
ਆਰਬੀਆਈ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਅਚਾਰਿਆ....
ਨਵੀਂ ਦਿੱਲੀ: ਆਰਬੀਆਈ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਅਚਾਰਿਆ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੇ ਹੈ। ਅਹਿਮ ਗੱਲ ਤਾਂ ਇਹ ਹੈ ਕਿ ਡਿਪਟੀ ਗਵਰਨਰ ਵਿਰਾਲ ਆਚਾਰਿਆ ਦਾ ਕਾਰਜਕਾਲ ਖਤਮ ਹੋਣ ਵਿੱਚ ਹਲੇ 6 ਮਹੀਨੇ ਬਾਕੀ ਹਨ। ਦੱਸ ਦਈਏ ਕਿ ਇਹ 7 ਮਹੀਨੇ ਵਿੱਚ ਆਰਬੀਆਈ ਦੇ ਅਧਿਕਾਰੀ ਦਾ ਦੂਜਾ ਅਸਤੀਫਾ ਹੈ। ਇਸਤੋਂ ਪਹਿਲਾਂ ਆਰਬੀਆਈ ਦੇ ਸਾਬਕਾ ਗਵਰਨਰ ਉਰਜਿਤ ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਿਆ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੇ ਸੀ।
ਕੌਣ ਹਨ ਵਿਰਲ ਅਚਾਰਿਆ
ਵਿਰਾਲ ਆਚਾਰਿਆ ਆਰਬੀਆਈ ਦੇ ਉਨ੍ਹਾਂ ਵੱਡੇ ਅਧਿਕਾਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਉਰਜਿਤ ਪਟੇਲ ਦੀ ਟੀਮ ਦਾ ਹੀ ਹਿੱਸਾ ਮੰਨਿਆ ਜਾਂਦਾ ਸੀ। ਮੀਡੀਆ ਰਿਪੋਰਟ ਦੇ ਮੁਤਾਬਕ ਵਿਰਾਲ ਆਚਾਰਿਆ ਹੁਣ ਨਿਊਯਾਰਕ ਯੂਨੀਵਰਸਿਟੀ ਦੇ ਸੇਟਰਨ ਸਕੂਲ ਆਫ਼ ਬਿਜਨੇਸ ਵਿੱਚ ਬਤੋਰ ਪ੍ਰੋਫੈਸਰ ਵਜੋਂ ਜੁਆਇੰਨ ਕਰਨਗੇ। ਦੱਸ ਦਈਏ ਕਿ ਆਚਾਰਿਆ ਨੇ ਆਰਬੀਆਈ ਦੇ ਬਤੋਰ ਡਿਪਟੀ ਗਵਰਨਰ 23 ਜਨਵਰੀ 2017 ਨੂੰ ਜੁਆਇੰਨ ਕੀਤਾ ਸੀ। ਇਸ ਹਿਸਾਬ ਨਾਲ ਉਹ ਕਰੀਬ 30 ਮਹੀਨੇ ਕੇਂਦਰੀ ਬੈਂਕ ਲਈ ਆਪਣੇ ਅਹੁਦੇ ਉੱਤੇ ਕੰਮ ਕਰਦੇ ਰਹੇ।