ਯੂਰਪੀ ਸੰਘ ਦਾ ਭਾਰਤ ਨੂੰ ਝਟਕਾ, ਨਿਰਯਾਤ ਲਾਭ ਛੋਟਾਂ ਖ਼ਤਮ
Published : Jan 23, 2026, 6:38 am IST
Updated : Jan 23, 2026, 6:39 am IST
SHARE ARTICLE
European Union's blow to India
European Union's blow to India

ਟੈਕਸਟਾਈਲ ਤੋਂ ਲੈ ਕੇ ਸਟੀਲ ਤਕ ਹੋਵੇਗਾ ਮਹਿੰਗਾ

ਨਵੀਂ ਦਿੱਲੀ : ਯੂਰਪੀ ਸੰਘ (ਈਯੂ) ਨੇ 1 ਜਨਵਰੀ, 2026 ਤੋਂ ਲਾਗੂ ਹੋਣ ਵਾਲੇ ਜਨਰਲਾਈਜ਼ਡ ਸਿਸਟਮ ਆਫ਼ ਪ੍ਰੈਫਰੈਂਸ (ਜੀਐਸਪੀ) ਦੇ ਤਹਿਤ ਭਾਰਤ ਅਤੇ ਦੋ ਹੋਰ ਦੇਸ਼ਾਂ ਨੂੰ ਦਿਤੇ ਗਏ ਵਿਸ਼ੇਸ਼ ਨਿਰਯਾਤ ਲਾਭਾਂ ਨੂੰ ਮੁਅੱਤਲ ਕਰ ਦਿਤਾ ਹੈ। ਇਹ ਕਦਮ 27 ਦੇਸ਼ਾਂ ਵਾਲੇ ਇਸ ਸਮੂਹ ਨੂੰ ਭਾਰਤ ਦੇ ਨਿਰਯਾਤ ਨੂੰ ਪ੍ਰਭਾਵਤ ਕਰੇਗਾ।

ਇਹ ਘਟਨਾ ਇਸ ਲਿਹਾਜ ਨਾਲ ਮਹੱਤਵਪੂਰਨ ਹੈ ਭਾਰਤ ਅਤੇ ਯੂਰਪੀ ਸੰਘ ਵਲੋਂ 27 ਜਨਵਰੀ ਨੂੰ ਮੁਕਤ ਵਪਾਰ ਸਮਝੌਤੇ (ਐਫ਼ਟੀਏ) ’ਤੇ ਗੱਲਬਾਤ ਪੂਰੀ ਹੋਣ ਦਾ ਐਲਾਨ ਕਰਨ ਦੀ ਉਮੀਦ ਹੈ।  ਯੂਰਪੀ ਸੰਘ ਦੇ ਅਧਿਕਾਰਤ ਜਰਨਲ ਦੇ ਅਨੁਸਾਰ, ਯੂਰਪੀ ਕਮਿਸ਼ਨ ਨੇ ਸਤੰਬਰ 2025 ਵਿਚ ਨਿਯਮ ਜਾਰੀ ਕੀਤੇ ਸਨ, ਜਿਸ ਤਹਿਤ ਜੀਐਸਪੀ ਲਾਭ ਹਾਸਲ ਕਰਨ ਵਾਲੇ ਕੁੱਝ ਦੇਸ਼ਾਂ ਭਾਰਤ, ਇੰਡੋਨੇਸ਼ੀਆ ਅਤੇ ਕੀਨੀਆ  ਲਈ ਇਹ ਨਿਰਯਾਤ ਲਾਭ 1 ਜਨਵਰੀ, 2026 ਤੋਂ 31 ਦਸੰਬਰ, 2028 ਤਕ ਲਾਗੂ ਨਹੀਂ ਹੋਣਗੇ।

ਇਸਦਾ ਮਤਲਬ ਹੈ ਕਿ ਹੁਣ ਤਕ 12 ਪ੍ਰਤੀਸ਼ਤ ਡਿਊਟੀ ਅਧੀਨ ਕਿਸੇ ਟੈਕਸਟਾਈਲ ਉਤਪਾਦ ਜੀਐਸਪੀ ਤਹਿਤ 9.6 ਪ੍ਰਤੀਸ਼ਤ ਡਿਊਟੀ ਹੀ ਦੇਣੀ ਪੈਂਦੀ ਸੀ, ਪਰ ਹੁਣ ਪੂਰੀ 12 ਫ਼ੀ ਸਦੀ ਦਰ ਲਾਗੂ ਹੋਵੇਗੀ।  ਇਕ ਆਰਥਕ ਖੋਜ ਸੰਸਥਾ (ਜੀਟੀਆਰਆਈ) ਨੇ ਕਿਹਾ ਕਿ ਟੈਕਸਟਾਈਲ ਅਤੇ ਪਲਾਸਟਿਕ ਵਰਗੇ ਖੇਤਰਾਂ ਲਈ ਜੀਐਸਪੀ ਲਾਭਾਂ ਨੂੰ ਵਾਪਸ ਲੈਣ ਨਾਲ ਭਾਰਤੀ ਨਿਰਯਾਤਕਾਂ ਨੂੰ ਇਕ ‘ਮਹੱਤਵਪੂਰਨ ਚੁਣੌਤੀ’ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ 87 ਪ੍ਰਤੀਸ਼ਤ ਨਿਰਯਾਤ ਹੁਣ ਉੱਚ ਆਯਾਤ ਡਿਊਟੀਆਂ ਦੇ ਅਧੀਨ ਹੋਣਗੇ।             (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement