
ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ
ਨਵੀਂ ਦਿੱਲੀ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਲਈ ਨਵੀਂ ਸਕੀਮ ਲਾਂਚ ਕੀਤੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਖੇਤੀ ਕਰਨ ਲਈ ਮਹਿੰਗੇ ਉਪਕਰਨ ਕਿਰਾਏ 'ਤੇ ਮਿਲਣਗੇ। ਇਸ ਦੇ ਲਈ ਸਰਕਾਰ ਖੁਦ ਐਗ੍ਰੀਗੇਟਰ ਬਣ ਗਈ ਹੈ। ਖੇਤੀ ਮੰਤਰਾਲਾ ਨੇ ਕਸਟਮ ਹਾਈਰਿੰਗ ਸੈਂਟਰਾਂ ਲਈ CHC Farm Machinery ਐਪ ਲਾਂਚ ਕੀਤਾ ਹੈ। ਇਸ 'ਚ ਕਿਸਾਨ ਆਪਣੇ ਖੇਤ ਦੇ 50 ਕਿਲੋਮੀਟਰ ਦੇ ਦਾਇਰੇ 'ਚ ਉਪਲੱਬਧ ਖੇਤੀ ਦੇ ਉਪਕਰਣਾਂ ਨੂੰ ਕਿਰਾਏ 'ਤੇ ਲੈ ਸਕਣਗੇ। ਇਹ ਐਪ 12 ਭਾਸ਼ਾਵਾਂ 'ਚ ਉਪਲੱਬਧ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਕਿਸਾਨਾਂ ਨੂੰ ਮਹਿੰਗੇ ਉਪਕਰਨ ਨਹੀਂ ਖਰੀਦਣੇ ਪੈਣਗੇ। ਉਨ੍ਹਾਂ ਦੀ ਲਾਗਤ ਘੱਟ ਹੋਵੇਗੀ ਅਤੇ ਆਮਦਨ ਵਧੇਗੀ।
Central Govt launched multilingua CHC Farm machinery for farmers
ਇਸ ਐਪ 'ਤੇ ਕਿਸਾਨਾਂ ਨੂੰ ਕਸਟਮ ਹਾਈਰਿੰਗ ਸੈਂਟਰਾਂ ਰਾਹੀਂ ਖੇਤੀ ਨਾਲ ਸਬੰਧਤ ਮਸ਼ੀਨ ਦਿੱਤੀ ਜਾਵੇਗੀ। ਇਸ ਦੇ ਲਈ 35 ਹਜ਼ਾਰ ਕਸਟਮ ਹਾਈਰਿੰਗ ਸੈਂਟਰ ਦੇਸ਼ ਭਰ 'ਚ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਦੀ ਸਮਰੱਥਾ 2.5 ਲੱਖ ਖੇਤੀ ਵਾਲੇ ਉਪਕਰਣ ਸਾਲਾਨਾ ਕਿਰਾਏ 'ਤੇ ਦੇਣ ਦੀ ਹੈ। ਇਸ ਦਾ ਨਾਂ ਖੇਤੀ ਮੰਤਰਾਲਾ ਨੇ CHC Farm Machinery ਰੱਖਿਆ ਹੈ। ਗੂਗਲ ਪਲੇਅ ਸਟੋਰ 'ਤੇ ਇਹ ਐਪ ਹਿੰਦੀ, ਅੰਗਰੇਜ਼ੀ, ਉਰਦੂ ਸਮੇਤ 12 ਭਾਸ਼ਾਵਾਂ 'ਚ ਹੈ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਭਾਸ਼ਾ ਚੁਣਨੀ ਹੋਵੇਗੀ। ਫਿਰ ਅਗਲੇ ਸਟੈਪ 'ਚ ਤੁਹਾਨੂੰ CHC/ਸਰਵਿਸ ਪ੍ਰੋਵਾਈਡਰ ਅਤੇ ਕਿਸਾਨ/ਉਪਯੋਗਕਰਤਾ ਵਿਖਾਈ ਦੇਣਗੇ।
Central Govt launched multilingua CHC Farm machinery for farmers
ਇਸ ਤਰ੍ਹਾਂ ਲੈ ਸਕਣਗੇ ਸਬਸਿਡੀ :
- ਜੇ ਕਿਸਾਨ ਵੱਲੋਂ ਖੇਤੀ ਯੰਤਰ ਦਾ ਪੂਰਾ ਭੁਗਤਾਨ ਕਰ ਦਿੱਤਾ ਗਿਆ ਹੈ ਤਾਂ ਉਹ ਸਬਸਿਡੀ ਦਾ ਪੈਸਾ ਖਾਤੇ 'ਚ ਲੈ ਸਕਦਾ ਹੈ।
- ਜੇ ਦੁਕਾਨਦਾਰ ਨੂੰ ਦੇਣ ਚਾਹੁੰਦਾ ਹੈ ਤਾਂ ਇਕ ਲਿਖਤੀ ਚਿੱਠੀ ਦੇਣੀ ਹੋਵੇਗੀ। ਇਸ ਤੋਂ ਬਾਅਦ ਦੁਕਾਨਦਾਰ ਦੇ ਖਾਤੇ 'ਚ ਸਬਸਿਡੀ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
- ਇਸ ਤੋਂ ਇਲਾਵਾ ਕਿਸਾਨ ਅਤੇ ਦੁਕਾਨਦਾਰ ਦੀ ਸਹਿਮਤੀ 'ਤੇ ਸਬਸਿਡੀ ਦਾ ਪੈਸਾ ਖੇਤੀ ਯੰਤਰ ਨਿਰਮਾਤਾ ਕੰਪਨੀ ਦੇ ਖਾਤੇ 'ਚ ਵੀ ਭੇਜਿਆ ਜਾ ਸਕਦਾ ਹੈ। ਕਿਸਾਨਾਂ ਲਈ ਆਨਲਾਈਨ ਆਵੇਦਨ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ।
- ਪੋਰਟਲ 'ਤੇ ਹਾਲੇ ਕਿਹੜੇ ਬਲਾਕ ਵਿਚ ਕਿੰਨੇ ਯੰਤਰ ਛੋਟ 'ਤੇ ਦਿੱਤੇ ਜਾਣਗੇ, ਇਸ ਦੀ ਜਾਣਕਾਰੀ ਸਪਸ਼ਟ ਨਹੀਂ ਹੈ, ਜੋ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ।
Central Govt launched multilingua CHC Farm machinery for farmers