ਵਿਆਹ ਦਾ ਮੌਸਮ ਆਉਂਦੇ ਹੀ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ
Published : Nov 17, 2018, 8:45 pm IST
Updated : Nov 17, 2018, 8:45 pm IST
SHARE ARTICLE
Gold and silver prices rise
Gold and silver prices rise

ਮਜਬੂਤ ਵਿਸ਼ਵ ਰੁਝਾਨ ਦੇ ਦੌਰਾਨ ਵਿਆਹ ਦੇ ਮੌਸਮ ਹੋਣ ਦੇ ਮੱਦੇਨਜ਼ਰ ਮੰਗ ਆਉਣ ਤੋਂ ਦਿੱਲੀ ਸੱਰਾਫਾ ਬਾਜ਼ਾਰ ਵਿਚ ਸ਼ਨਿਚਰਵਾਰ ਨੂੰ ਸੋਨਾ 135 ਰੁਪਏ ਵਧ...

ਨਵੀਂ ਦਿੱਲੀ : (ਭਾਸ਼ਾ) ਮਜਬੂਤ ਵਿਸ਼ਵ ਰੁਝਾਨ ਦੇ ਦੌਰਾਨ ਵਿਆਹ ਦੇ ਮੌਸਮ ਹੋਣ ਦੇ ਮੱਦੇਨਜ਼ਰ ਮੰਗ ਆਉਣ ਤੋਂ ਦਿੱਲੀ ਸੱਰਾਫਾ ਬਾਜ਼ਾਰ ਵਿਚ ਸ਼ਨਿਚਰਵਾਰ ਨੂੰ ਸੋਨਾ 135 ਰੁਪਏ ਵਧ ਕੇ 32,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਉਦਯੋਗਿਕ ਇਕਾਈਆਂ ਦਾ ਉਠਾਅ ਵਧਣ ਨਾਲ ਚਾਂਦੀ ਵੀ 250 ਰੁਪਏ ਵਧ ਕੇ 38,150 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ।

Gold and silver price dropsGold and silver price rise

ਕਾਰੋਬਾਰੀਆਂ ਨੇ ਕਿਹਾ ਕਿ ਵਿਆਹ ਦਾ ਮੌਸਮ ਹੋਣ ਦੇ ਮੱਦੇਨਜ਼ਰ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਿਵਾਲੀ ਵਧਣ ਅਤੇ ਵਿਸ਼ਵ ਬਾਜ਼ਾਰ ਵਿਚ ਕੀਮਤੀ ਧਾਤੁ ਵਿਚ ਮਜਬੂਤੀ ਨਾਲ ਇਥੇ ਵੀ ਸੋਨੇ ਦੇ ਭਾਅ ਵਿਚ ਤੇਜੀ ਰਹੀ। ਵਿਸ਼ਵ ਪੱਧਰ 'ਤੇ ਸਿੰਗਾਪੁਰ ਵਿਚ ਸ਼ੁਕਰਵਾਰ ਨੂੰ ਸੋਨਾ 0.67 ਫ਼ੀ ਸਦੀ ਵਧ ਕੇ 1,222.10 ਡਾਲਰ ਪ੍ਰਤੀ ਔਂਸਤ ਹੋ ਗਿਆ। ਚਾਂਦੀ 0.84 ਫ਼ੀ ਸਦੀ ਵਧ ਕੇ 14.49 ਡਾਲਰ ਪ੍ਰਤੀ ਔਂਸਤ 'ਤੇ ਰਹੀ।

goldGold

ਦਿੱਲੀ ਵਿਚ 99.9 ਫ਼ੀ ਸਦੀ ਅਤੇ 99.5 ਫ਼ੀ ਸਦੀ ਸ਼ੁੱਧਤਾ ਵਾਲੇ ਸੋਨਾ ਕ੍ਰਮਵਾਰ 135 ਰੁਪਏ ਵਧ ਕੇ 32,150 ਰੁਪਏ ਅਤੇ 32,000 ਰੁਪਏ ਪ੍ਰਤੀ ਦਸ ਗ੍ਰਾਮ ਉਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸੋਨਾ 235 ਰੁਪਏ ਟੁੱਟਿਆ ਸੀ।

Gold silverGold silver

ਹਾਲਾਂਕਿ, ਅੱਠ ਗ੍ਰਾਮ ਵਾਲੀ ਗਿੰਨੀ 24,800 ਰੁਪਏ ਪ੍ਰਤੀ ਇਕਾਈ ਦੇ ਪੁਰਾਣੇ ਭਾਅ ਉਤੇ ਹੀ ਟਿਕੀ ਰਹੀ। ਉਥੇ ਹੀ, ਚਾਂਦੀ ਹਾਜ਼ਰ 250 ਰੁਪਏ ਚੜ੍ਹ ਕੇ 38,150 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਹਫ਼ਤਾਵਾਰ ਡਿਲੀਵਰੀ 205 ਰੁਪਏ ਵਧ ਕੇ 37,023 ਰੁਪਏ ਪ੍ਰਤੀ ਕਿੱਲੋਗ੍ਰਾਮ ਉਤੇ ਪਹੁੰਚ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement