
ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਅਪਣੇ ਗਾਹਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਹਰ ਹਾਲ ਵਿਚ 30 ਨਵੰਬਰ 2018 ਤੋਂ ਪਹਿਲਾਂ ਅਪਣੇ ...
ਨਵੀਂ ਦਿੱਲੀ (ਪੀਟੀਆਈ) :- ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਅਪਣੇ ਗਾਹਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਹਰ ਹਾਲ ਵਿਚ 30 ਨਵੰਬਰ 2018 ਤੋਂ ਪਹਿਲਾਂ ਅਪਣੇ ਮੋਬਾਈਲ ਨੰਬਰ ਨੂੰ ਬੈਂਕ ਦੇ ਨਾਲ ਰਜਿਸਟਰਡ ਕਰਵਾ ਲੈਣ, ਨਹੀਂ ਤਾਂ ਉਨ੍ਹਾਂ ਦੀ ਇੰਟਰਨੈਟ ਬੈਂਕਿੰਗ ਸੇਵਾ (ਮੋਬਾਈਲ ਬੈਂਕਿੰਗ) ਬਲਾਕ ਕੀਤੀ ਜਾ ਸਕਦੀ ਹੈ।
ਐਸਬੀਆਈ ਦੀ ਕਾਰਪੋਰੇਟ ਸਾਈਟ ਨੇ ਇਕ ਬੈਨਰ ਜਾਰੀ ਕਰ ਕਿਹਾ ਹੈ ਕਿ ਇੰਟਰਨੈਟ ਬੈਂਕਿੰਗ ਉਪਭੋਗਤਾ, ਕ੍ਰਿਪਾ ਕਿਸੇ ਵੀ ਐਸਬੀਆਈ ਸ਼ਾਖਾ ਵਿਚ ਜਾ ਕੇ ਤੁਰਤ ਅਪਣਾ ਮੋਬਾਈਲ ਨੰਬਰ ਰਜਿਸਟਰ ਕਰਵਾ ਲਓ, ਜੇਕਰ ਤੁਸੀਂ ਪਹਿਲਾਂ ਤੋਂ ਰਜਿਸਟਰਡ ਕਰਾ ਲਿਆ ਹੈ ਤਾਂ ਠੀਕ ਹੈ ਨਹੀਂ ਤਾਂ ਅਜਿਹਾ ਨਾ ਕਰਨ 'ਤੇ ਤੁਸੀਂ 1 ਦਸੰਬਰ 2018 ਤੋਂ ਇੰਟਰਨੈਟ ਬੈਂਕਿੰਗ ਸੇਵਾ ਦਾ ਮੁਨਾਫ਼ਾ ਲੈਣ ਤੋਂ ਵੰਚਿਤ ਰਹਿ ਸਕਦੇ ਹਨ।
SBI
ਖ਼ਬਰਾਂ ਮੁਤਾਬਕ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਦਿਸ਼ਾ - ਨਿਰਦੇਸ਼ ਜਾਰੀ ਕੀਤਾ ਹੈ ਕਿ ਸਾਰੇ ਕਮਰਸ਼ੀਅਲ ਬੈਂਕ ਅਪਣੇ ਗਾਹਕਾਂ ਤੋਂ ਇਲੈਕਟ੍ਰਾਨਿਕ ਬੈਂਕਿੰਗ ਲੈਣ ਦੇਣ ਦੀ ਜਾਣਕਾਰੀ ਦੀ ਖਾਤਰ ਅਪਣਾ ਮੋਬਾਈਲ ਨੰਬਰ ਲਾਜ਼ਮੀ ਰੂਪ ਤੋਂ ਰਜਿਸਟਰ ਕਰਾਓ। ਆਰਬੀਆਈ ਵਲੋਂ ਜੁਲਾਈ 2017 ਵਿਚ ਜਾਰੀ ਇਕ ਸਰਕੁਲਰ ਦੇ ਮੁਤਾਬਕ ਬੈਂਕ ਮੋਬਾਈਲ ਨੰਬਰ ਨਾ ਦੇਣ ਵਾਲੇ ਗਾਹਕਾਂ ਨੂੰ ਏਟੀਐਮ ਨਕਦ ਨਿਕਾਸੀ ਤੋਂ ਇਲਾਵਾ ਇਲੈਕਟਰਾਨਿਕ ਲੈਣ ਦੇਣ ਵਰਗੀ ਸੁਵਿਧਾਵਾਂ ਬੰਦ ਕਰ ਦੇਣ।
ਐਸਬੀਆਈ ਦੀ ਵੈਬਸਾਈਟ ਦੇ ਅਨੁਸਾਰ ਗਾਹਕ ਬੈਂਕ ਦੇ ਨਾਲ ਅਪਣਾ ਮੋਬਾਈਲ ਨੰਬਰ ਰਜਿਸਟਰ ਕਰਾ ਕੇ ਪਹਿਲਾਂ ਦੀ ਤਰ੍ਹਾਂ ਬੈਂਕਿੰਗ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਹਨ। ਜਿਨ੍ਹਾਂ ਗਾਹਕਾਂ ਨੇ ਸਟੇਟ ਬੈਂਕ ਆਫ ਇੰਡੀਆ ਵਿਚ ਅਪਣਾ ਮੋਬਾਈਲ ਨੰਬਰ ਰਜਿਸਟਰ ਨਹੀਂ ਕਰਾਇਆ ਹੈ ਉਹ ਤੁਰਤ ਬੈਂਕ ਜਾ ਕੇ ਜਾਂ ਏਟੀਐਮ ਦੇ ਜਰੀਏ ਅਜਿਹਾ ਕਰਾ ਸਕਦੇ ਹੋ। ਐਸਬੀਆਈ ਅਪਣਾ ਮੋਬਾਈਲ ਵਾਲੇਟ SBI Buddy ਨੂੰ ਵੀ 30 ਨਵੰਬਰ ਤੋਂ ਬੰਦ ਕਰਨ ਜਾ ਰਿਹਾ ਹੈ।
RBI
ਐਸਬੀਆਈ ਦਾ ਕਹਿਣਾ ਹੈ ਕਿ ਜ਼ੀਰੋ ਬੈਲੇਂਸ ਵਾਲੇ SBI Buddy ਵਾਲੇਟ ਨੂੰ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਜਿਨ੍ਹਾਂ ਵਾਲੇਟ ਵਿਚ ਪੈਸਾ ਹੈ ਉਨ੍ਹਾਂ ਦਾ ਕੀ ਹੈ ਇਸ ਉੱਤੇ ਅਜੇ ਤਸਵੀਰ ਸਾਫ਼ ਨਹੀਂ ਹੋਈ ਹੈ। ਇਸ ਐਪ ਦੇ ਕਰੀਬ 12 ਮਿਲੀਅਨ ਯੂਜਰ ਹਨ ਜਿਸ ਦੇ ਬੰਦ ਹੋਣ ਨਾਲ ਲੋਕ ਪ੍ਰਭਾਵਿਤ ਹੋ ਸਕਦੇ ਹਨ।
ਆਰਬੀਆਈ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਐਸਬੀਆਈ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸਾਰੇ ਮੈਗਨੇਟਿਕ ਸਟਰਾਈਪ ਆਧਾਰਿਤ ਏਟੀਐਮ ਕਮ ਡੈਬਿਟ ਕਾਰਡ 31 ਦਸੰਬਰ ਤੋਂ ਕੰਮ ਕਰਨਾ ਬੰਦ ਕਰ ਦੇਵੇਗਾ। ਬੈਂਕ ਵਲੋਂ ਗਾਹਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਪਣੇ ਪੁਰਾਣੇ ਕਾਰਡ ਨੂੰ ਨਵੇਂ ਜ਼ਿਆਦਾ ਸੁਰੱਖਿਅਤ ਈਐਮਵੀ ਚਿਪ ਕਾਰਡ ਨਾਲ ਬਦਲ ਲੈਣ। ਐਸਬੀਆਈ ਇਸ ਦੇ ਲਈ ਮੁਫਤ ਸੇਵਾ ਦੇ ਰਿਹਾ ਹੈ।