
ਮੋਦੀ ਸਰਕਾਰ ਨੇ 50 ਕਰੋਡ਼ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਉਪਲਬਧ ਕਰਾਉਣ ਲਈ ਯੂਨੀਵਰਸਲ ਸਮਾਜਿਕ ਸੁਰੱਖਿਆ ਸਕੀਮ ਦੀ ਯੋਜਨਾ ਤਿਆਰ ਕੀਤੀ ਹੈ...
ਨਵੀਂ ਦਿੱਲੀ : ਮੋਦੀ ਸਰਕਾਰ ਨੇ 50 ਕਰੋਡ਼ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਉਪਲਬਧ ਕਰਾਉਣ ਲਈ ਯੂਨੀਵਰਸਲ ਸਮਾਜਿਕ ਸੁਰੱਖਿਆ ਸਕੀਮ ਦੀ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਕਰਮਚਾਰੀਆਂ ਨੂੰ ਸੋਸ਼ੀਓ ਇਕੋਨਾਮਿਕ ਪੈਰਾਮੀਟਰ ਦੇ ਅਧਾਰ 'ਤੇ ਚਾਰ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ। ਸਮਾਜਿਕ ਆਰਥਿਕ ਸ਼੍ਰੇਣੀ 4 'ਚ ਆਉਣ ਵਾਲੇ ਕਰਮਚਾਰੀਆਂ ਨੂੰ ਸਾਮਾਜਿਕ ਸੁਰੱਖਿਆ ਲਈ ਕੋਈ ਯੋਗਦਾਨ ਨਹੀਂ ਕਰਨਾ ਹੋਵੇਗਾ। ਇਨ੍ਹਾਂ ਲਈ ਯੋਗਦਾਨ ਸਰਕਾਰ ਕਰੇਗੀ। ਬਾਕੀ ਸਮਾਜਿਕ ਆਰਥਿਕ ਸ਼੍ਰੇਣੀ 3 ਤੋਂ ਲੈ ਕੇ ਸਮਾਜਿਕ ਆਰਥਿਕ ਸ਼੍ਰੇਣੀ 1 ਦੇ ਤਹਿਤ ਆਉਣ ਵਾਲੇ ਕਰਮਚਾਰੀਆਂ ਨੂੰ ਅਪਣੀ ਤਨਖ਼ਾਹ ਦਾ 12.5 ਤੋਂ 20 ਫ਼ੀ ਸਦੀ ਹਿੱਸਾ ਯੋਗਦਾਨ ਕਰਨਾ ਹੋਵੇਗਾ।
Narendra Modi
ਸਮਾਜਿਕ ਆਰਥਿਕ ਸ਼੍ਰੇਣੀ 4
ਜੇਕਰ ਕੋਈ ਕਰਮਚਾਰੀ ਜਾਂ ਗ਼ੈਰ ਕਰਮਚਾਰੀ ਹਨ ਅਤੇ ਉਹ ਸਮਾਜਿਕ ਆਰਥਿਕ ਸ਼੍ਰੇਣੀ 4 'ਚ ਆਉਂਦਾ ਹੈ ਤਾਂ ਉਸ ਨੂੰ ਸਮਾਜਿਕ ਸੁਰੱਖਿਆ ਲਾਭ ਲਈ ਕੋਈ ਯੋਗਦਾਨ ਨਹੀਂ ਕਰਨਾ ਹੋਵੇਗਾ। ਅਜਿਹੇ ਕਰਮਚਾਰੀ ਲਈ ਯੋਗਦਾਨ ਸਰਕਾਰ ਕਰੇਗੀ। ਇਥੇ ਨਾਨ ਇੰਪਲਾਈ ਤੋਂ ਮਤਲਬ ਹੈ ਕਿ ਜੇਕਰ ਕਿਸੇ ਕੰਪਨੀ ਜਾਂ ਕਿਸੇ ਦੂਜੀ ਜਗ੍ਹਾ 'ਤੇ ਨੌਕਰੀ ਨਹੀਂ ਕਰਦਾ ਹੈ ਜਾਂ ਫਿਰ ਅਪਣਾ ਕੰਮ ਜਾਂ ਕਾਰੋਬਾਰ ਕਰਦਾ ਹੈ ਤਾਂ ਅਜਿਹੇ ਲੋਕ ਨਾਨ ਇੰਪਲਾਈ ਮੰਨੇ ਜਾਣਗੇ ਅਤੇ ਇਹਨਾਂ ਲੋਕਾਂ ਨੂੰ ਵੀ ਸਮਾਜਿਕ ਸੁਰੱਖਿਆ ਲਾਭ ਮਿਲੇਗਾ।
Workers must contribute up to 20% of salary
ਕਰਮਚਾਰੀਆਂ ਨੂੰ ਕਰਨਾ ਹੋਵੇਗਾ 12.5 ਫ਼ੀ ਸਦੀ ਤਕ ਦਾ ਯੋਗਦਾਨ
ਜੇਕਰ ਕੋਈ ਕਰਮਚਾਰੀ ਕੰਮ ਕਰ ਰਿਹਾ ਹੈ ਪਰ ਉਹ ਸਮਾਜਿਕ ਆਰਥਿਕ ਸ਼੍ਰੇਣੀ 4 'ਚ ਨਹੀਂ ਆਉਂਦਾ ਹੈ ਤਾਂ ਉਸ ਨੂੰ ਸਮਾਜਿਕ ਸੁਰੱਖਿਆ ਲਾਭ ਲਈ ਤਨਖ਼ਾਹ 'ਚੋਂ ਜੋ ਵੀ ਘੱਟ ਹੋਵੇ ਉਸ ਦਾ 12.5 ਫ਼ੀ ਸਦੀ ਯੋਗਦਾਨ ਕਰਨਾ ਹੋਵੇਗਾ। ਇੱਥੇ ਇੰਪਲਾਈ ਤੋਂ ਮਤਲਬ ਅਜਿਹੇ ਕਰਮਚਾਰੀ ਨਾਲ ਹੈ ਜੋ ਕਿਸੇ ਕੰਪਨੀ ਜਾਂ ਸੰਸਥਾ 'ਚ ਨੌਕਰੀ ਕਰਦਾ ਹੈ।
Pension
ਸਮਾਜਿਕ ਆਰਥਿਕ ਸ਼੍ਰੇਣੀ 3
ਜੇਕਰ ਕਰਮਚਾਰੀ ਕੰਮ ਨਹੀਂ ਕਰ ਰਿਹਾ ਹੈ ਅਤੇ ਸਮਾਜਿਕ ਆਰਥਿਕ ਸ਼੍ਰੇਣੀ 3 'ਚ ਆਉਂਦਾ ਹੈ ਉਸ ਨੂੰ ਸਮਾਜਿਕ ਸੁਰੱਖਿਆ ਲਾਭ ਲਈ ਕੌਮੀ ਘੱਟੋ-ਘੱਟ ਤਨਖ਼ਾਹ ਦਾ 20 ਫ਼ੀ ਸਦੀ ਯੋਗਦਾਨ ਕਰਨਾ ਹੋਵੇਗਾ। ਕੌਮੀ ਘੱਟੋ-ਘੱਟ ਤਨਖ਼ਾਹ ਕੇਂਦਰ ਸਰਕਾਰ ਤੈਅ ਕਰੇਗੀ।
Workers must contribute upto 20% of salary
ਸਮਾਜਿਕ ਆਰਥਿਕ ਸ਼੍ਰੇਣੀ 1 ਅਤੇ 2
ਜੇਕਰ ਕਰਮਚਾਰੀ ਕੰਮ ਕਰ ਰਿਹਾ ਹੈ ਅਤੇ ਉਹ ਸਮਾਜਿਕ ਆਰਥਿਕ ਸ਼੍ਰੇਣੀ 1 ਅਤੇ 2 'ਚ ਆਉਂਦਾ ਹੈ ਤਾਂ ਉਸ ਨੂੰ ਸਮਾਜਿਕ ਸੁਰੱਖਿਆ ਲਾਭ ਲਈ ਮਹੀਨੇਵਾਰ ਆਮਦਨ ਜਾਂ ਤਨਖ਼ਾਹ ਦਾ 20 ਫ਼ੀ ਸਦੀ ਜਾਂ ਕੌਮੀ ਘੱਟੋ-ਘੱਟ ਤਨਖ਼ਾਹ ਦਾ 20 ਫ਼ੀ ਸਦੀ ਯੋਗਦਾਨ ਕਰਨਾ ਹੋਵੇਗਾ।
Workers must contribute up to 20% of salary
ਸਰਕਾਰ ਕਮਜ਼ੋਰ ਸਮਾਜਿਕ ਆਰਥਿਕ ਸਥਿਤੀਆਂ ਵਾਲੇ ਕਰਮਚਾਰੀਆਂ ਨੂੰ ਦੇਵੇਗੀ ਪੈਸਾ
ਇਸ ਤਰ੍ਹਾਂ ਅਜਿਹੇ ਕਰਮਚਾਰੀ ਜੋ ਕਮਜ਼ੋਰ ਸਮਾਜਿਕ ਆਰਥਿਕ ਸਥਿਤੀਆਂ ਵਾਲੇ ਹਨ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਉਪਲਬਧ ਕਰਾਉਣ ਲਈ ਸਰਕਾਰ ਪੈਸਾ ਦੇਵੇਗੀ। ਇਸ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਇਸ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਬਾਕੀ ਕਰਮਚਾਰੀ ਜੋ ਸਮਾਜਿਕ ਸੁਰੱਖਿਆ ਲਈ ਪੈਸਾ ਨਹੀਂ ਦੇ ਸਕਦੇ ਹਨ ਉਨ੍ਹਾਂ ਨੂੰ ਇਸ ਦੇ ਲਈ ਯੋਗਦਾਨ ਕਰਨਾ ਹੋਵੇਗਾ।