
ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁਕਿਆ ਹੈ। ਅਜਿਹੇ 'ਚ ਘਰ ਅਤੇ ਤੁਹਾਨੂੰ ਸਹਿਜ ਰੱਖਣ ਲਈ ਕੰਪਨੀਆਂ ਵੀ ਤਿਆਰ ਹਨ। ਐਮੇਜ਼ੋਨ, ਸਨੈਪਡੀਲ, ਫ਼ਲਿਪਕਾਰਟ ਵਰਗੀ ਈ-ਕਾਮਰਸ...
ਨਵੀਂ ਦਿੱਲੀ: ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁਕਿਆ ਹੈ। ਅਜਿਹੇ 'ਚ ਘਰ ਅਤੇ ਤੁਹਾਨੂੰ ਸਹਿਜ ਰੱਖਣ ਲਈ ਕੰਪਨੀਆਂ ਵੀ ਤਿਆਰ ਹਨ। ਐਮੇਜ਼ੋਨ, ਸਨੈਪਡੀਲ, ਫ਼ਲਿਪਕਾਰਟ ਵਰਗੀ ਈ-ਕਾਮਰਸ ਸਾਈਟਸ 'ਤੇ ਗਰਮੀਆਂ ਦੇ ਉਪਕਰਣਾ 'ਤੇ ਛੋਟ ਤਾਂ ਮਿਲ ਹੀ ਰਹੀ ਹੈ ਨਾਲ ਹੀ ਤੁਸੀਂ ਇਨ੍ਹਾਂ 500 ਅਤੇ 1500 ਰੁਪਏ ਦੀ ਸਭ ਤੋਂ ਘੱਟ ਈਐਮਆਈ 'ਤੇ ਵੀ ਖ਼ਰੀਦ ਸਕਦੇ ਹੋ। ਆਉ ਜੀ ਤੁਹਾਨੂੰ ਦਸਦੇ ਹਾਂ ਕਿ ਕਿਸ ਈ-ਕਾਮਰਸ ਸਾਈਟ 'ਤੇ ਗਰਮੀਆਂ ਦੇ ਉਪਕਰਣਾ 'ਤੇ ਛੋਟ ਦੇ ਨਾਲ ਈਐਮਆਈ ਦੇ ਮਾਮਲੇ 'ਚ ਕੀ ਆਫ਼ਰ ਚਲ ਰਿਹਾ ਹੈ।
Sale
ਫ਼ਲਿਪਕਾਰਟ
ਫ਼ਲਿਪਕਾਰਟ 'ਤੇ ਤੁਹਾਨੂੰ 1000 ਰੁਪਏ ਦੀ ਸਭ ਤੋਂ ਘੱਟ ਈਐਮਆਈ 'ਤੇ ਵੋਲਟਾਸ, ਹਿਤਾਚੀ, ਗੋਦਰੇਜ ਵਰਗੀ ਕੰਪਨੀਆਂ ਦੇ ਏਸੀ ਉਪਲਬਧ ਹੋ ਰਹੇ ਹਨ। ਇਸ 'ਤੇ 45 ਫ਼ੀ ਸਦੀ ਦੀ ਛੋਟ ਵੀ ਉਪਲਬਧ ਹੈ। ਰੇਫ਼ਰੀਜਰੇਟਰ ਦੀ ਗਲ ਕਰੀਏ ਤਾਂ ਫ਼ਲਿਪਕਾਰਟ 'ਤੇ 30 ਫ਼ੀ ਸਦੀ ਛੋਟ ਦੇ ਨਾਲ 521 ਰੁਪਏ ਦੀ ਘੱਟ ਈਐਮਆਈ 'ਤੇ ਇਨ੍ਹਾਂ ਨੂੰ ਖ਼ਰੀਦਿਆ ਜਾ ਸਕਦਾ ਹੈ। ਇਥੇ ਏਅਰ ਕੂਲਰਾਂ 'ਤੇ ਛੋਟ 46 ਫ਼ੀ ਸਦੀ ਤਕ ਅਤੇ ਘੱਟ ਈਐਮਆਈ 180 ਰੁਪਏ ਕੀਤੀ ਹੈ।
Sale
ਐਮੇਜ਼ੋਨ
ਐਮੇਜ਼ੋਨ 'ਤੇ ਏਸੀ ਖ਼ਰੀਦਣ ਲਈ ਘੱਟ ਈਐਮਆਈ 1,426 ਰੁਪਏ ਹੈ। ਇਥੇ ਏਸੀ 'ਤੇ 40 ਫ਼ੀ ਸਦੀ ਦੀ ਛੋਟ ਵੀ ਮਿਲ ਰਹੀ ਹੈ। ਏਅਰ ਕੂਲਰਾਂ 'ਤੇ 44 ਫ਼ੀ ਸਦੀ ਤਕ ਅਤੇ ਘੱਟ ਈਐਮਆਈ 291 ਰੁਪਏ ਛੋਟ ਹੈ।
Sale
ਸਨੈਪਡੀਲ
ਸਨੈਪਡੀਲ 'ਤੇ ਸਪਲਿਟ ਏਸੀ 1500 ਰੁਪਏ ਅਤੇ ਵਿੰਡੋ ਏਸੀ 1000 ਰੁਪਏ ਦੀ ਘੱਟ ਈਐਮਆਈ 'ਤੇ ਉਪਲਬਧ ਹੈ। ਇਸ ਤੋਂ ਇਲਾਵਾ ਇਸ 'ਤੇ 26 ਫ਼ੀ ਸਦੀ ਦਾ ਡਿਸਕਾਉਂਟ ਵੀ ਹੈ। ਇਥੇ ਫ਼ਰਿਜ 25 ਫ਼ੀ ਸਦੀ ਤਕ ਦੀ ਛੋਟ ਅਤੇ 541 ਰੁਪਏ ਦੀ ਘੱਟ ਈਐਮਆਈ 'ਤੇ ਖ਼ਰੀਦੇ ਜਾ ਸਕਦੇ ਹਨ। ਏਅਰ ਕੂਲਰਾਂ 'ਤੇ ਘੱਟ ਈਐਮਆਈ 260 ਰੁਪਏ ਅਤੇ ਛੋਟ 30 ਫ਼ੀ ਸਦੀ ਤਕ ਕੀਤੀ ਹੈ।
Tata Cliq
ਟਾਟਾ ਕਲਿਕ
ਟਾਟਾ ਕਲਿਕ 'ਤੇ ਤੁਹਾਨੂੰ ਏਸੀ 35 ਫ਼ੀ ਸਦੀ ਤਕ ਦੀ ਛੋਟ ਦੇ ਨਾਲ 2500 ਰੁਪਏ ਦੀ ਘੱਟ ਈਐਮਆਈ 'ਤੇ ਮਿਲ ਰਹੇ ਹਨ। ਫ਼ਰਿਜ ਲਈ ਘੱਟ ਈਐਮਆਈ 1,148 ਰੁਪਏ ਹੈ ਅਤੇ ਛੋਟ 27 ਫ਼ੀ ਸਦੀ ਤਕ ਹੈ। ਇਥੇ ਏਅਰ ਕੂਲਰਾਂ 'ਤੇ ਘੱਟ ਈਐਮਆਈ 493 ਰੁਪਏ ਕੀਤੀ ਅਤੇ ਛੋਟ 30 ਫ਼ੀ ਸਦੀ ਤਕ ਕੀਤੀ ਹੈ।