
ਇਹ ਵਿਕਰੀ 26 ਤੋਂ 28 ਜਨਵਰੀ ਤੱਕ ਹੋਵੇਗੀ ਅਤੇ ਬੁੱਕ ਕੀਤੇ ਗਏ ਟਿਕਟ 'ਤੇ 30 ਸੰਤਬਰ 2019 ਤੱਕ ਯਾਤਰਾ ਕੀਤੀ ਜਾ ਸਕੇਗੀ।
ਕੋਲਕੱਤਾ : ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਗਣਤੰਤਰ ਦਿਵਸ ਦੇ ਮੌਕੇ 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਰਸਤਿਆਂ 'ਤੇ ਕਿਫ਼ਾਇਤੀ ਸ਼੍ਰੇਣੀ ਵਿਚ ਬਹੁਤ ਸਸਤੀ ਦਰ 'ਤੇ ਟਿਕਟ ਉਪਲਬਧ ਕਰਵਾ ਰਹੀ ਹੈ। ਇਸ ਪੇਸ਼ਕਸ਼ ਅਧੀਨ ਘਰੇਲੂ ਰਸਤਿਆਂ 'ਤੇ ਕਿਫ਼ਾਇਤੀ ਸ਼੍ਰੇਣੀ ਵਿਚ 979 ਰੁਪਏ ਦੇ ਘੱਟ ਤੋਂ ਘੱਟ ਕਿਰਾਏ 'ਤੇ ਯਾਤਰਾ ਕੀਤੀ ਜਾ ਸਕੇਗੀ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਸਸਤੀ ਦਰ 'ਤੇ ਟਿਕਟ ਦੀ ਵਿਕਰੀ ਤਿੰਨ ਦਿਨ ਤੱਕ ਹੋਵੇਗੀ।
Air India
ਇਹ ਵਿਕਰੀ 26 ਤੋਂ 28 ਜਨਵਰੀ ਤੱਕ ਹੋਵੇਗੀ। ਇਸ ਪੇਸ਼ਕਸ਼ ਅਧੀਨ ਬੁੱਕ ਕੀਤੇ ਗਏ ਟਿਕਟ 'ਤੇ 30 ਸੰਤਬਰ 2019 ਤੱਕ ਯਾਤਰਾ ਕੀਤੀ ਜਾ ਸਕੇਗੀ। ਪੇਸ਼ਕਸ਼ ਵਿਚ ਟਿਕਟ ਦੀ ਬੁਕਿੰਗ ਏਅਰ ਇੰਡੀਆ ਦੇ ਬੁਕਿੰਗ ਕਾਉਂਟਰ, ਕੰਪਨੀ ਦੀ ਵੈਬਸਾਈਟ ਅਤੇ ਆਨਲਾਈਨ ਟ੍ਰੈਵਲ ਵੈਬਸਾਈਟ ਤੋਂ ਕਰਵਾਈ ਜਾ ਸਕਦੀ ਹੈ। ਬੁਲਾਰੇ ਨੇ ਦੱਸਿਆ ਕਿ ਘਰੇਲੂ ਰਸਤਿਆਂ 'ਤੇ ਕਿਫ਼ਾਇਤੀ ਸ਼੍ਰੇਣੀ ਵਿਚ ਇਕ ਪਾਸੇ ਦਾ
26 January 2019 Republic day
ਘੱਟ ਤੋਂ ਘੱਟ ਕਿਰਾਇਆ 979 ਰੁਪਏ ਤੋਂ ਅਤੇ ਬਿਜ਼ਨਸ ਸ਼੍ਰੇਣੀ ਵਿਚ ਇਕ ਪਾਸੇ ਦਾ ਘੱਟ ਤੋਂ ਘੱਟ ਕਿਰਾਇਆ 6,965 ਰੁਪਏ ਤੋਂ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਰਸਤਿਆਂ 'ਤੇ ਅਮਰੀਕਾ ਦੇ ਲਈ ਕਿਫ਼ਾਇਤੀ ਸ਼੍ਰੇਣੀ ਦਾ ਘੱਟ ਤੋਂ ਘੱਟ ਆਣ ਅਤੇ ਜਾਣ ਦਾ ਕਿਰਾਇਆ 55,000 ਰੁਪਏ ਤੋਂ ਸ਼ੁਰੂ ਹੋਵੇਗਾ। ਬ੍ਰਿਟੇਨ ਅਤੇ ਯੂਰਪੀ ਰਸਤਿਆਂ 'ਤੇ ਕਿਫ਼ਾਇਤੀ ਸ਼੍ਰੇਣੀ ਦਾ ਕਿਰਾਇਆ 32,000 ਰੁਪਏ ਤੋਂ ਜਦਕਿ ਆਸਟਰੇਲਿਆ ਦੇ ਲਈ ਇਹ ਕਿਰਾਇਆ 50,000 ਰੁਪਏ ਤੋਂ ਸ਼ੁਰੂ ਹੋਵੇਗਾ।
Air India Flight
ਬੁਲਾਰੇ ਨੇ ਕਿਹਾ ਕਿ ਦੂਰ ਪੂਰਬੀ ਏਸ਼ੀਆ ਅਤੇ ਦੱਖਣੀ ਪੂਰਬੀ ਏਸ਼ੀਆ ਲਈ ਕਿਰਾਇਆ 11,000 ਰੁਪਏ ਤੋਂ ਸ਼ੁਰੂ ਹੋਵੇਗਾ ਅਤੇ ਇਨੇ ਦਾ ਹੀ ਘੱਟ ਤੋਂ ਘੱਟ ਕਿਰਾਇਆ ਸਾਰਕ ਅਤੇ ਖਾੜੀ ਦੇਸ਼ਾਂ ਲਈ ਵੀ ਹੋਵੇਗਾ। ਬੁਲਾਰੇ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਰਸਤਿਆਂ 'ਤੇ ਬਿਜ਼ਨਸ ਸ਼੍ਰੇਣੀ ਵਿਚ ਵੀ ਘੱਟ ਤੋਂ ਘੱਟ ਕਿਰਾਇਆ ਬੁਹਤ ਦਿਲ ਖਿੱਚਵਾਂ ਹੈ।