
ਆਮਦਨ ਰਿਟਰਨ ਦੀ ਜਾਂਚ ਬਿਗ ਡਾਟਾ ਐਨਾਲਿਟਿਕਸ ਸਿਸਟਮ ਦੁਆਰਾ ਵੀ ਕੀਤੀ ਜਾਵੇਗੀ
ਨਵੀਂ ਦਿੱਲੀ: ਆਮਦਨ ਵਿਭਾਗ ਇਸ ਸਾਲ ਪਹਿਲੇ ਦੇ ਮੁਕਾਬਲੇ ਜ਼ਿਆਦਾ ਬਾਰੀਕੀ ਨਾਲ ਰਿਟਰਨ ਦੀ ਸਕੂਰਟਨੀ ਕਰੇਗਾ। ਘਰ ਦੇ ਕਿਰਾਏ ਦੀ ਰਸੀਦ ਅਤੇ ਹੋਰ ਕਰ ਛੋਟ ਵਿਕਲਪਾਂ ਤਹਿਤ ਗ਼ਲਤ ਜਾਣਕਾਰੀ ਦੇਣ 'ਤੇ ਨੋਟਿਸ ਭੇਜਿਆ ਜਾਵੇਗਾ। ਰਿਟਰਨ ਵਿਚ ਫਰਜ਼ੀ ਜਾਣਕਾਰੀ ਦੇਣ ਵਾਲੇ 'ਤੇ 200 ਫ਼ੀਸਦੀ ਕਰ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਫਿਲਹਾਲ ਆਮਦਨ ਚੋਰੀ ਦੇ ਮਾਮਲੇ ਵਿਚ ਜੁਰਮਾਨੇ ਦੇ ਤੌਰ 'ਤੇ ਰਕਮ ਦਾ 50 ਫ਼ੀਸਦੀ ਤੋਂ ਲੈ ਕੇ 200 ਫ਼ੀਸਦੀ ਤਕ ਦੀ ਵਿਵਸਥਾ ਕੀਤੀ ਗਈ ਹੈ।
Income Tax
ਅਜਿਹੇ ਵਿਚ ਜਾਣ ਬੁੱਝ ਕੇ ਕੀਤੀ ਗਈ ਚੋਰੀ ਦੇ ਮਾਮਲੇ ਵਿਚ ਵਿਭਾਗ ਜ਼ਿਆਦਾ ਜ਼ੁਰਮਾਨਾ ਵਸੂਲਣ ਦੀ ਤਿਆਰੀ ਵਿਚ ਹੈ। ਆਮਦਨ ਵਿਭਾਗ ਇਸ ਵਾਰ ਤਕਨੀਕ ਦੇ ਇਸਤੇਮਾਲ ਨਾਲ ਲੋਕਾਂ ਦੀ ਆਮਦਨ ਅਤੇ ਖਰਚ ਵਰਗੇ ਵੇਰਵੇ ਦਾ ਵੀ ਮਿਲਾਣ ਜ਼ਿਆਦਾ ਬਾਰੀਕੀ ਨਾਲ ਕਰੇਗਾ। ਫਾਰਮ-16 ਦਾ ਆਮਦਨ ਰਿਟਰਨ ਨਾਲ ਇਲੈਕਟ੍ਰਾਨਿਕ ਤਰੀਕੇ ਨਾਲ ਮਿਲਾਣ ਹੋਵੇਗਾ। ਬੈਂਕ ਲੈਣ ਦੇਣ ਅਤੇ ਹੋਰ ਸਰੋਤਾਂ ਨਾਲ ਕੀਤੇ ਗਏ ਖਰਚ ਦਾ ਵੀ ਤਕਨੀਕੀ ਤਸਦੀਕ ਹੋਵੇਗੀ।
ਇਸ ਨਾਲ ਘਰ ਦਾ ਕਿਰਾਇਆ, ਟਿਊਸ਼ਨ ਫ਼ੀਸ, ਟੈਕਸੀ ਅਤੇ ਮੈਡੀਕਲ ਵਰਗੇ ਬਿਲ ਦੀ ਪੜਤਾਲ ਕਰਨ ਵਿਚ ਆਸਾਨੀ ਹੋਵੇਗੀ। ਪੇਸ਼ੇਵਰਾਂ ਨੂੰ ਕਾਰੋਬਾਰ ਨਾਲ ਸਬੰਧਿਤ ਖਰਚਾਂ ਅਤੇ ਆਫਿਸ ਸਟੇਸ਼ਨਰੀ 'ਤੇ ਟੈਕਸ ਛੋਟ ਮਿਲਦੀ ਹੈ। ਵਿਭਾਗ ਨੂੰ ਸ਼ੱਕ ਹੈ ਕਿ ਇਹ ਟੈਕਸ ਛੋਟ ਹਾਸਲ ਕਰਨ ਲਈ ਕੁਝ ਲੋਕ ਫਰਜੀਵਾੜਾ ਕਰਦੇ ਹਨ ਅਤੇ ਗ਼ਲਤ ਬਿੱਲ ਦਿੰਦੇ ਹਨ। ਇਸ ਲਈ ਸਕੂਰਟਨੀ ਵਿਚ ਵੱਧ ਸੁਚੇਤਤਾ ਵਰਤੀ ਜਾਵੇਗੀ।
Form
ਇਸ ਸਾਲ ਸ਼ੱਕੀ ਆਮਦਨ ਰਿਟਰਨ ਦੀ ਜਾਂਚ ਬਿਗ ਡਾਟਾ ਐਨਾਲਿਟਿਕਸ ਸਿਸਟਮ ਦੁਆਰਾ ਵੀ ਕੀਤੀ ਜਾਵੇਗੀ। ਇਹੀ ਵਜ੍ਹਾ ਹੈ ਕਿ ਨਵੇਂ ਰਿਟਰਨ ਫਾਰਮ ਵਿਚ ਜ਼ਿਆਦਾ ਭੱਤਿਆਂ ਦੀ ਵੀ ਜਾਣਕਾਰੀ ਦੇਣਾ ਲਾਜ਼ਮੀ ਕੀਤਾ ਗਿਆ ਹੈ। ਇਸ ਵਿਚ ਹਾਉਸ ਰੈਂਟ ਅਲਾਉਂਸ, ਲੀਵ ਟ੍ਰੈਵਲ ਅਲਾਉਂਸ ਅਤੇ ਪੈਨਸ਼ਨ ਵਰਗੀਆਂ ਜਾਣਕਾਰੀਆਂ ਭਰਨਾ ਲਾਜ਼ਮੀ ਹੈ।
ਕੇਂਦਰੀ ਡਾਇਰੈਕਟ ਟੈਕਸ ਬੋਰਡ ਨੇ ਆਮਦਨ ਰਿਟਰਨ ਦਾਖ਼ਲ ਕਰਨ ਦੀ ਆਖਰੀ ਤਰੀਕ 31 ਜੁਲਾਈ ਤੋਂ ਵਧਾ ਕੇ 31 ਅਗਸਤ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਸੱਤ ਕਰੋੜ ਤੋਂ ਜ਼ਿਆਦਾ ਕਰਦਾਤਾਵਾਂ ਨੂੰ ਰਾਹਤ ਮਿਲੇਗੀ। ਕਰ ਮਾਹਰ, ਕਰਦਾਤਾਵਾਂ ਨੇ ਵਿਭਾਗ ਨੂੰ ਬੇਨਤੀ ਕੀਤੀ ਸੀ ਕਿ ਫਾਰਮ-16 ਜਾਰੀ ਕਰਨ ਵਿਚ ਦੇਰੀ ਦੀ ਵਜ੍ਹਾ ਨਾਲ ਰਿਟਰਨ ਦੀ ਤਰੀਕ ਵਧਾਈ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।