
ਸਥਾਨਕ ਗਹਿਣੇ ਨਿਰਮਾਤਾ ਦੀ ਤਾਜ਼ਾ ਮੰਗ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਖ਼ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 90 ਰੁਪਏ ਚੜ੍ਹ ਕੇ 32 ਹਜ਼ਾਰ ਰੁਪਏ ...
ਨਵੀਂ ਦਿੱਲੀ (ਭਾਸ਼ਾ) :- ਸਥਾਨਕ ਗਹਿਣੇ ਨਿਰਮਾਤਾ ਦੀ ਤਾਜ਼ਾ ਮੰਗ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਖ਼ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 90 ਰੁਪਏ ਚੜ੍ਹ ਕੇ 32 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ 32,040 ਰੁਪਏ ਪ੍ਰਤੀ 10 ਗ੍ਰਾਮ ਉੱਤੇ ਪਹੁੰਚ ਗਿਆ। ਚਾਂਦੀ ਵੀ 200 ਰੁਪਏ ਦੇ ਵਾਧੇ ਨਾਲ 38,000 ਰੁਪਏ ਪ੍ਰਤੀ ਕਿੱਲੋਗ੍ਰਾਮ ਉੱਤੇ ਪਹੁੰਚ ਗਈ।
Gold
ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਤਿੰਨ ਦਿਨ ਦੇ ਦੌਰਾਨ ਗਿਰਾਵਟ ਆਈ ਸੀ। ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧਤਾ 90 - 90 ਰੁਪਏ ਚੜ੍ਹ ਕੇ ਕ੍ਰਮਵਾਰ 32,040 ਰੁਪਏ ਅਤੇ 31,890 ਰੁਪਏ ਪ੍ਰਤੀ 10 ਗਰਾਮ ਉੱਤੇ ਪਹੁੰਚ ਗਿਆ। ਇਸ ਨਾਲ ਪਿਛਲੇ ਤਿੰਨ ਦਿਨ ਦੇ ਦੌਰਾਨ ਸੋਨਾ 200 ਰੁਪਏ ਟੁੱਟਿਆ ਸੀ। 8 ਗਰਾਮ ਵਾਲੀ ਗਿੰਨੀ ਦੇ ਭਾਅ 24,800 ਰੁਪਏ ਪ੍ਰਤੀ ਇਕਾਈ ਉੱਤੇ ਕਾਇਮ ਰਹੇ।
Gold
ਸੋਨੇ ਦੀ ਤਰ੍ਹਾਂ ਚਾਂਦੀ ਵੀ 200 ਰੁਪਏ ਵਾਧੇ ਨਾਲ 38 ਹਜ਼ਾਰ ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਹਫ਼ਤਾਵਾਰ ਡਿਲੀਵਰੀ 302 ਰੁਪਏ ਦੀ ਮਜ਼ਬੂਤੀ ਨਾਲ 36,888 ਰੁਪਏ ਪ੍ਰਤੀ ਕਿੱਲੋਗ੍ਰਾਮ ਉੱਤੇ ਪਹੁੰਚ ਗਈ। ਚਾਂਦੀ ਸਿੱਕਾ ਲਿਵਾਲ 73 ਹਜ਼ਾਰ ਰੁਪਏ ਅਤੇ ਬਿਕਵਾਲ 74 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਕਾਇਮ ਰਿਹਾ। ਸਿੰਗਾਪੁਰ ਵਿਚ ਸੋਨਾ 0.11 ਫ਼ੀਸਦੀ ਵਾਧੇ ਨਾਲ 1,228 ਡਾਲਰ ਪ੍ਰਤੀ ਔਂਸ ਰਿਹਾ, ਉਥੇ ਹੀ ਚਾਂਦੀ ਵੀ 14.59 ਡਾਲਰ ਪ੍ਰਤੀ ਔਂਸ ਉੱਤੇ ਮਜ਼ਬੂਤ ਰਹੀ।
ਕਾਰੋਬਾਰੀ ਹਫ਼ਤੇ ਦੇ ਸ਼ੁਰੂਆਤ ਵਿਚ ਸੋਮਵਾਰ ਨੂੰ ਸੋਨੇ ਦੇ ਰੇਟ 50 ਰੁਪਏ ਦੀ ਗਿਰਾਵਟ ਨਾਲ 32100 ਰੁਪਏ ਉੱਤੇ ਬੰਦ ਹੋਏ ਸਨ। ਇਸ ਤੋਂ ਬਾਅਦ ਮੰਗਲਵਾਰ ਨੂੰ ਸੋਨੇ ਵਿਚ 100 ਰੁਪਏ ਪ੍ਰਤੀ 10 ਗ੍ਰਾਮ ਤੱਕ ਦੀ ਗਿਰਾਵਟ ਆਈ ਸੀ ਅਤੇ ਸੋਨਾ 32 ਹਜ਼ਾਰ ਰੁਪਏ ਦੇ ਪੱਧਰ ਉੱਤੇ ਪਹੁੰਚ ਗਿਆ ਸੀ, ਉਥੇ ਹੀ ਬੁੱਧਵਾਰ ਨੂੰ ਸੋਨੇ ਵਿਚ 50 ਰੁਪਏ ਦੀ ਗਿਰਾਵਟ ਆਈ ਸੀ ਅਤੇ ਇਹ 31,950 ਰੁਪਏ ਦੇ ਪੱਧਰ ਉੱਤੇ ਆ ਗਿਆ ਸੀ।