ਸੇਬੀ ਨੇ ਹੋਟਲ ਲੀਲਾ ਵੈਂਚਰ ਨੂੰ ਸੰਪਤੀਆਂ ਵੇਚਣ ਤੋਂ ਰੋਕਿਆ
Published : Apr 24, 2019, 7:51 pm IST
Updated : Apr 24, 2019, 7:51 pm IST
SHARE ARTICLE
Sebi orders pause on Leela's deal with Brookfield
Sebi orders pause on Leela's deal with Brookfield

ਹੋਟਲ ਲੀਲਾ ਵੈਂਚਰ ਲਿਮਟਿਡ ਨੇ 18 ਅਪ੍ਰੈਲ ਨੂੰ ਅਪਣੇ ਚਾਰ ਹੋਟਲਾਂ ਅਤੇ ਇਕ ਹੋਰ ਸੰਪਤੀ ਨੂੰ ਬਰੁਕਫ਼ੀਲਡ ਨੂੰ 3,950 ਕਰੋੜ ਰੁਪਏ 'ਚ ਵੇਚਣ ਦੀ ਘੋਸ਼ਣਾ ਕੀਤੀ ਸੀ

ਨਵੀਂ ਦਿੱਲੀ : ਬਾਜ਼ਾਰ ਰੈਗੂਲੇਟਰ ਸੇਬੀ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਹੋਟਲ ਲੀਲਾ ਵੈਂਚਰ ਨੂੰ ਅਪਣੇ ਚਾਰ ਹੋਟਲ ਅਤੇ ਹੋਰ ਸੰਪਤੀਆਂ ਨੂੰ ਕੈਨੇਡਾ ਦੇ ਇੰਵੈਸਟਮੈਂਟ ਫ਼ੰਡ ਬਰੁਕਫ਼ੀਲਡ ਐਸੇਟ ਮੈਨੇਜ਼ਮੈਂਟ ਨੂੰ ਵੇਚਣ ਤੋਂ ਰੋਕ ਦਿਤਾ ਹੈ। ਆਈ.ਟੀ.ਸੀ. ਦੇ ਵਿਰੋਧ ਦੀ ਵਜ੍ਹਾ ਨਾਲ ਅਜਿਹਾ ਕੀਤਾ ਗਿਆ ਹੈ। ਹੋਟਲ ਲੀਲਾ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।

SEBISEBI

ਹੋਟਲ ਲੀਲਾ ਵੈਂਚਰ ਲਿਮਟਿਡ (ਐੱਚ.ਐੱਲ.ਵੀ.ਐੱਲ.) ਨੇ 18 ਅਪ੍ਰੈਲ ਨੂੰ ਬੰਗਲੁਰੂ, ਚੇਨਈ, ਦਿੱਲੀ ਅਤੇ ਉਦੇਪੁਰ 'ਚ ਸਥਿਤ ਅਪਣੇ ਚਾਰ ਹੋਟਲਾਂ ਅਤੇ ਇਕ ਹੋਰ ਸੰਪਤੀ ਨੂੰ ਬਰੁਕਫ਼ੀਲਡ ਨੂੰ 3,950 ਕਰੋੜ ਰੁਪਏ 'ਚ ਵੇਚਣ ਦੀ ਘੋਸ਼ਣਾ ਕੀਤੀ ਸੀ। ਇਸ ਲਈ ਉਸ ਨੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ। ਭਾਰਤੀ ਪ੍ਰਤੀ ਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਨੇ ਹੋਟਲ ਲੀਲਾ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਸ ਨੂੰ ਫ਼ੁਟਕਲ ਕਾਰੋਬਾਰ ਕਰਨ ਵਾਲੇ ਆਈ.ਟੀ.ਸੀ. ਗਰੁੱਪ ਅਤੇ ਘੱਟ ਗਿਣਤੀ ਸ਼ੇਅਰਧਾਰਕ ਜੀਵਨ ਬੀਮਾ ਰੇਗੂਲੇਟਰ (ਐੱਨ.ਸੀ.ਐੱਲ.ਟੀ.) ਦਾ ਵੀ ਰੁਖ ਕੀਤਾ ਹੈ।

Leelaventure Leelaventure

ਗਰੁੱਪ ਨੇ ਹੋਟਲ ਲੀਲਾ ਵੈਂਚਰ 'ਤੇ ਉਤਪੀੜਣ ਅਤੇ ਕੁਪ੍ਰਬੰਧਨ ਦਾ ਦੋਸ਼ ਲਗਾਇਆ ਹੈ। ਹੋਟਲ ਲੀਲਾ ਵੈਂਚਰ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਸੂਚਨਾ 'ਚ ਕਿਹਾ ਕਿ ਇਸ ਮਾਮਲੇ 'ਚ ਸੇਬੀ ਨੂੰ ਹੋਟਲ ਲੀਲਾ ਵੈਂਚਰ ਵਿਰੁਧ ਵਿਰੋਧ-ਪੱਤਰ/ਦੋਸ਼ ਮਿਲੇ ਹਨ। ਸੇਬੀ ਨੇ ਪ੍ਰਤੀ ਭੂਤੀ ਬਾਜ਼ਾਰ 'ਚ ਨਿਵੇਸ਼ਕਾਂ ਦੇ ਹਿੱਤਾਂ ਨੂੰ ਲੈ ਕੇ ਚਿੰਤਾ ਜਤਾਈ ਹੈ, ਸੇਬੀ ਇਤਰਾਜ਼ ਦੀ ਜਾਂਚ ਕਰ ਰਹੀ ਹੈ। ਸੇਬੀ ਨੇ ਅਗਲੇ ਨਿਰਦੇਸ਼ ਤਕ ਹੋਟਲ ਲੀਲਾ ਵੈਂਚਰ ਨੂੰ ਪ੍ਰਸਤਾਵਤ ਲੈਣ-ਦੇਣ 'ਤੇ ਅੱਗੇ ਵਧਣ ਤੋਂ ਰੋਕਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement