 10:44 pm IST
SHARE ARTICLE
Air India
Air India

ਰਿਆਦ ਤੋਂ ਮੁਸਾਫ਼ਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ

ਨਵੀਂ ਦਿੱਲੀ, 22 ਜੂਨ : ਬਰਮਿੰਘਮ ਤੋਂ ਕੌਮੀ ਰਾਜਧਾਨੀ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਬੰਬ ਦੀ ਧਮਕੀ ਕਾਰਨ ਸਨਿਚਰਵਾਰ ਨੂੰ ਰਿਆਦ ਵਲ ਮੋੜ ਦਿਤਾ ਗਿਆ ਅਤੇ ਸਾਊਦੀ ਅਰਬ ਦੇ ਸ਼ਹਿਰ ਵਿਚ ਸੁਰੱਖਿਅਤ ਉਤਰ ਗਿਆ। 

ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰਿਆਦ ਤੋਂ ਮੁਸਾਫ਼ਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। 

21 ਜੂਨ ਨੂੰ ਬਰਮਿੰਘਮ ਤੋਂ ਦਿੱਲੀ ਜਾ ਰਹੀ ਉਡਾਣ ਏ.ਆਈ. 114 ਨੂੰ ਬੰਬ ਹੋਣ ਦੀ ਧਮਕੀ ਮਿਲੀ ਸੀ ਅਤੇ ਇਸ ਦੇ ਨਤੀਜੇ ਵਜੋਂ ਇਸ ਨੂੰ ਰਿਆਦ ਵਲ ਮੋੜ ਦਿਤਾ ਗਿਆ ਸੀ, ਜਿੱਥੇ ਇਹ ਸੁਰੱਖਿਅਤ ਉਤਰ ਗਿਆ ਹੈ ਅਤੇ ਸੁਰੱਖਿਆ ਜਾਂਚ ਪੂਰੀ ਕਰ ਲਈ ਹੈ। ਸਾਰੇ ਮੁਸਾਫ਼ਰਾਂ ਨੂੰ ਜਹਾਜ਼ ਤੋਂ ਉਤਾਰ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੋਟਲ ’ਚ ਰਹਿਣ ਦੀ ਸਹੂਲਤ ਦਿਤੀ ਜਾ ਰਹੀ ਹੈ। 

ਅਹਿਮਦਾਬਾਦ ’ਚ 12 ਜੂਨ ਨੂੰ ਅਪਣੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਸਥਿਰਤਾ ’ਚ ਸੁਧਾਰ ਲਈ ਸਵੈ-ਇੱਛਾ ਨਾਲ ਉਡਾਣ ਤੋਂ ਪਹਿਲਾਂ ਸੁਰੱਖਿਆ ਜਾਂਚ ਅਤੇ ਸੇਵਾਵਾਂ ’ਚ ਅਸਥਾਈ ਕਟੌਤੀ ਕੀਤੀ ਹੈ। 

ਏਅਰਲਾਈਨ ਨੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੱਧ ਪੂਰਬ ’ਚ ਹਵਾਈ ਖੇਤਰ ਬੰਦ ਹੋਣ, ਯੂਰਪ ਅਤੇ ਪੂਰਬੀ ਏਸ਼ੀਆ ਦੇ ਕਈ ਹਵਾਈ ਅੱਡਿਆਂ ਉਤੇ ਰਾਤ ਦੇ ਸਮੇਂ ਕਰਫਿਊ, ਹਵਾਈ ਆਵਾਜਾਈ ਦੀ ਭੀੜ, ਅਚਾਨਕ ਸੰਚਾਲਨ ਦੇ ਮੁੱਦਿਆਂ ਕਾਰਨ ਕੁੱਝ ਉਡਾਣਾਂ ਦੇਰੀ ਨਾਲ ਜਾਂ ਰੱਦ ਹੋ ਜਾਂਦੀਆਂ ਹਨ। ਏਅਰਲਾਈਨ ਨੇ ਇਹ ਵੀ ਕਿਹਾ ਕਿ ਕਈ ਵਾਰ ਕੁੱਝ ਚੁਨੌਤੀਆਂ ਆਖਰੀ ਸਮੇਂ ’ਚ ਰੁਕਾਵਟਾਂ ਦਾ ਕਾਰਨ ਬਣਦੀਆਂ ਹਨ। (ਪੀਟੀਆਈ)
 

Tags: air india

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement