ਏਅਰ ਇੰਡੀਆ ਨੇ ਡਿਜੀਟਲ ਪ੍ਰਣਾਲੀਆਂ ਦੇ ਆਧੁਨਿਕੀਕਰਨ ਲਈ ਕੀਤਾ 20 ਕਰੋੜ ਡਾਲਰ ਦਾ ਨਿਵੇਸ਼ 

By : KOMALJEET

Published : Apr 24, 2023, 4:27 pm IST
Updated : Apr 24, 2023, 4:27 pm IST
SHARE ARTICLE
Representational Image
Representational Image

ਅਗਲੇ ਪੰਜ ਸਾਲਾਂ 'ਚ ਨਿਵੇਸ਼ ਦੀ ਇਸ ਗਤੀ ਨੂੰ ਬਰਕਰਾਰ ਰੱਖਣ ਦੀ ਉਮੀਦ ਕਰ ਰਹੀ ਹੈ ਕੰਪਨੀ 

ਨਵੀਂ ਦਿੱਲੀ : ਏਅਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਏਅਰਲਾਈਨ ਦੇ ਡਿਜੀਟਲ ਸਿਸਟਮ ਨੂੰ ਆਧੁਨਿਕ ਬਣਾਉਣ ਲਈ 20 ਕਰੋੜ ਡਾਲਰ ਦਾ ਸ਼ੁਰੂਆਤੀ ਨਿਵੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਕਿ ਆਧੁਨਿਕੀਕਰਨ ਦੇ ਹਿੱਸੇ ਵਜੋਂ, ChatGPT ਸੰਚਾਲਿਤ ਚੈਟਬੋਟ ਅਤੇ ਕਈ ਹੋਰ ਪਹਿਲਕਦਮੀਆਂ ਨੂੰ ਲਾਗੂ ਕੀਤਾ ਜਾਵੇਗਾ। 

ਏਅਰਲਾਈਨ ਨੇ 'vihaan.ai' ਨਾਮਕ ਇੱਕ ਪਰਿਵਰਤਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਏਅਰ ਇੰਡੀਆ ਨੇ ਬਿਆਨ 'ਚ ਕਿਹਾ ਕਿ ਆਪਣੇ ਡਿਜੀਟਲ ਸਿਸਟਮ ਨੂੰ ਆਧੁਨਿਕ ਬਣਾਉਣ ਦੇ ਯਤਨਾਂ 'ਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਕਈ ਪਹਿਲਕਦਮੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ ਅਤੇ ਕਈਆਂ 'ਤੇ ਕੰਮ ਚੱਲ ਰਿਹਾ ਹੈ। ਕੰਪਨੀ ਨੇ ਪਹਿਲਾਂ ਹੀ ਨਵੇਂ ਡਿਜੀਟਲ ਪ੍ਰਣਾਲੀਆਂ, ਡਿਜੀਟਲ ਇੰਜੀਨੀਅਰਿੰਗ ਸੇਵਾਵਾਂ ਅਤੇ ਇੱਕ ਹੁਨਰਮੰਦ ਡਿਜੀਟਲ ਕਾਰਜਬਲ ਵਿੱਚ ਲਗਭਗ 20 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ। 

ਇਹ ਵੀ ਪੜ੍ਹੋ:  ਅੰਮ੍ਰਿਤਪਾਲ ਸਿੰਘ ਮਾਮਲੇ 'ਚ ਫੜੇ ਗਏ ਨੌਜਵਾਨਾਂ ਨੂੰ ਮਿਲੀ ਜ਼ਮਾਨਤ 

ਬਿਆਨ ਦੇ ਅਨੁਸਾਰ, ਕੰਪਨੀ ਅਗਲੇ ਪੰਜ ਸਾਲਾਂ ਵਿੱਚ ਨਿਵੇਸ਼ ਦੀ ਇਸ ਗਤੀ ਨੂੰ ਬਰਕਰਾਰ ਰੱਖਣ ਦੀ ਉਮੀਦ ਕਰਦੀ ਹੈ। ਇਸ ਤਹਿਤ ਰਵਾਇਤੀ ਡਿਜੀਟਲ ਤਕਨੀਕਾਂ ਤੋਂ ਲੈ ਕੇ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਅਤਿ-ਆਧੁਨਿਕ ਤਕਨੀਕ ਲਾਗੂ ਕੀਤੀ ਜਾਵੇਗੀ। 

ਇਸ ਤੋਂ ਇਲਾਵਾ, ਏਅਰ ਇੰਡੀਆ ਕੁਆਂਟਮ ਕੰਪਿਊਟਿੰਗ ਦੀ ਵਰਤੋਂ ਵਰਗੇ ਉਭਰ ਰਹੇ ਰੁਝਾਨਾਂ ਨੂੰ ਅਪਣਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਬਿਹਤਰ ਗਾਹਕ ਰੁਝੇਵਿਆਂ ਲਈ, ਏਅਰਲਾਈਨ ਵੈੱਬਸਾਈਟ ਅਤੇ ਮੋਬਾਈਲ ਐਪ ਦੇ ਆਧੁਨਿਕੀਕਰਨ, ਉਪਭੋਗਤਾ-ਅਨੁਕੂਲ ਗਾਹਕ ਸੂਚਨਾ ਪ੍ਰਣਾਲੀ, ਚੈਟਜੀਪੀਟੀ ਦੁਆਰਾ ਸੰਚਾਲਿਤ ਚੈਟਬੋਟ ਅਤੇ ਅਤਿ-ਆਧੁਨਿਕ ਇਨ-ਫਲਾਈਟ ਮਨੋਰੰਜਨ ਪ੍ਰਣਾਲੀ 'ਤੇ ਕੰਮ ਕਰ ਰਹੀ ਹੈ। 

Location: India, Delhi

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement