
ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਲਗਭਗ 10 ਫੀਸਦੀ ਡਿਗ ਕੇ 34,618 ਡਾਲਰ ਦੇ ਪੱਧਰ 'ਤੇ ਪਹੁੰਚ ਗਈ ਹੈ।
ਕੀਵ: ਬਿਟਕੁਆਇਨ ਸਮੇਤ ਹੋਰ ਕ੍ਰਿਪਟੋਕਰੰਸੀ 'ਚ ਭਾਰੀ ਗਿਰਾਵਟ ਆਈ ਹੈ। ਇਹ ਗਿਰਾਵਟ ਰੂਸ ਵਲੋਂ ਯੂਕਰੇਨ ਵਿਚ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਫੈਸਲੇ ਕਾਰਨ ਆਈ ਹੈ। ਬਿਟਕੁਆਇਨ ਇਕ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਲਗਭਗ 10 ਫੀਸਦੀ ਡਿਗ ਕੇ 34,618 ਡਾਲਰ ਦੇ ਪੱਧਰ 'ਤੇ ਪਹੁੰਚ ਗਈ ਹੈ।
ਬਿਟਕੁਆਇਨ ਤੋਂ ਇਲਾਵਾ ਈਥਰੀਅਮ, ਡੋਜਕੋਇਨ ਅਤੇ ਹੋਰ ਕ੍ਰਿਪਟੋਕਰੰਸੀਜ਼ ਵਿਚ ਵੀ ਗਿਰਾਵਟ ਦੇਖੀ ਗਈ। ਗਲੋਬਲ ਕ੍ਰਿਪਟੋਕਰੰਸੀ ਮਾਰਕੀਟ ਪੂੰਜੀਕਰਣ ਪਿਛਲੇ 24 ਘੰਟਿਆਂ ਵਿਚ 5.78 ਪ੍ਰਤੀਸ਼ਤ ਹੇਠਾਂ ਆਇਆ ਹੈ। ਕ੍ਰਿਪਟੋ ਬਾਜ਼ਾਰ 'ਚ ਆਈ ਇਸ ਗਿਰਾਵਟ ਨੂੰ ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਦੇ ਐਲਾਨ ਨਾਲ ਜੋੜਿਆ ਜਾ ਰਿਹਾ ਹੈ।
DeFi ਸਪੇਸ ਪਿਛਲੇ 24 ਘੰਟਿਆਂ ਵਿਚ 12.87 ਬਿਲੀਅਨ ਡਾਲਰ ਹੋ ਗਈ ਹੈ ਜਦਕਿ ਸਥਿਰ ਕੁਆਇਨ ਦੀ ਕੁੱਲ ਕੀਮਤ 72.07 ਬਿਲੀਅਨ ਹੋ ਗਈ ਹੈ। ਬਿਟਕੁਆਇਨ 'ਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ। ਅੱਜ ਸਵੇਰੇ CoinDCX ਅਨੁਸਾਰ ਇਸ ਦੀ ਕੀਮਤ 27,73,397 ਰੁਪਏ ਸੀ। ਦੂਜੀ ਪ੍ਰਸਿੱਧ ਕ੍ਰਿਪਟੋਕਰੰਸੀ ਈਥਰੀਅਮ ਵਿਚ ਵੀ ਭਾਰੀ ਗਿਰਾਵਟ ਦੇਖੀ ਗਈ। ਅੱਜ ਸਵੇਰੇ ਇਸ ਦੀ ਕੀਮਤ 1,89,999 ਰੁਪਏ ਸੀ। ਇਸੇ ਤਰ੍ਹਾਂ ਹੋਰ ਕ੍ਰਿਪਟੋਕਰੰਸੀਜ਼ ਵਿਚ ਵੀ ਭਾਰੀ ਗਿਰਾਵਟ ਆਈ ਹੈ।