ਏ.ਸੀ. ਦੀ 24 ਡਿਗਰੀ ਸੈਲਸੀਅਸ ਡਿਫ਼ਾਲਟ ਸੈਟਿੰਗ ਕਰੇਗੀ ਸਰਕਾਰ
Published : Jun 24, 2018, 1:54 am IST
Updated : Jun 24, 2018, 1:54 am IST
SHARE ARTICLE
R. K Singh
R. K Singh

ਊਰਜਾ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ ਸਰਕਾਰ ਕੁਝ ਮਹੀਨਿਆਂ 'ਚ ਏ.ਸੀ. ਦੇ ਡਿਫ਼ਾਲਟ ਤਾਪਮਾਨ ਨੂੰ 24 ਡਿਗਰੀ 'ਤੇ ਸੈੱਟ ਕਰਨ ਦਾ ਆਦੇਸ਼ ਦੇ ਸਕਦੀ ਹੈ।

ਨਵੀਂ ਦਿੱਲੀ, 23 ਜੂਨ: ਊਰਜਾ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ ਸਰਕਾਰ ਕੁਝ ਮਹੀਨਿਆਂ 'ਚ ਏ.ਸੀ. ਦੇ ਡਿਫ਼ਾਲਟ ਤਾਪਮਾਨ ਨੂੰ 24 ਡਿਗਰੀ 'ਤੇ ਸੈੱਟ ਕਰਨ ਦਾ ਆਦੇਸ਼ ਦੇ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਏ.ਸੀ. ਬਣਾਉਣ ਵਾਲੀਆਂ ਕੰਪਨੀਆਂ ਨਾਲ ਇਸ ਮਾਮਲੇ 'ਤੇ ਇਕ ਮੀਟਿੰਗ ਵੀ ਹੋ ਚੁਕੀ ਹੈ। ਇਸ 'ਚ ਏ.ਸੀ. ਕੰਪਨੀਆਂ ਵਲੋਂ ਵੀ ਸੁਝਾਅ ਦਿਤਾ ਗਿਆ ਹੈ ਕਿ ਏ.ਸੀ. ਦੇ ਤਾਪਮਾਨ ਨੂੰ ਡਿਫ਼ਾਲਟ 24-26 ਡਿਗਰੀ 'ਤੇ ਸੈੱਟ ਕਰਨ ਨਾਲ ਬਿਜਲੀ ਦਾ ਬਿਲ ਤਾਂ ਘੱਟ ਹੋਵੇਗਾ ਹੀ ਨਾਲ ਹੀ ਖ਼ਪਤਕਾਰਾਂ ਦੀ ਸਿਹਤ 'ਤੇ ਵੀ ਨਾਕਰਾਤਮਕ ਪ੍ਰਭਾਵ ਨਹੀਂ ਹੋਵੇਗਾ।

ਊਰਜਾ ਮੰਤਰੀ ਮੁਤਾਬਕ ਏ.ਸੀ. ਦਾ ਇਕ ਡਿਗਰੀ ਤਾਪਮਾਨ ਵਧਾਉਣ ਨਾਲ ਕਰੀਬ 6 ਫ਼ੀ ਸਦੀ ਬਿਜਲੀ ਦੀ ਬੱਚਤ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਇਨਸਾਨ ਦੇ ਸਰੀਰ ਦਾ ਤਾਪਮਾਨ 36 ਤੋਂ 37 ਡਿਗਰੀ ਦੇ ਕਰੀਬ ਹੁੰਦਾ ਹੈ ਪਰ ਜ਼ਿਆਦਾਤਰ ਹੋਟਲ ਅਤੇ ਆਫ਼ਿਸ 'ਚ ਤਾਪਮਾਨ 18 ਤੋਂ 21 ਡਿਗਰੀ ਦਰਮਿਆਨ ਰੱਖਿਆ ਜਾਂਦਾ ਹੈ। ਇਸ ਕਾਰਨ ਬਿਜਲੀ ਦੀ ਖ਼ਪਤ ਤਾਂ ਵਧਦੀ ਹੀ ਹੈ ਨਾਲ ਹੀ ਸਿਹਤ ਲਈ ਵੀ ਹਾਨੀਕਾਰਕ ਹੈ। ਆਰ.ਕੇ. ਸਿੰਘ ਨੇ ਇਹ ਵੀ ਕਿਹਾ ਕਿ ਹੋਟਲਾਂ 'ਚ ਤਾਪਮਾਨ ਘੱਟ ਰੱਖਣ ਦਾ ਕਾਰਨ ਲੋਕਾਂ ਵਲੋਂ ਗਰਮ ਕੱਪੜੇ ਪਹਿਨਣਾ ਵੀ ਹੈ ਅਤੇ ਕੰਬਲ ਦੀ ਵਰਤੋਂ ਕਰਨੀ ਪੈਂਦੀ ਹੈ।

ਇਹ ਸਿਰਫ਼ ਬਿਜਲੀ ਦੀ ਬਰਬਾਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜਾਪਾਨ ਵਰਗੇ ਕਈ ਦੇਸ਼ਾਂ 'ਚ ਤਾਪਮਾਨ 28 ਡਿਗਰੀ 'ਤੇ ਸੈੱਟ ਕੀਤਾ ਗਿਆ ਹੈ। ਇਸ ਨੂੰ ਦੇਖਦਿਆਂ ਊਰਜਾ ਸਮਰਥਾ ਬਿਊਰੋ (ਬੀ.ਈ.ਈ.) ਦੇ ਇਕ ਅਧਿਐਨ ਮੁਤਾਬਕ ਇਹ ਸਿਫ਼ਾਰਿਸ਼ ਕੀਤੀ ਗਈ ਹੈ ਕਿ ਏ.ਸੀ. ਦੇ ਤਾਪਮਾਨ ਨੂੰ 24 ਡਿਗਰੀ  ਸੈਲਸੀਅਸ 'ਤੇ ਡਿਫ਼ਾਲਟ ਸੈੱਟ ਕਰ ਦਿਤਾ ਜਾਵੇ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement