
ਤਿਉਹਾਰੀ ਮੌਸਮ ਵਿਚਕਾਰ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ ਨਾਲ ਵੀ ਕਾਰੋਬਾਰ ਨੂੰ ਹੱਲਾਸ਼ੇਰੀ ਮਿਲਣ ਦੀ ਉਮੀਦ
ਨਵੀਂ ਦਿੱਲੀ: ਦਖਣੀ ਭਾਰਤੀ ਬਾਜ਼ਾਰਾਂ ’ਚ ‘ਓੜਮ’ ਨਾਲ ਚੰਗੀ ਸ਼ੁਰੂਆਤ ਤੋਂ ਉਤਸ਼ਾਹਿਤ ਉਪਕਰਨ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਦਯੋਗ ਨੂੰ ਇਸ ਤਿਉਹਾਰੀ ਸੀਜ਼ਨ ਸੈਸ਼ਨ ’ਚ ਵਿਕਰੀ ’ਚ ਲਗਭਗ 18-20 ਫ਼ੀ ਸਦੀ ਵਾਧੇ ਦੀ ਉਮੀਦ ਹੈ।
ਉਦਯੋਗ ਦਾ ਮੰਨਣਾ ਹੈ ਕਿ ਤਿਉਹਾਰੀ ਮੌਸਮ ਵਿਚਕਾਰ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ ਨਾਲ ਕਾਰੋਬਾਰ ਨੂੰ ਹੱਲਾਸ਼ੇਰੀ ਮਿਲੇਗੀ। ਇਸ ਨਾਲ ਟੈਲੀਵਿਜ਼ਨ ਦੀ ਵਿਕਰੀ ’ਚ ਵਾਧਾ ਹੋਵੇਗਾ। ਖ਼ਾਸ ਤੌਰ ’ਤੇ ਵੱਡੀ ਸਕ੍ਰੀਨ ਵਾਲੇ ਟੀ.ਵੀ. ਦੀ ਵਿਕਰੀ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਬੈਟਰੀ ਨਾਲ ਚੱਲਣ ਵਾਲੇ ਪਾਰਟੀ ਸਪੀਕਰ, ਸਾਊਡਬਾਰ, ਵਾਇਰਲੈੱਸ ਹੈੱਡਫ਼ੋਨ ਅਤੇ ਈਅਰ ਬਡਸ ਵਰਗੇ ਆਡੀਉ ਉਤਪਾਦਾਂ ਦੀ ਵਿਕਰੀ ਵੀ ਵਧੇਗੀ।
ਐੱਲ.ਜੀ. ਇਲੈਕਟ੍ਰਾਨਿਕਸ, ਪੈਨਾਸੋਨਿਕ ਅਤੇ ਥਾਮਸਨ ਸਮੇਤ ਟੀ.ਵੀ. ਨਿਰਮਾਤਾਵਾਂ ਨੂੰ ਉਮੀਦ ਹੈ ਕਿ 55 ਇੰਚ ਸਕ੍ਰੀਨ ਆਕਾਰ ’ਚ ਵੱਡੇ ਆਕਾਰ ਦੇ ਸਮਾਰਟ ਟੀ.ਵੀ. ਪੈਨਲ ਨਾਲ ਹੀ ਰਵਾਇਤੀ ਅਤੇ ਛੋਟੇ ਆਕਾਰ ਦੇ ਟੀ.ਵੀ. ਦੀ ਵਿਕਰੀ ਵੀ ਵਧੇਗੀ। ਉਦਯੋਗ ਨੂੰ ਕੁਲ ਵਿਕਰੀ ’ਚ 18 ਤੋਂ 20 ਫ਼ੀ ਸਦੀ ਵਾਧਾ ਹੋਣ ਦੀ ਉਮੀਦ ਹੈ। ਵੱਡੇ ਸਕ੍ਰੀਨ ਵਾਲੇ ਟੀ.ਵੀ., ਉੱਚ ਸਮਰਥਾ ਵਾਲੇ ਰੈਫ਼ਰਿਜਰੇਟਰ ਅਤੇ ਵਾਸ਼ਿੰਗ ਮਸ਼ੀਨ ਵਰਗੇ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ’ਚ 30 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਵੇਗਾ।
ਗ੍ਰਾਹਕਾਂ ਨੂੰ ਲੁਭਾਉਣ ਲਈ ਕੰਪਨੀਆਂ ਨਵੀਂ ਪੇਸ਼ਕਸ਼ ਨਾਲ ਹੀ ਆਕਰਸ਼ਕ ਛੋਟ ਅਤੇ ਵਿਆਜ ਮੁਕਤ ਵਿੱਤ ਯੋਜਨਾਵਾਂ ਨੂੰ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਹਾਲਾਂਕਿ, ਸਸਤੇ ਸ਼ੁਰੂਆਤੀ ਪੱਧਰ ਦੇ ਉਤਪਾਦਾਂ ਦੀ ਵਿਕਰੀ ਨੂੰ ਲੈ ਕੇ ਚਿੰਤਾਵਾਂ ਵੀ ਹਨ। ਗੋਦਰੇਜ ਅਪਲਾਇੰਸਿਜ਼ ਦੇ ਕਾਰੋਬਾਰ ਪ੍ਰਮੁੱਖ ਅਤੇ ਕਾਰਜਕਾਰੀ ਉਪ ਪ੍ਰਧਾਨ ਕਮਲ ਨੰਦੀ ਨੇ ਕਿਹਾ ਹੈ ਕਿ ਇਸ ਤਿਉਹਾਰੀ ਸੀਜ਼ਨ ’ਚ ਇਕ ਵਾਰੀ ਫਿਰ ਕੀਮਤ ਦੇ ਆਧਾਰ ’ਤੇ ਮੰਗ ਵੇਖਣ ਨੂੰ ਮਿਲੇਗੀ। ਕੁਲ ਵਿਕਰੀ ਦੀ ਗਿਣਤੀ ਪਿਛਲੇ ਸਾਲ ਦੇ ਬਰਾਬਰ ਹੋਵੇਗੀ, ਪਰ ਵੱਧ ਕੀਮਤ ਵਾਲੇ ਪ੍ਰੀਮੀਅਮ ਉਤਪਾਦਾਂ ’ਚ 30 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਵੇਗਾ।
ਇਸ ਸਾਲ ਉਪਕਰਨ ਅਤੇ ਖਪਤਕਾਰ ਇਕਲੈਕਟ੍ਰਾਨਿਕਸ ਉਦਯੋਗ ਦੀ ਵਿਕਰੀ 70 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰਨ ਦੀ ਉਮੀਦ ਹੈ। ਤਿਉਹਾਰੀ ਸੀਜ਼ਨ ਦੀ ਵਿਕਰੀ ਦੱਖਣ ’ਚ ਓੜਮ ਤੋਂ ਸ਼ੁਰੂ ਹੁੰਦੀ ਹੈ ਅਤੇ ਗਣੇਸ਼ ਚਤੁਰਥੀ, ਦੁਰਗਾ ਪੂਜਾ ਅਤੇ ਦੀਵਾਲੀ-ਛਠ ਤਕ ਚਲਦੀ ਹੈ। ਕੁਲ ਵਿਕਰੀ ’ਚ ਇਸ ਕਾ ਲਗਭਗ 25-27 ਫ਼ੀ ਸਦੀ ਹਿੱਸਾ ਹੁੰਦਾ ਹੈ।
ਪੈਨਾਸੋਨਿਕ ਲਾਈਫ਼ ਸਾਲਿਊਸ਼ਨਜ਼ ਇੰਡੀਆ ਨੂੰ ਵੀ ਇਸ ਤਿਉਹਾਰੀ ਸੀਜ਼ਨ ’ਚ ਦੋ ਅੰਕ, ਯਾਨੀਕਿ 10 ਫ਼ੀ ਸਦੀ ਤੋਂ ਵੱਧ ਵਾਧੇ ਦੀ ਉਮੀਦ ਹੈ, ਜਿਸ ’ਚ ਸਮਾਰਟ ਏ.ਸੀ. ਰੈਫ਼ਰਿਜਰੇਟਰ ਅਤੇ ਵਾਸ਼ਿੰਗ ਮਸ਼ੀਨ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਪੈਨਾਸੋਨਿਕ ਲਾਈਫ਼ ਸਲਿਊਸ਼ਨਜ਼ ਇੰਡੀਆ ਨੂੰ ਵੀ ਇਸ ਤਿਉਹਾਰੀ ਸੀਜ਼ਨ ’ਚ ਦੋ ਅੰਕ, ਯਾਨੀਕਿ 10 ਫ਼ੀ ਸਦੀ ਤੋਂ ਵੱਧ ਵਾਧੇ ਦੀ ਉਮੀਦ ਹੈ, ਜਿਸ ’ਚ ਸਮਾਰਟ ਏ.ਸੀ., ਰੈਫ਼ਰਿਜਰੇਟਰ ਅਤੇ ਵਾਸ਼ਿੰਗ ਮਸ਼ੀਨ ਦਾ ਵਿਸ਼ੇਸ਼ ਯੋਗਦਾਨ ਹੋਵੇਗਾ।
ਐੱਲ.ਜੀ. ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਆਸ਼ੀਸ਼ ਅਗਰਵਾਲ ਨੇ ਕਿਹਾ ਕਿ ਕੰਪਨੀ ਨੇ ਖਪਤਕਾਰਾਂ ਨੂੰ ਖਿੱਚਣ ਲਈ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦਿਵਾਲੀ ਆਫ਼ਰ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਵੱਡੀ ਸਕ੍ਰੀਨ ਵਾਲੇ ਟੀ.ਵੀ., ਬੈਟਰੀ ਵਾਲੇ ਪਾਰਟੀ ਸਪੀਕਰ ਅਤੇ ਸਾਊਂਡ ਬਾਰ ਨੂੰ ਬਿਹਤਰ ਬਣਾਉਂਦੇ ਹਨ ਜਾਂ ਨਵੇਂ ਘਰਾਂ ’ਚ ਸ਼ਿਫ਼ਟ ਹੁੰਦੇ ਹਨ, ਇਸ ਲਈ ਪ੍ਰੀਮੀਅਮ ਉਤਪਾਦਾਂ ਦੀ ਮੰਗ ਰਹਿੰਦੀ ਹੈ। ਇਨ੍ਹਾਂ ’ਚ ਵੱਡੀ ਸਕ੍ਰੀਨ ਵਾਲੇ ਟੀ.ਵੀ., ਵੱਡੇ ਆਕਾਰ ਦੇ ਰੈਫ਼ਰਿਜਰੇਟਰ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਓਵਨ ਅਤੇ ਏ.ਸੀ. ਵਰਗੇ ਖੰਡ ’ਚ ਕਾਫ਼ੀ ਵਾਧਾ ਹੋਵੇਗਾ।