
ਸੂਚੀ ਵਿਚ 3 ਭਾਰਤੀ ਸੁਪਰੀਮ ਕੋਰਟ ਦੀ ਵਕੀਲ ਕਰੁਣਾ ਨੰਦੀ, ਕਾਰੋਬਾਰੀ ਗੌਤਮ ਅਡਾਨੀ ਅਤੇ ਕਸ਼ਮੀਰੀ ਮਨੁੱਖੀ ਅਧਿਕਾਰ ਕਾਰਕੁਨ ਖੁਰਰਮ ਪਰਵੇਜ਼ ਸ਼ਾਮਲ ਹਨ
ਨਿਊਯਾਰਕ: ਟਾਈਮ ਮੈਗਜ਼ੀਨ ਨੇ 2022 ਦੀਆਂ 100 ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿਚ 3 ਭਾਰਤੀ ਵੀ ਸ਼ਾਮਲ ਹਨ। ਇਹਨਾਂ ਵਿਚ ਸੁਪਰੀਮ ਕੋਰਟ ਦੀ ਵਕੀਲ ਕਰੁਣਾ ਨੰਦੀ, ਕਾਰੋਬਾਰੀ ਗੌਤਮ ਅਡਾਨੀ ਅਤੇ ਕਸ਼ਮੀਰੀ ਮਨੁੱਖੀ ਅਧਿਕਾਰ ਕਾਰਕੁਨ ਖੁਰਰਮ ਪਰਵੇਜ਼ ਸ਼ਾਮਲ ਹਨ। ਇਸ ਵਾਰ ਸੂਚੀ ਨੂੰ 6 ਸ਼੍ਰੇਣੀਆਂ ਆਈਕਨ, ਪਾਇਓਨੀਰਜ਼, ਟਾਇਟਨਸ, ਕਲਾਕਾਰ, ਨੇਤਾ ਅਤੇ ਇਨੋਵੇਟਰ ਵਿਚ ਵੰਡਿਆ ਗਿਆ ਹੈ।
ਗੌਤਮ ਅਡਾਨੀ ਨੂੰ ਟਾਈਟਨਸ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਵਿਚ ਐਪਲ ਦੇ ਸੀਈਓ ਟਿਮ ਕੁੱਕ ਅਤੇ ਟੀਵੀ ਹੋਸਟ ਓਪਰਾ ਵਿਨਫਰੇ ਸ਼ਾਮਲ ਹਨ। ਨੰਦੀ ਅਤੇ ਪਰਵੇਜ਼ ਨੂੰ ਲੀਡਰਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਵਿਚ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੀ ਸ਼ਾਮਲ ਹਨ।
ਮੈਗਜ਼ੀਨ ਮੁਤਾਬਕ ਕਰੁਣਾ ਨੰਦੀ ਨਾ ਸਿਰਫ਼ ਵਕੀਲ ਹੈ, ਸਗੋਂ ਇਕ ਜਨਤਕ ਕਾਰਕੁਨ ਵੀ ਹੈ। ਉਹ ਅਦਾਲਤ ਦੇ ਅੰਦਰ ਅਤੇ ਬਾਹਰ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਹੈ। ਉਹ ਔਰਤਾਂ ਦੇ ਹੱਕਾਂ ਵਿਰੁੱਧ ਲੜਨ ਵਾਲੀ ਚੈਂਪੀਅਨ ਹੈ। ਉਹਨਾਂ ਨੇ ਕੰਮ ਵਾਲੀ ਥਾਂ 'ਤੇ ਬਲਾਤਕਾਰ ਵਿਰੋਧੀ ਕਾਨੂੰਨ ਅਤੇ ਜਿਨਸੀ ਸ਼ੋਸ਼ਣ ਦੇ ਖਿਲਾਫ ਬਹੁਤ ਕੰਮ ਕੀਤਾ ਹੈ। ਟਾਈਮ ਮੁਤਾਬਕ ਅਡਾਨੀ ਗਰੁੱਪ ਭਾਰਤ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਗੌਤਮ ਖੁਦ ਆਮ ਤੌਰ 'ਤੇ ਜਨਤਕ ਸਮਾਗਮਾਂ ਤੋਂ ਦੂਰ ਰਹਿੰਦੇ ਹਨ। ਉਹ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਹਨ।
Presidents of Ukraine and Russia
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਵਿਸ਼ਵ ਦੇ ਸਿਖਰਲੇ 100 ਨੇਤਾਵਾਂ ਦੀ ਸੂਚੀ ਵਿਚ ਥਾਂ ਮਿਲੀ ਹੈ। ਉਹ 13ਵੀਂ ਵਾਰ ਇਸ ਸੂਚੀ ਵਿਚ ਸ਼ਾਮਲ ਹੋਏ ਹਨ। ਇਹਨਾਂ ਤੋਂ ਇਲਾਵਾ ਜੋਅ ਬਾਈਡਨ, ਕ੍ਰਿਸਟਿਨ ਲਗਾਰਡੇ, ਟਿਮ ਕੁੱਕ 5ਵੀਂ ਵਾਰ ਇਸ ਮੈਗਜ਼ੀਨ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ। ਇਸ ਮੈਗਜ਼ੀਨ 'ਚ ਮਨੋਰੰਜਨ ਖੇਤਰ 'ਚ ਪੀਟ ਡੇਵਿਡਸਨ, ਅਮਾਂਡਾ ਸੇਫਰੇਡ, ਸਿਮੂ ਲਿਊ, ਮਿਲਾ ਕੁਨਿਸ, ਓਪਰਾ ਵਿਨਫਰੇ ਵਰਗੇ ਕਈ ਵੱਡੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਅਥਲੀਟਾਂ ਵਿਚ ਐਲੇਕਸ ਮੋਰਗਨ, ਨਾਥਨ ਚੇਨ, ਕੈਂਡੇਸ ਪਾਰਕਰ, ਆਈਲੀਨ ਗੁ, ਅਲੈਕਸ ਮੋਰਗਨ, ਮੇਗਨ ਰੈਪਿਨੋ ਅਤੇ ਬਰਕੀ ਸੌਰਬਰਨ ਵੀ ਸ਼ਾਮਲ ਹਨ।