Sam Altman : ਓਪਨ ਏ.ਆਈ. ਨੇ ਬੇਦਖਲ ਕੀਤੇ ਸੀ.ਈ.ਓ. ਆਲਟਮੈਨ ਦੀ ਕੰਪਨੀ ’ਚ ਵਾਪਸੀ ਦਾ ਐਲਾਨ ਕੀਤਾ
Published : Nov 22, 2023, 4:16 pm IST
Updated : Nov 22, 2023, 4:16 pm IST
SHARE ARTICLE
Sam Altman
Sam Altman

ਕੰਪਨੀ ਨੇ ਪਿਛਲੇ ਹਫਤੇ ਉਸ ਨੂੰ ਹਟਾਉਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ

Sam Altman : ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਤ ਮੰਚ ਚੈਟ-ਜੀ.ਪੀ.ਟੀ. ਬਣਾਉਣ ਵਾਲੀ ਕੰਪਨੀ ਓਪਨ ਏ.ਆਈ. ਨੇ ਕਿਹਾ ਕਿ ਬੇਦਖਲ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੈਮ ਆਲਟਮੈਨ ਕੰਪਨੀ ਵਿਚ ਵਾਪਸ ਆ ਰਹੇ ਹਨ। ਕੰਪਨੀ ਨੇ ਪਿਛਲੇ ਹਫਤੇ ਉਸ ਨੂੰ ਹਟਾਉਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ।

ਸੈਨ ਫ੍ਰਾਂਸਿਸਕੋ ਸਥਿਤ ਕੰਪਨੀ ਨੇ ਮੰਗਲਵਾਰ ਦੇਰ ਰਾਤ ਇਕ ਬਿਆਨ ’ਚ ਕਿਹਾ, ‘‘ਅਸੀਂ ਇਕ ਨਵੇਂ ਸ਼ੁਰੂਆਤੀ ਬੋਰਡ ਰਾਹੀਂ ਸੀ.ਈ.ਓ. ਦੇ ਰੂਪ ’ਚ ਸੈਮ ਆਲਟਮੈਨ ਨੂੰ ਓਪਨ ਏ.ਆਈ. ’ਚ ਵਾਪਸ ਲਿਆਉਣ ਲਈ ਸਿਧਾਂਤ ’ਚ ਇਕ ਸਮਝੌਤੇ ’ਤੇ ਪਹੁੰਚ ਗਏ ਹਾਂ।’’

ਇਸ ਬੋਰਡ ਆਫ਼ ਡਾਇਰੈਕਟਰਜ਼ ’ਚ ਸਾਬਕਾ ਸੇਲਸਫੋਰਸ ਸਹਿ-ਸੀ.ਈ.ਓ. ਬ੍ਰੈਟ ਟੇਲਰ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਲੈਰੀ ਸਮਰਸ ਅਤੇ ਕੋਓਰਾ ਦੇ ਸੀ.ਈ.ਓ. ਐਡਮ ਡੀ ਐਂਜੇਲੋ ਸ਼ਾਮਲ ਹੋਣਗੇ।

ਕੰਪਨੀ ਵਲੋਂ ਪਿਛਲੇ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ’ਚ ਕਿਹਾ ਗਿਆ ਸੀ, ‘‘ਬੋਰਡ ਨੂੰ ਹੁਣ ਓਪਨ ਏ.ਆਈ. ਦੀ ਅਗਵਾਈ ਕਰਨ ਦੀ ਆਲਟਮੈਨ ਦੀ ਯੋਗਤਾ ’ਤੇ ਭਰੋਸਾ ਨਹੀਂ ਹੈ।’’ ਓਪਨ ਏ.ਆਈ. ਦੀ ਮੁੱਖ ਤਕਨਾਲੋਜੀ ਅਧਿਕਾਰੀ ਮੀਰਾ ਮੂਰਤੀ ਨੂੰ ਤੁਰਤ ਪ੍ਰਭਾਵ ਨਾਲ ਅੰਤਰਿਮ ਸੀ.ਈ.ਓ. ਨਿਯੁਕਤ ਕੀਤਾ ਗਿਆ ਸੀ। 

(For more news apart from Sam Altman, stay tuned to Rozana Spokesman)

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement