Adani-Hindenburg row : ਮੀਡੀਆ ਰੀਪੋਰਟਾਂ ਆਧਾਰਤ ਮਾਮਲੇ ਦੀ ਜਾਂਚ ਦਾ ਹੁਕਮ ਦੇਣ ’ਤੇ ਸੁਪਰੀਮ ਕੋਰਟ ਨੇ ਪ੍ਰਗਟਾਇਆ ਇਤਰਾਜ਼
Published : Nov 24, 2023, 9:51 pm IST
Updated : Nov 24, 2023, 9:51 pm IST
SHARE ARTICLE
Supreme Court
Supreme Court

ਕਿਹਾ, ਉਤਰਾਅ-ਚੜ੍ਹਾਅ ਵਿਚ ਨਿਵੇਸ਼ਕਾਂ ਦੀ ਸੁਰੱਖਿਆ ਲਈ ਸੇਬੀ ਕੀ ਕਰਨਾ ਚਾਹੁੰਦੀ ਹੈ

Adani-Hindenburg row : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਬਾਜ਼ਾਰ ਰੈਗੂਲੇਟਰੀ ਸੇਬੀ ਤੋਂ ਪੁਛਿਆ ਕਿ ਉਹ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ਵਿਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਤੋਂ ਬਚਾਉਣ ਲਈ ਕਿਸ ਤਰ੍ਹਾਂ ਦੇ ਕਦਮ ਚੁੱਕਣ ਦਾ ਇਰਾਦਾ ਰਖਦਾ ਹੈ। ਅਦਾਲਤ ਨੇ ਕੁਝ ਮੀਡੀਆ ਰੀਪੋਰਟਾਂ ਦੇ ਆਧਾਰ ’ਤੇ ਸੇਬੀ ਨੂੰ ਅਡਾਨੀ-ਹਿੰਡਨਬਰਗ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਦੇਣ ’ਤੇ ਵੀ ਇਤਰਾਜ਼ ਪ੍ਰਗਟਾਇਆ। 

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਇਨ੍ਹਾਂ ਪਟੀਸ਼ਨਾਂ ’ਚ ਦਖ਼ਲ ਦੇਣ ਲਈ ਸਹਿਮਤੀ ਦਿਤੀ ਹੈ। ਬੈਂਚ ਨੇ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਪੁਛਿਆ, ‘‘ਸੇਬੀ ਹੁਣ ਨਿਵੇਸ਼ਕਾਂ ਦੀ ਪੂੰਜੀ ਨੂੰ ਨਤੀਜੇ ਵਜੋਂ ਅਸਥਿਰਤਾ ਤੋਂ ਬਚਾਉਣ ਲਈ ਕੀ ਕਦਮ ਚੁਕਣਾ ਚਾਹੁੰਦਾ ਹੈ।’’

ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ’ਚ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਹਨ। ਬੈਂਚ ਨੇ ਪੁਛਿਆ, ‘‘ਕੀ ਸੇਬੀ ਨੇ ਨਿਯਮਾਂ ਨੂੰ ਸਖ਼ਤ ਕਰਨ ਦੀ ਲੋੜ ਵਲ ਧਿਆਨ ਦਿਤਾ ਹੈ? ਸੇਬੀ ਨਿਵੇਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਾਮਲੇ ’ਚ ਕੀ ਕਰਨ ਦਾ ਇਰਾਦਾ ਰਖਦੀ ਹੈ?’’ ਮਹਿਤਾ ਨੇ ਇਸ ਬਾਰੇ ਹਾਂ-ਪੱਖੀ ਰਾਏ ਪ੍ਰਗਟਾਈ।

ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਹ ਮਾਮਲਾ ਜਨਵਰੀ ’ਚ ਹਿੰਡਨਬਰਗ ਰਿਸਰਚ ਦੀ ਇਕ ਰੀਪੋਰਟ ’ਚ ਅਡਾਨੀ ਸਮੂਹ ਵਿਰੁਧ ਸਟਾਕ ਕੀਮਤ ’ਚ ਹੇਰਾਫੇਰੀ ਅਤੇ ਧੋਖਾਧੜੀ ਦੇ ਦੋਸ਼ਾਂ ਨਾਲ ਸਬੰਧਤ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸਮੂਹ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ। ਸੁਪਰੀਮ ਕੋਰਟ ਨੇ ਕੁਝ ਮੀਡੀਆ ਰੀਪੋਰਟਾਂ ਦੇ ਆਧਾਰ ’ਤੇ ਸੇਬੀ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇਣ ’ਤੇ ਵੀ ਇਤਰਾਜ਼ ਜਤਾਇਆ ਹੈ। ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਨੇ ਬੈਂਚ ਨੂੰ ਦਸਿਆ ਕਿ ਅਡਾਨੀ ਗਰੁੱਪ ’ਤੇ ਦੋਸ਼ਾਂ ਨਾਲ ਜੁੜੇ 24 ’ਚੋਂ 22 ਮਾਮਲਿਆਂ ’ਚ ਜਾਂਚ ਪੂਰੀ ਹੋ ਚੁੱਕੀ ਹੈ ਜਦਕਿ ਦੋ ਮਾਮਲਿਆਂ ’ਚ ਵਿਦੇਸ਼ੀ ਰੈਗੂਲੇਟਰਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ।

ਅਮਰੀਕੀ ਵਿੱਤੀ ਖੋਜ ਅਤੇ ‘ਸ਼ਾਰਟ ਸੇਲਿੰਗ’ ਕੰਪਨੀ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਜਾਰੀ ਰਿਪੋਰਟ 'ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਤੇ ਵਿੱਤੀ ਬੇਨਿਯਮੀਆਂ ਅਤੇ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਦੇ ਦੋਸ਼ ਲਾਏ ਸਨ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ ਪਰ ਇਸ ਕਾਰਨ ਮਾਰਚ ਤਕ ਉਸ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।

 (For more news apart from Adani-Hindenburg row, stay tuned to Rozana Spokesman)

SHARE ARTICLE

ਏਜੰਸੀ

Advertisement

ਅਫ਼ਗ਼ਾਨਿਸਤਾਨ 'ਚ ਭਾਰੀ ਹੜ੍ਹ, ਹਰ ਪਾਸੇ ਪਾਣੀ ਹੀ ਪਾਣੀ, 33 ਲੋਕਾਂ ਦੀ ਮੌ*ਤ, 600 ਘਰ ਤਬਾਹ

15 Apr 2024 3:55 PM

ਮਾਰਿਆ ਗਿਆ Sarabjit Singh ਦਾ ਕਾਤਲ Sarfaraz, ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕੀਤਾ ਕ.ਤ.ਲ

15 Apr 2024 1:27 PM

ਕਾਂਗਰਸ ਨੇ ਜਾਰੀ ਕੀਤੀ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ, ਜਾਣੋ ਕਿਸਨੂੰ ਕਿੱਥੋਂ ਮਿਲੀ ਟਿਕਟ

15 Apr 2024 12:45 PM

ਟਿਕਟ ਨਾ ਮਿਲਣ ’ਤੇ ਮੁੜ ਰੁੱਸਿਆ ਢੀਂਡਸਾ ਪਰਿਵਾਰ! Rozana Spokesman ’ਤੇ Parminder Dhindsa ਦਾ ਬਿਆਨ

15 Apr 2024 12:37 PM

‘ਉੱਚਾ ਦਰ ਬਾਬੇ ਨਾਨਕ ਦਾ’ ਦੇ ਉਦਘਾਟਨੀ ਸਮਾਰੋਹ 'ਤੇ ਹੋ ਰਿਹਾ ਇਲਾਹੀ ਬਾਣੀ ਦਾ ਕੀਰਤਨ

15 Apr 2024 12:19 PM
Advertisement