Anant Ambani wedding: ਜਿਸ ਸ਼ਹਿਰ ’ਚ ਕੋਈ 5 ਸਿਤਾਰਾ ਹੋਟਲ ਨਹੀਂ ਉੱਥੇ ਹੋਵੇਗਾ ਅਨੰਤ ਅੰਬਾਨੀ ਦਾ ਵਿਆਹ, ਜਾਣੋ ਕਿੰਝ ਹੋਣਗੇ ਇੰਤਜ਼ਾਮ
Published : Feb 25, 2024, 5:55 pm IST
Updated : Feb 25, 2024, 5:55 pm IST
SHARE ARTICLE
Radhika Merchant and Anant Ambanis pre-wedding festivities
Radhika Merchant and Anant Ambanis pre-wedding festivities

ਵਿਆਹ ਜੁਲਾਈ ’ਚ ਪਰ 1 ਮਾਰਚ ਤੋਂ ਹੀ ਸ਼ੁਰੂ ਹੋਵੇਗਾ ਪ੍ਰੀ-ਵੈਡਿੰਗ ਪ੍ਰੋਗਰਾਮ, ਸ਼ਾਮਲ ਹੋਣਗੇ ਉਦਯੋਗਪਤੀ, ਫਿਲਮੀ ਅਦਾਕਾਰ, ਕ੍ਰਿਕਟਰ

ਨਵੀਂ ਦਿੱਲੀ: ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦੇ ਰਿਸੈਪਸ਼ਨ ’ਚ ਦੇਸ਼-ਵਿਦੇਸ਼ ਦੀਆਂ ਚੋਟੀ ਦੀਆਂ ਹਸਤੀਆਂ ਸ਼ਾਮਲ ਹੋਣਗੀਆਂ। ਅਨੰਤ ਦਾ ਵਿਆਹ ਜੁਲਾਈ ’ਚ ਹੋਣਾ ਹੈ ਪਰ ਤਿੰਨ ਦਿਨਾਂ ਦਾ ਵਿਆਹ 1 ਮਾਰਚ ਤੋਂ ਸ਼ੁਰੂ ਹੋਵੇਗਾ। ਗੁਜਰਾਤ ਦੇ ਜਾਮਨਗਰ ’ਚ ਹੋਣ ਵਾਲੇ ਇਨ੍ਹਾਂ ਪ੍ਰੀ-ਵੈਡਿੰਗ ਸਮਾਰੋਹਾਂ ’ਚ ਵੱਡੇ ਉਦਯੋਗਪਤੀਆਂ, ਫਿਲਮੀ ਸਿਤਾਰਿਆਂ ਅਤੇ ਕ੍ਰਿਕਟਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ। ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਲਈ ਮਹਿਮਾਨਾਂ ਦੀ ਸੂਚੀ ’ਚ ਉਦਯੋਗਪਤੀ ਗੌਤਮ ਅਡਾਨੀ ਅਤੇ ਸੁਨੀਲ ਭਾਰਤੀ ਮਿੱਤਲ ਤੋਂ ਇਲਾਵਾ ਮੈਗਾਸਟਾਰ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਸ਼ਾਮਲ ਹਨ। ਇਸ ਤੋਂ ਇਲਾਵਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਐਮ.ਐਸ. ਧੋਨੀ ਨੂੰ ਵੀ ਸੱਦਾ ਭੇਜਿਆ ਗਿਆ ਹੈ।

ਜਾਮਨਗਰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਦੀ ਵਿਸ਼ਾਲ ਤੇਲ ਰਿਫਾਇਨਰੀ ਦਾ ਘਰ ਹੈ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਤਿੰਨ ਬੱਚਿਆਂ ਵਿਚੋਂ ਸੱਭ ਤੋਂ ਛੋਟੇ ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ ਹੋ ਰਿਹਾ ਹੈ। ਰਾਧਿਕਾ ਐਨਕੋਰ ਹੈਲਥਕੇਅਰ ਦੇ ਸੀ.ਈ.ਓ. ਵਿਰੇਨ ਮਰਚੈਂਟ ਅਤੇ ਉੱਦਮੀ ਸ਼ੈਲਾ ਮਰਚੈਂਟ ਦੀ ਛੋਟੀ ਧੀ ਹੈ।

ਕਿਉਂਕਿ ਜਾਮਨਗਰ ’ਚ ਕੋਈ ਪੰਜ ਸਿਤਾਰਾ ਹੋਟਲ ਨਹੀਂ ਹਨ, ਇਸ ਲਈ ਮਹਿਮਾਨਾਂ ਲਈ ਟਾਈਲਡ ਬਾਥਰੂਮ ਸਮੇਤ ਵਧੀਆ ਸਹੂਲਤਾਂ ਵਾਲੇ ਅਲਟਰਾ-ਲਗਜ਼ਰੀ ਟੈਂਟ ਲਗਾਏ ਜਾ ਰਹੇ ਹਨ। ਸੱਦੇ ਗਏ ਮਹਿਮਾਨਾਂ ਨੂੰ ਭੇਜੀ ਗਈ ‘ਈਵੈਂਟ ਗਾਈਡ’ ਅਨੁਸਾਰ, ਤਿੰਨ ਦਿਨਾਂ ਦੇ ਸਮਾਗਮਾਂ ਦੀ ਥੀਮ ਹੋਵੇਗੀ, ਜਿਸ ’ਚ ਮਹਿਮਾਨਾਂ ਨੂੰ ਦਿੱਲੀ ਅਤੇ ਮੁੰਬਈ ਤੋਂ ਜਾਮਨਗਰ ਅਤੇ ਵਾਪਸ ਲਿਆਉਣ ਲਈ ਚਾਰਟਰਡ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਮਹਿਮਾਨਾਂ ਦੇ 1 ਮਾਰਚ ਨੂੰ ਦੁਪਹਿਰ ਤਕ ਪਹੁੰਚਣ ਦੀ ਉਮੀਦ ਹੈ। 

ਦਿਲਜੀਤ ਦੋਸਾਂਝ ਅਤੇ ਹਾਲੀਵੁੱਡ ਪੌਪ ਆਈਕਨ ਰਿਹਾਨਾ ਸਮੇਤ ਹੋਰ ਸਿਤਾਰੇ ਇਸ ਫੈਸਟੀਵਲ ’ਚ ਅਪਣੀ ਪੇਸ਼ਕਾਰੀ ਨਾਲ ਮਹਿਮਾਨਾਂ ਦਾ ਮਨੋਰੰਜਨ ਕਰਨਗੇ। ਪਹਿਲੇ ਦਿਨ ਦੇ ਸਮਾਰੋਹ ਨੂੰ ‘ਐਨ ਈਵਨਿੰਗ ਇਨ ਐਵਰਲੈਂਡ’ ਨਾਂ ਦਿਤਾ ਗਿਆ ਹੈ ਜਿੱਥੇ ਮਹਿਮਾਨਾਂ ਨੂੰ ‘ਕਾਕਟੇਲ ਡਰੈੱਸ’ ਪਹਿਨਣ ਦੀ ਉਮੀਦ ਹੈ।

ਦੂਜੇ ਦਿਨ ‘ਏ ਵਾਕ ਆਨ ਦਿ ਵਾਈਲਡਸਾਈਡ’ ਦੀ ਮੇਜ਼ਬਾਨੀ ਕੀਤੀ ਜਾਵੇਗੀ ਜਿਸ ’ਚ ‘ਜੰਗਲ ਫੀਵਰ’ ਦਾ ਡਰੈੱਸ ਕੋਡ ਹੋਵੇਗਾ। ਤੀਜੇ ਦਿਨ ਦੋ ਸਮਾਗਮਾਂ - ‘ਟਸਕਰ ਟ੍ਰੇਲਜ਼’ ਅਤੇ ‘ਸਿਗਨੇਚਰ’ ਦੀ ਯੋਜਨਾ ਬਣਾਈ ਗਈ ਹੈ। 

ਪਹਿਲਾ ਸਮਾਗਮ ਇਕ ਆਊਟਡੋਰ ਈਵੈਂਟ ਹੋਵੇਗਾ ਜਿੱਥੇ ਮਹਿਮਾਨ ਜਾਮਨਗਰ ਦੀ ਕੁਦਰਤੀ ਸੁੰਦਰਤਾ ਦਾ ਅਨੰਦ ਲੈਣਗੇ ਅਤੇ ਅੰਤਮ ਸਮਾਗਮ ਲਈ ਉਹ ‘ਹੈਰੀਟੇਜ ਇੰਡੀਅਨ ਪਹਿਰਾਵੇ’ ਪਹਿਨਣਗੇ।

ਇਹ ਹੈ ਪ੍ਰਮੁੱਖ ਮਹਿਮਾਨਾਂ ਦੀ ਸੂਚੀ

ਸੂਤਰਾਂ ਨੇ ਦਸਿਆ ਕਿ ਮਹਿਮਾਨਾਂ ਦੀ ਸੂਚੀ ਵਿਚ ‘ਮੈਟਾ’ ਦੇ ਸੀ.ਈ.ਓ. ਮਾਰਕ ਜ਼ੁਕਰਬਰਗ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ, ‘ਐਡੋਬੀ’ ਦੇ ਸੀ.ਈ.ਓ. ਸ਼ਾਂਤਨੂ ਨਾਰਾਇਣਨ, ਵਾਲਟ ਡਿਜ਼ਨੀ ਦੇ ਸੀ.ਈ.ਓ. ਬੌਬ ਆਈਗਰ, ਬਲੈਕਰਾਕ ਦੇ ਸੀ.ਈ.ਓ. ਲੈਰੀ ਫਿਨਕ, ਐਡਨੋਕ ਦੇ ਸੀ.ਈ.ਓ. ਸੁਲਤਾਨ ਅਹਿਮਦ ਅਲ ਜਾਬਰ ਵੀ ਸ਼ਾਮਲ ਹਨ। 

ਭਾਰਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਪਰਵਾਰ, ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ, ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਅਤੇ ਉਨ੍ਹਾਂ ਦੇ ਪਰਵਾਰ , ਗੋਦਰੇਜ ਪਰਵਾਰ , ਇਨਫੋਸਿਸ ਦੇ ਮੁਖੀ ਨੰਦਨ ਨੀਲੇਕਣੀ, ਆਰਪੀਐਸਜੀ ਸਮੂਹ ਦੇ ਮੁਖੀ ਸੰਜੀਵ ਗੋਇਨਕਾ, ਵਿਪਰੋ ਰਿਸ਼ਦ ਪ੍ਰੇਮਜੀ ਬੈਂਕਰ ਉਦੈ ਕੋਟਕ ਨੂੰ ਵੀ ਇਸ ਸਮਾਰੋਹ ਲਈ ਸੱਦਾ ਦਿਤਾ ਗਿਆ ਹੈ। 

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ, ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ, ਹੀਰੋ ਕੇ ਪਵਨ ਮੁੰਜਾਲ, ਐਚਸੀਐਲ ਦੀ ਰੋਸ਼ਨੀ ਨਾਦਰ, ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਤ, ਉੱਦਮੀ ਰੋਨੀ ਸਕਰੂਵਾਲਾ ਅਤੇ ਸਨ ਫਾਰਮਾ ਦੇ ਦਿਲੀਪ ਸੰਘੀ ਨੂੰ ਵੀ ਇਸ ਪ੍ਰੋਗਰਾਮ ’ਚ ਸੱਦਾ ਦਿਤਾ ਗਿਆ ਹੈ। ਸੱਦੇ ਗਏ ਲੋਕਾਂ ਦੀ ਸੂਚੀ ’ਚ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਪਰਵਾਰ, ਮਹਿੰਦਰ ਸਿੰਘ ਧੋਨੀ ਅਤੇ ਪਰਵਾਰ ਰੋਹਿਤ ਸ਼ਰਮਾ, ਕੇਐਲ ਰਾਹੁਲ, ਹਾਰਦਿਕ ਅਤੇ ਕਰੁਣਾਲ ਪਾਂਡਿਆ ਅਤੇ ਈਸ਼ਾਨ ਕਿਸ਼ਨ ਦੇ ਨਾਮ ਵੀ ਸ਼ਾਮਲ ਹਨ।

ਬਾਲੀਵੁੱਡ ਦੀ ਨੁਮਾਇੰਦਗੀ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਵਾਰ , ਅਭਿਸ਼ੇਕ ਅਤੇ ਐਸ਼ਵਰਿਆ ਰਾਏ ਬੱਚਨ, ਸ਼ਾਹਰੁਖ ਖਾਨ ਅਤੇ ਪਰਵਾਰ , ਸਲਮਾਨ ਖਾਨ, ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ, ਅਜੇ ਦੇਵਗਨ ਅਤੇ ਕਾਜੋਲ, ਸੈਫ ਅਲੀ ਖਾਨ ਅਤੇ ਪਰਵਾਰ, ਚੰਕੀ ਪਾਂਡੇ, ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ, ਰਣਬੀਰ ਕਪੂਰ ਅਤੇ ਆਲੀਆ ਭੱਟ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਕਰਨਗੇ। 

ਇਸ ਸੂਚੀ ’ਚ ਮਾਧੁਰੀ ਦੀਕਸ਼ਿਤ ਅਤੇ ਸ਼੍ਰੀਰਾਮ ਨੇਨੇ, ਆਦਿਤਿਆ ਅਤੇ ਰਾਣੀ ਚੋਪੜਾ, ਕਰਨ ਜੌਹਰ, ਬੋਨੀ ਕਪੂਰ ਅਤੇ ਪਰਵਾਰ, ਅਨਿਲ ਕਪੂਰ ਅਤੇ ਪਰਵਾਰ , ਵਰੁਣ ਧਵਨ, ਸਿਧਾਰਥ ਮਲਹੋਤਰਾ, ਸ਼ਰਧਾ ਕਪੂਰ ਅਤੇ ਕਰਿਸ਼ਮਾ ਕਪੂਰ, ਰਜਨੀਕਾਂਤ ਅਤੇ ਪਰਵਾਰ ਸ਼ਾਮਲ ਹਨ। 
 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement