
ਅਵੇਲੇਬਲ ਸੀਟ ਕਿਲੋਮੀਟਰ ਤੋਂ ਹੀ ਕਿਸੇ ਵੀ ਜਹਾਜ਼ ਦੀ ਯਾਤਰੀਆਂ ਨੂੰ ਲਿਜਾਣ ਦੀ ਸਮਰਥਾ ਦਾ ਪਤਾ ਲਗਦਾ ਹੈ।
ਨਵੀਂ ਦਿੱਲੀ : ਅਕਤੂਬਰ ਤੋਂ ਦਸੰਬਰ 2018 ਦੌਰਾਨ ਏਅਰ ਇੰਡੀਆ ਦੇ ਯਾਤਰੀਆਂ ਦੀ ਗਿਣਤੀ ਵਿਚ ਸਲਾਨਾ ਅਧਾਰ 'ਤੇ ਸਿਰਫ 4 ਫ਼ੀ ਸਦੀ ਵਾਧਾ ਹੋਇਆ, ਪਰ ਯਾਤਰੀਆਂ ਤੋਂ ਹਾਸਲ ਹੋਣ ਵਾਲਾ ਰਿਵੈਨਿਊ 20 ਫ਼ੀ ਸਦੀ ਵੱਧ ਕੇ 5,538 ਕੋਰੜ ਰੁਪਏ ਤੱਕ ਪੁੱਜ ਗਿਆ। ਸਾਲ 2017 ਦੀ ਅਕਤੂਬਰ ਤੋਂ ਦਸੰਬਰ ਦੀ ਤਿਮਾਹੀ ਮਿਆਦ ਦੌਰਾਨ ਇਹ 4,615 ਕਰੋੜ ਰੁਪਏ ਰਿਹਾ ਸੀ।
Air Indiaਏਅਰਲਾਈਨਜ਼ ਦੇ ਸੀਨੀਅਰ ਅਧਿਕਾਰੀ ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਜਹਾਜ਼ਾਂ ਨੂੰ ਬਿਹਤਰ ਅਤੇ ਪ੍ਰਭਾਵਸ਼ਸ਼ਾਲੀ ਤਰੀਕੇ ਨਾਲ ਵਰਤੇ ਜਾਣ ਕਾਰਨ ਰਿਵੈਨਿਊ ਵਿਚ ਇਹ ਵਾਧਾ ਹੋਇਆ। ਏਅਰ ਇੰਡੀਆ ਦੇ ਅਧਿਕਾਰੀਆਂ ਮੁਤਾਬਕ ਦਸੰਬਰ ਵਿਚ ਯਾਤਰੀਆਂ ਦੀ ਗਿਣਤੀ ਦਾ ਵਾਧਾ ਜਿਆਦਾ ਨਹੀਂ ਰਿਹਾ। ਪਰ ਉਪਲਬਧ ਸੀਟ ਕਿਲੋਮੀਟਰ ( ਏਐਸਕੇਐਮ) ਵਿਚ ਵਾਧਾ ਦਰਜ਼ ਕੀਤਾ ਗਿਆ ਹੈ।
Air India passengers
ਦਰਅਸਲ ਅਵੇਲੇਬਲ ਸੀਟ ਕਿਲੋਮੀਟਰ ਤੋਂ ਹੀ ਕਿਸੇ ਵੀ ਜਹਾਜ਼ ਦੀ ਯਾਤਰੀਆਂ ਨੂੰ ਲਿਜਾਣ ਦੀ ਸਮਰਥਾ ਦਾ ਪਤਾ ਲਗਦਾ ਹੈ। ਸਿਰਫ ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਏਅਰ ਇੰਡੀਆ ਦੇ ਯਾਤਰੀਆਂ ਦੀ ਗਿਣਤੀ ਸਿਰਫ 4 ਫ਼ੀ ਸਦੀ ਵਧੀ ਪਰ ਰਿਵੈਨਿਊ ਵਿਚ 23 ਫ਼ੀ ਸਦੀ ਦਾ ਵਾਧਾ ਹੋਇਆ। ਏਅਰ ਇੰਡੀਆ ਦੀ ਕੁਲ ਆਮਦਨੀ ਦਾ 65 ਫ਼ੀ ਸਦੀ ਕੌਮਾਂਤਰੀ ਰੂਟਾਂ 'ਤੇ ਕੰਮਕਾਜੀ ਪ੍ਰਣਾਲੀ ਰਾਹੀਂ ਆਉਂਦਾ ਹੈ।
Airports Authority of India
ਦਸੰਬਰ ਤਿਮਾਹੀ ਵਿਚ ਏਅਰ ਇੰਡੀਆ ਨੇ 15 ਨਵੀਂਆਂ ਉਡਾਨਾਂ ਸ਼ੁਰੂ ਕੀਤੀਆਂ। ਇਸ ਦੇ ਬੇੜੇ ਵਿਚ 122 ਜਹਾਜ਼ ਸ਼ਾਮਲ ਹਨ। ਵਿੱਤੀ ਸੰਕਟ ਨਾਲ ਜੂਝ ਰਹੇ ਏਅਰ ਇੰਡੀਆ 'ਤੇ 48,000 ਕਰੋੜ ਰੁਪਏ ਦਾ ਕਰਜ਼ ਹੈ। ਪਿਛਲੇ ਸਾਲ ਮਈ ਵਿਚ ਸਰਕਾਰ ਨੇ ਏਅਰ ਇੰਡੀਆ ਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਖਰੀਦਦਾਰ ਨਹੀਂ ਸੀ ਮਿਲ ਸਕਿਆ। ਪਿਛਲੇ ਦਿਨੀਂ ਸਰਕਾਰ ਨੇ ਕਿਹਾ ਸੀ ਕਿ ਏਅਰ ਇੰਡੀਆ ਨੂੰ ਕਰਜ਼ ਤੋਂ ਕੱਢਣ ਲਈ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ।