ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਬਾਜਵਾ ਨੂੰ ਹੋਈ ਸਜ਼ਾ
Published : Aug 23, 2025, 10:46 pm IST
Updated : Aug 23, 2025, 10:57 pm IST
SHARE ARTICLE
Jarnail Singh Bajwa
Jarnail Singh Bajwa

2012 ਵਿਚ ਹਰਲਾਲਪੁਰ ਪਿੰਡ ਵਿਚ 1500 ਫ਼ਲੈਟ ਬਣਾਉਣ ਲਈ 2.4 ਕਰੋੜ ਰੁਪਏ ਦੀ ਸ਼ੁਰੂਆਤੀ ਰਕਮ ਦਿਤੀ ਗਈ ਸੀ

ਚੰਡੀਗੜ੍ਹ : ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਰੜ ਦੀ ਇਕ ਅਦਾਲਤ ਇਹ ਸਜ਼ਾ ਅਦਾਲਤ ਨੇ ਜ਼ਮੀਨ ਨਾਲ ਸਬੰਧਤ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਸੁਣਾਈ ਹੈ ਅਤੇ ਉਸ ਉਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਮਾਮਲਾ ਸਰਕਾਰੀ ਅਫ਼ਸਰ ਭਲਾਈ ਸੰਗਠਨ ਅਤੇ ਆਈ.ਏ. ਹਾਊਸਿੰਗ ਸਲਿਊਸ਼ਨਜ਼ ਪ੍ਰਾ. ਲਿਮ. ਨਾਲ ਸਬੰਧਤ ਹੈ। ਸ਼ਿਕਾਇਤਕਰਤਾ ਕੁਲਦੀਪਕ ਮਿੱਤਲ ਨੇ ਦੋਸ਼ ਲਗਾਇਆ ਸੀ ਕਿ ਬਾਜਵਾ ਨੂੰ 2012 ਵਿਚ ਹਰਲਾਲਪੁਰ ਪਿੰਡ ਵਿਚ 1500 ਫ਼ਲੈਟ ਬਣਾਉਣ ਲਈ 2.4 ਕਰੋੜ ਰੁਪਏ ਦੀ ਸ਼ੁਰੂਆਤੀ ਰਕਮ ਦਿਤੀ ਗਈ ਸੀ। ਪਰ ਬਾਜਵਾ ਨੇ ਫ਼ਲੈਟ ਬਣਾਉਣ ਦੀ ਬਜਾਏ ਜ਼ਮੀਨ ਤੀਜੀ ਧਿਰ ਨੂੰ ਵੇਚ ਦਿਤੀ ਸੀ।

ਇਸ ਦੇ ਨਾਲ ਹੀ ਬਾਜਵਾ ਨੂੰ ਇਸ ਖਾਸ ਮਾਮਲੇ ਵਿਚ ਜ਼ਮਾਨਤ ਵੀ ਮਿਲ ਗਈ ਹੈ। ਜਾਣਕਾਰੀ ਅਨੁਸਾਰ ਜਰਨੈਲ ਬਾਜਵਾ ਇਸ ਸਜ਼ਾ ਦਾ ਇਕ ਸਾਲ ਉਹ ਪਹਿਲਾਂ ਹੀ ਕੱਟ ਚੁਕਿਆ ਹੈ। ਭਾਵੇਂ ਉਸ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ, ਪਰ ਉਸ `ਤੇ ਚੱਲ ਰਹੇ ਹੋਰ ਕੇਸਾਂ ਕਾਰਨ ਉਹ ਹਾਲੇ ਵੀ ਜੇਲ੍ਹ ਵਿਚ ਹੀ ਰਹੇਗਾ। ਬਾਜਵਾ ਵਿਰੁਧ 53 ਕੇਸ ਦਰਜ ਹੋ ਚੁਕੇ ਹਨ।

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement