
40 ਫ਼ੀ ਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਲੰਮੇ ਘੰਟਿਆਂ ਨੂੰ ਮਨਜ਼ੂਰ ਕਰਨ ਉਤੇ ਤਾਂ ਹੀ ਵਿਚਾਰ ਕਰਨਗੇ ਜੇ ਉਚਿਤ ਮੁਆਵਜ਼ਾ ਦਿਤਾ ਜਾਵੇ
ਮੁੰਬਈ : ਬਿਨਾਂ ਕਿਸੇ ਵਾਧੂ ਲਾਭ ਜਾਂ ਲਚਕੀਲੇਪਣ ਦੇ ਕੰਮ ਦੇ ਘੰਟੇ ਵਧਾਉਣ ਦੇ ਵਿਚਾਰ ਨੂੰ ਲੈ ਕੇ ਕਰਮਚਾਰੀਆਂ ’ਚ ਭਾਰੀ ਵਿਰੋਧ ਹੈ ਅਤੇ 44 ਫ਼ੀ ਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਇਸ ਨਾਲ ਨਿੱਜੀ ਸਮੇਂ, ਸਿਹਤ ਅਤੇ ਸਮੁੱਚੀ ਤੰਦਰੁਸਤੀ ਉਤੇ ਨਕਾਰਾਤਮਕ ਅਸਰ ਪਵੇਗਾ।
ਹਾਲਾਂਕਿ, 40 ਫ਼ੀ ਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਲੰਮੇ ਘੰਟਿਆਂ ਨੂੰ ਮਨਜ਼ੂਰ ਕਰਨ ਉਤੇ ਤਾਂ ਹੀ ਵਿਚਾਰ ਕਰਨਗੇ ਜੇ ਉਚਿਤ ਮੁਆਵਜ਼ਾ ਦਿਤਾ ਜਾਵੇ। ਕਰਮਚਾਰੀਆਂ ਦੀਆਂ ਸੇਵਾਵਾਂ ਅਤੇ ਐਚ.ਆਰ. ਹੱਲ ਪ੍ਰਦਾਤਾ ਜੀਨੀਅਸ ਐਚਆਰਟੀਟੈਕ (ਪਹਿਲਾਂ ਜੀਨੀਅਸ ਕੰਸਲਟੈਂਟਸ ਵਜੋਂ ਜਾਣਿਆ ਜਾਂਦਾ ਸੀ) ਵਲੋਂ ਲਗਭਗ ਅੱਧੇ ਕਰਮਚਾਰੀ ਨੌਕਰੀ ਛੱਡ ਦੇਣਗੇ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਿਰਫ 16 ਫੀ ਸਦੀ ਨੇ ਕਿਹਾ ਹੈ ਕਿ ਉਹ ਜਾਂ ਤਾਂ ਇਸ ਨੂੰ ਅਜ਼ਮਾਉਣ ਲਈ ਤਿਆਰ ਹਨ ਜਾਂ ਮੰਨਦੇ ਹਨ ਕਿ ਇਸ ਨਾਲ ਉਤਪਾਦਕਤਾ ਵਧ ਸਕਦੀ ਹੈ।
ਜੀਨੀਅਸ ਡਿਜੀਪੋਲ ਰੀਪੋਰਟ, ਜਿਸ ਦਾ ਨਾਂ ‘ਵਧੇ ਹੋਏ ਕੰਮ ਦੇ ਘੰਟੇ ਕਰਾਰ ਤੋੜਨ ਵਾਲੇ? ਅੱਧੇ ਮੁਲਾਜ਼ਮ ਕੰਮ ਛੱਡ ਜਾਣਗੇ’ ਹੈ। ਜੀਨੀਅਸ ਐਚ.ਆਰ.ਟੀ.ਟੈਕ ਨੇ 1 ਤੋਂ 31 ਜੁਲਾਈ ਦੇ ਦੌਰਾਨ ਵੱਖ-ਵੱਖ ਖੇਤਰਾਂ ਦੇ 2,076 ਕਰਮਚਾਰੀਆਂ ਦੇ ਆਨਲਾਈਨ ਸਰਵੇਖਣ ਉਤੇ ਅਧਾਰਤ ਕੀਤਾ ਹੈ। ਰੀਪੋਰਟ ਵਿਚ ਅੱਗੇ ਪ੍ਰਗਟਾਵਾ ਕੀਤਾ ਗਿਆ ਹੈ ਕਿ ਫੈਸਲਾ ਕਰਨ ਵਿਚ ਪਾਰਦਰਸ਼ਤਾ ਅਤੇ ਸ਼ਮੂਲੀਅਤ ਦੀ ਮਜ਼ਬੂਤ ਇੱਛਾ ਹੈ।
ਲਗਭਗ 79 ਫ਼ੀ ਸਦੀ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਕੰਮ ਦੇ ਘੰਟਿਆਂ ਵਿਚ ਕਿਸੇ ਵੀ ਤਬਦੀਲੀ ਬਾਰੇ ਸਲਾਹ-ਮਸ਼ਵਰੇ ਵਿਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ, ਖੁੱਲ੍ਹੇ ਸੰਚਾਰ ਅਤੇ ਸਹਿਯੋਗੀ ਨੀਤੀ ਨਿਰਮਾਣ ਦੀ ਵਕਾਲਤ ਕਰਦੇ ਹਨ।
ਜੀਨੀਅਸ ਐਚਆਰਟੀਟੈਕ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਆਰ ਪੀ ਯਾਦਵ ਨੇ ਕਿਹਾ, ‘‘ਆਧੁਨਿਕ ਕਰਮਚਾਰੀ ਤਬਦੀਲੀ ਦੇ ਪ੍ਰਤੀ ਰੋਧਕ ਨਹੀਂ ਹਨ, ਉਹ ਨਿਰਪੱਖਤਾ, ਹਮਦਰਦੀ ਅਤੇ ਸੰਵਾਦ ਚਾਹੁੰਦੇ ਹਨ। ਸੋਚ-ਸਮਝ ਕੇ ਯੋਜਨਾਬੰਦੀ ਕੀਤੇ ਬਿਨਾਂ ਲੰਮੇ ਘੰਟਿਆਂ ਨੂੰ ਅੱਗੇ ਵਧਾਉਣਾ ਸਿਰਫ ਪ੍ਰਬੰਧਨ ਅਤੇ ਕਰਮਚਾਰੀਆਂ ਵਿਚਕਾਰ ਪਾੜਾ ਵਧਾਏਗਾ। ਕੰਪਨੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਤਪਾਦਕਤਾ ਸਿਰਫ ਬਿਤਾਏ ਗਏ ਸਮੇਂ ਬਾਰੇ ਨਹੀਂ ਹੈ, ਬਲਕਿ ਨਿਵੇਸ਼ ਕੀਤੀ ਗਈ ਊਰਜਾ ਹੈ।’’